
ਰਾਜ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੂਬੇ ਦੇ 20 ਜ਼ਿਲਿਆਂ 'ਚ ਸਥਿਤ 568 ਮਤਦਾਨ ਕੇਂਦਰਾਂ 'ਤੇ ਦੋਬਾਰਾ ਮਤਦਾਨ ਹੋ ਰਹੇ ਹਨ
ਕੋਲਕਾਤਾ, 16 ਮਈ :ਸਮੁੱਚੇ ਪੱਛਮ ਬੰਗਾਲ ਵਿਚ ਪੰਚਾਇਤੀ ਚੋਣ ਦੇ ਦੌਰਾਨ ਰਾਜ ਚੋਣ ਕਮਿਸ਼ਨ (ਐਸਈਸੀ) ਨੂੰ ਜਿਨ੍ਹਾਂ 568 ਮਤਦਾਨ ਕੇਂਦਰਾਂ ਉੱਤੇ ਹਿੰਸਾ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਉੱਥੇ ਬੁੱਧਵਾਰ ਨੂੰ ਕੜੀ ਸੁਰੱਖਿਆ ਵਿਵਸਥਾ ਦੇ ਦੌਰਾਨ ਫਿਰ ਤੋਂ ਮਤਦਾਨ ਕਰਾਏ ਜਾ ਰਹੇ ਹਨ ।
elections
ਰਾਜ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਸੂਬੇ ਦੇ 20 ਜ਼ਿਲਿਆਂ 'ਚ ਸਥਿਤ 568 ਮਤਦਾਨ ਕੇਂਦਰਾਂ 'ਤੇ ਦੋਬਾਰਾ ਮਤਦਾਨ ਹੋ ਰਹੇ ਹਨ | ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਅਤੇ ਪੁਲਿਸ ਨੂੰ ਕੜੇ ਸੁਰੱਖਿਆ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ ਤਾਂਜੋ ਦੋਬਾਰਾ ਤੋਂ ਮਤਦਾਨ ਨਿਰਪੱਖ ਤਰੀਕੇ ਨਾਲ ਹੋ ਸਕਣ।
ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ,‘‘ ਦੋਬਾਰਾ ਮਤਦਾਨ ਸਵੇਰੇ ਸੱਤ ਵਜੇ ਸ਼ੁਰੂ ਹੋਇਆ ਅਤੇ ਇਹ ਸ਼ਾਮ ਪੰਜ ਵਜੇ ਖਤਮ ਹੋ ਜਾਵੇਗਾ | " ਉਨ੍ਹਾਂ ਦੱਸਿਆ ਕਿ ਦੋਬਾਰਾ ਪਈਆਂ ਵੋਟਾਂ ਦੀ ਗਿਣਤੀ 17 ਮਈ ਦਿਨ ਵੀਰਵਾਰ ਨੂੰ ਹੋਵੇਗੀ ।
elections
ਕਮਿਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਗਲੀ ਵਿਚ 10 ਮਤਦਾਨ ਕੇਂਦਰਾਂ, ਪੱਛਮ ਮਿਦਨਾਪੁਰ ਵਿਚ 28 ਮਤਦਾਨ ਕੇਂਦਰਾਂ, ਕੂਚਬਿਹਾਰ ਵਿਚ 52 ਮਤਦਾਨ ਕੇਂਦਰਾਂ, ਮੁਰਸ਼ੀਦਾਬਾਦ ਵਿਚ 63 ਮਤਦਾਨ ਕੇਂਦਰਾਂ, ਨਾਦਿਆ ਵਿਚ 60 ਮਤਦਾਨ ਕੇਂਦਰਾਂ, ਉੱਤਰ ਦੇ 24 ਇਲਾਕਿਆਂ ਵਿਚ 59 ਮਤਦਾਨ ਕੇਂਦਰਾਂ, ਮਾਲਦਾ ਵਿਚ 55 ਮਤਦਾਨ ਕੇਂਦਰਾਂ, ਉੱਤਰ ਦਿਨਾਜਪੁਰ ਵਿਚ 73 ਮਤਦਾਨ ਕੇਂਦਰਾਂ ਅਤੇ ਦੱਖਣ ਦੇ ਇਲਾਕਿਆਂ ਵਿਚ 26 ਮਤਦਾਨ ਕੇਂਦਰਾਂ 'ਤੇ ਦੋਬਾਰਾ ਤੋਂ ਮਤਦਾਨ ਦੇ ਆਦੇਸ਼ ਦਿਤੇ ਗਏ ਹਨ ।
elections
ਜ਼ਿਕਰਯੋਗ ਹੈ ਕਿ ਪੱਛਮ ਬੰਗਾਲ ਵਿਚ ਪੰਚਾਇਤੀ ਚੋਣ ਦੇ ਦੌਰਾਨ ਹੋਈ ਹਿੰਸਾ ਤੋਂ ਨਰਾਜ ਕਈ ਉਮੀਦਵਾਰਾਂ ਨੇ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰ ਦੋਬਾਰਾ ਤੋਂ ਮਤਦਾਨ ਦੀ ਮੰਗ ਕੀਤੀ ਸੀ। ਇਸ ਹਿੰਸਾ ਵਿੱਚ ਘਟੋ-ਘਟ 12 ਲੋਕਾਂ ਦੀ ਮੌਤ ਹੋ ਗਈ ਸੀ ਅਤੇ 43 ਲੋਕ ਜਖ਼ਮੀ ਹੋ ਗਏ ਸਨ ।