
ਅਸਮ 'ਚ ਰੰਗੀਆ ਰੇਲਵੇ ਸਟੇਸ਼ਨ ਤੋਂ ਰੇਲਵੇ ਸੁਰੱਖਿਆ ਫ਼ੋਰਸ ਨੇ ਦੋ ਸ਼ੱਕੀ ਮਨੁੱਖ ਤਸਕਰਾਂ ਦੇ ਗ੍ਰਿਫ਼ਤ ਤੋਂ ਪੰਜ ਨਾਬਾਲਗ਼ ਮੁੰਡਿਆਂ ਅਤੇ ਪੰਜ ਹੋਰ ਵਿਅਕਤੀਆਂ ਨੂੰ ਅਜ਼ਾਦ...
ਰੰਗੀਆ (ਅਸਮ), 16 ਮਈ : ਅਸਮ 'ਚ ਰੰਗੀਆ ਰੇਲਵੇ ਸਟੇਸ਼ਨ ਤੋਂ ਰੇਲਵੇ ਸੁਰੱਖਿਆ ਫ਼ੋਰਸ ਨੇ ਦੋ ਸ਼ੱਕੀ ਮਨੁੱਖ ਤਸਕਰਾਂ ਦੇ ਗ੍ਰਿਫ਼ਤ ਤੋਂ ਪੰਜ ਨਾਬਾਲਗ਼ ਮੁੰਡਿਆਂ ਅਤੇ ਪੰਜ ਹੋਰ ਵਿਅਕਤੀਆਂ ਨੂੰ ਅਜ਼ਾਦ ਕਰਵਾਇਆ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਰੇਲਵੇ ਸੁਰੱਖਿਆ ਫ਼ੋਰਸ (ਆਰਪੀਐਫ਼) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
suspected human traffickers
ਆਰਪੀਐਫ਼ ਅਧਿਕਾਰੀ ਨੇ ਦਸਿਆ ਕਿ ਉਨ੍ਹਾਂ ਨੂੰ ਨਾਲ ਲਿਜਾ ਕੇ ਦੋ ਲੋਕਾਂ ਨੂੰ ਫੜ ਲਿਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਨਾਬਾਲਗ਼ ਮੁੰਡੇ ਜਲਪਾਈਗੁੜੀ ਲਈ ਰੇਲਗੱਡੀ ਤੋਂ ਰਵਾਨਾ ਹੋਣ ਵਾਲੇ ਸਨ, ਜਿਥੋਂ ਉਨ੍ਹਾਂ ਨੂੰ ਨੇਪਾਲ ਲਿਜਾਇਆ ਜਾਣਾ ਸੀ, ਜਦਕਿ ਪੰਜ ਹੋਰ ਨੂੰ ਲੁਧਿਆਣਾ ਭੇਜਿਆ ਜਾਣਾ ਸੀ। ਇਹਨਾਂ ਸੱਭ ਦੀ ਉਮਰ 20 ਸਾਲ ਦੇ ਆਲੇ ਦੁਆਲੇ ਸੀ। ਆਰਪੀਐਫ਼ ਦੇ ਅਧਿਕਾਰੀ ਅਸ਼ੋਕ ਦਾਸ ਨੇ ਦਸਿਆ ਕਿ ਗੁਪਤ ਸੂਚਨਾ ਮਿਲਣ 'ਤੇ ਕੱਲ ਆਰਪੀਐਫ਼ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੰਗੀਆ ਰੇਲਵੇ ਸਟੇਸ਼ਨ ਤੋਂ ਅਜ਼ਾਦ ਕਰਵਾਇਆ ਗਿਆ। ਦੋ ਸ਼ੱਕੀ ਤਸਕਰ ਉਨ੍ਹਾਂ ਨੂੰ ਕਥਿਤ ਰੂਪ ਨਾਲ ਸੂਬੇ ਤੋਂ ਬਾਹਰ ਲਿਜਾਉਣ ਵਾਲੇ ਸੀ।
suspected human traffickers
ਦਾਸ ਨੇ ਦਸਿਆ ਕਿ ਉਨ੍ਹਾਂ ਕੋਲ ਰੇਲਵੇ ਟਿੱਕਟਾਂ ਤੋਂ ਇਲਾਵਾ ਅਧਾਰ ਕਾਰਡ ਦੀ ਫ਼ਰਜੀ ਕਾਪੀਆਂ, ਡ੍ਰਾਇਵਿੰਗ ਲਾਇਸੈਂਸ, ਪੈਨ ਕਾਰਡ, ਏਟੀਐਮ ਕਾਰਡ, ਦੋ ਮੋਬਾਇਲ ਹੈਂਡਸੈਟ, ਨੇਪਾਲ ਦਾ ਇਕ ਸਿਮਕਾਰਡ ਬਰਾਮਦ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਪੁੱਛਗਿਛ ਤੋਂ ਬਾਅਦ ਆਰਪੀਐਫ਼ ਨੇ ੳੇਹਨਾਂ 10 ਲੋਕਾਂ ਅਤੇ ਸ਼ੱਕੀ ਮਨੁੱਖ ਤਸਕਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ।