ਕਣਕ ਦਾ ਵਧੇਗਾ ਭਾਅ : ਯੂਕਰੇਨ ਜੰਗ ਕਾਰਨ ਮਿਲਿਆ ਨਵਾਂ ਬਾਜ਼ਾਰ, ਹੁਣ ਭਾਰਤ ਮਿਸਰ ਨੂੰ ਵੇਚੇਗਾ ਕਣਕ
Published : Apr 16, 2022, 8:40 am IST
Updated : Apr 16, 2022, 8:40 am IST
SHARE ARTICLE
 India will sell wheat to Egypt
India will sell wheat to Egypt

ਦੁਨੀਆਂ ਦੇ ਉਤਪਾਦਨ ਵਿਚ ਭਾਰਤ ਦਾ ਹਿੱਸਾ 14.14 ਫ਼ੀਸਦੀ

ਨਵੀਂ ਦਿੱਲੀ  : ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਯੂਕਰੇਨ ਤੇ ਰੂਸ ਤੋਂ ਕਣਕ ਦੇ ਸੱਭ ਤੋਂ ਵੱਡੇ ਦਰਾਮਦਕਾਰ ਮਿਸਰ ਨੇ ਭਾਰਤ ਨੂੰ  ਕਣਕ ਸਪਲਾਇਰ ਵਜੋਂ ਮਨਜ਼ੂਰੀ ਦਿਤੀ ਹੈ | ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਗਲੋਬਲ ਬਾਜ਼ਾਰਾਂ 'ਚ ਕਣਕ ਦੀ ਉਪਲਬਧਤਾ ਵਿਚ ਭਾਰੀ ਗਿਰਾਵਟ ਆਈ ਹੈ | ਇਹ ਦੋਵੇਂ ਦੇਸ਼ ਕਣਕ ਦੇ ਪ੍ਰਮੁੱਖ ਉਤਪਾਦਕ ਤੇ ਨਿਰਯਾਤਕ ਹਨ | ਮਿਸਰ ਨੇ 2020 ਵਿਚ ਰੂਸ ਤੋਂ 1.8 ਅਰਬ ਡਾਲਰ ਤੇ ਯੂਕਰੇਨ ਤੋਂ 610.8 ਕਰੋੜ ਡਾਲਰ ਦੀ ਕਣਕ ਦਰਾਮਦ ਕੀਤੀ | ਹੁਣ ਮਿਸਰ ਭਾਰਤ ਤੋਂ 10 ਲੱਖ ਟਨ ਕਣਕ ਦਰਾਮਦ ਕਰਨਾ ਚਾਹੁੰਦਾ ਹੈ ਤੇ ਅਪ੍ਰੈਲ ਵਿਚ ਉਸ ਨੂੰ  2,40,000 ਟਨ ਕਣਕ ਦੀ ਲੋੜ ਪਵੇਗੀ |

Piyush GoyalPiyush Goyal

ਗੋਇਲ ਨੇ ਟਵੀਟ ਕੀਤਾ ਕਿ ਭਾਰਤੀ ਕਿਸਾਨ ਦੁਨੀਆਂ ਦਾ ਢਿੱਡ ਭਰ ਰਹੇ ਹਨ | ਮਿਸਰ ਨੇ ਭਾਰਤ ਨੂੰ  ਕਣਕ ਸਪਲਾਇਰ ਵਜੋਂ ਮਨਜ਼ੂਰੀ ਦਿਤੀ ਹੈ | ਵਿਸ਼ਵ ਟਿਕਾਊ ਭੋਜਨ ਸਪਲਾਈ ਦੇ ਭਰੋਸੇਯੋਗ ਵਿਕਲਪਤ ਸਰੋਤ ਦੀ ਭਾਲ ਵਿਚ ਹੈ ਤੇ ਮੋਦੀ ਸਰਕਾਰ ਅੱਗੇ ਆਈ ਹੈ | ਸਾਡੇ ਕਿਸਾਨਾਂ ਨੇ ਭੰਡਾਰ ਭਰ ਕੇ ਰੱਖੇ ਹਨ ਤੇ ਅਸੀਂ ਦੁਨੀਆਂ ਦੀ ਸੇਵਾ ਲਈ ਤਿਆਰ ਹਾਂ |

Grain MarketGrain Market

ਅਪ੍ਰੈਲ 2021 ਤੋਂ ਜਨਵਰੀ 2022 ਦਰਮਿਆਨ ਭਾਰਤ ਦੀ ਕਣਕ ਦੀ ਬਰਾਮਦ 1.74 ਅਰਬ ਡਾਲਰ ਹੋ ਗਈ | ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ 'ਚ ਇਹ 34.017 ਕਰੋੜ ਡਾਲਰ ਸੀ | 2019-20 ਵਿਚ ਕਣਕ ਦੀ ਬਰਾਮਦ 61.84 ਕਰੋੜ ਡਾਲਰ ਰਹੀ, ਜੋ 2020-21 ਵਿਚ ਵਧ ਕੇ 549.67 ਕਰੋੜ ਡਾਲਰ ਹੋ ਗਈ | ਭਾਰਤ ਮੁੱਖ ਤੌਰ 'ਤੇ ਗੁਆਂਢੀ ਦੇਸ਼ਾਂ ਨੂੰ  ਕਣਕ ਦੀ ਬਰਾਮਦ ਕਰਦਾ ਹੈ, ਜਿਸ ਵਿਚੋਂ 54% ਬੰਗਲਾਦੇਸ਼ ਨੂੰ  ਨਿਰਯਾਤ ਕੀਤਾ ਜਾਂਦਾ ਹੈ | ਭਾਰਤ ਨੇ ਯਮਨ, ਅਫ਼ਗ਼ਾਨਿਸਤਾਨ, ਕਤਰ ਤੇ ਇੰਡੋਨੇਸੀਆ ਵਰਗੇ ਦੇਸ਼ਾਂ ਵਿਚ ਵੀ ਕਣਕ ਦੀ ਨਵੀਂ ਮੰਡੀ ਵਿਚ ਪ੍ਰਵੇਸ਼ ਕੀਤਾ ਹੈ |

wheatwheat

2020-21 ਵਿਚ ਭਾਰਤ ਤੋਂ ਕਣਕ ਦਰਾਮਦ ਕਰਨ ਵਾਲੇ ਚੋਟੀ ਦੇ ਦਸ ਦੇਸ਼ਾਂ ਵਿਚ ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ, ਸ੍ਰੀਲੰਕਾ, ਯਮਨ, ਅਫ਼ਗ਼ਾਨਿਸਤਾਨ, ਕਤਰ, ਇੰਡੋਨੇਸੀਆ, ਓਮਾਨ ਅਤੇ ਮਲੇਸੀਆ ਸ਼ਾਮਲ ਹਨ | ਵਿਸ਼ਵ ਦੀ ਕੁਲ ਕਣਕ ਦੀ ਬਰਾਮਦ ਵਿਚ ਭਾਰਤ ਦਾ ਹਿੱਸਾ ਇਕ ਫ਼ੀ ਸਦੀ ਤੋਂ ਵੀ ਘੱਟ ਹੈ | ਹਾਲਾਂਕਿ, ਇਸਦਾ ਹਿੱਸਾ 2016 ਵਿਚ 0.14 ਪ੍ਰਤੀਸਤ ਤੋਂ ਵਧ ਕੇ 2020 ਵਿਚ 0.54 ਪ੍ਰਤੀਸਤ ਹੋ ਗਿਆ ਸੀ |

Wheat Wheat

ਭਾਰਤ ਕਣਕ ਦਾ ਦੂਜਾ ਸੱਭ ਤੋਂ ਵੱਡਾ ਉਤਪਾਦਕ ਹੈ ਅਤੇ 2020 ਵਿਚ ਦੁਨੀਆਂ ਵਿਚ ਕਣਕ ਦੇ ਕੁਲ ਉਤਪਾਦਨ ਵਿਚ ਇਸਦੀ ਹਿੱਸੇਦਾਰੀ ਲਗਭਗ 14.14 ਪ੍ਰਤੀਸ਼ਤ ਸੀ | ਭਾਰਤ ਸਾਲਾਨਾ ਲਗਭਗ 10.759 ਮਿਲੀਅਨ ਟਨ ਕਣਕ ਦਾ ਉਤਪਾਦਨ ਕਰਦਾ ਹੈ ਅਤੇ ਜ਼ਿਆਦਾਤਰ ਖਪਤ ਘਰੇਲੂ ਤੌਰ 'ਤੇ ਕੀਤੀ ਜਾਂਦੀ ਹੈ |

SHARE ARTICLE

ਏਜੰਸੀ

Advertisement

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM
Advertisement