
ਵਾਰਣਸੀ ਦੇ ਕੈਂਟ ਰੇਲਵੇ ਸਟੇਸ਼ਨ ਲਾਗੇ ਅੱਜ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਡਿੱਗ ਗਿਆ ਜਿਸ ਕਾਰਨ...
ਵਾਰਾਣਸੀ, ਵਾਰਣਸੀ ਦੇ ਕੈਂਟ ਰੇਲਵੇ ਸਟੇਸ਼ਨ ਲਾਗੇ ਅੱਜ ਨਿਰਮਾਣ ਅਧੀਨ ਪੁਲ ਦਾ ਇਕ ਹਿੱਸਾ ਡਿੱਗ ਗਿਆ ਜਿਸ ਕਾਰਨ ਮਲਬੇ ਹੇਠ ਦੱਬ ਕੇ 12 ਜਣਿਆਂ ਦੀ ਮੌਤ ਹੋ ਗਈ। ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਹਾਦਸੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦੇ ਗਠਨ ਦਾ ਹੁਕਮ ਦੇ ਦਿਤਾ ਹੈ। ਸੂਤਰਾਂ ਨੇ ਦਸਿਆ ਕਿ ਹਾਦਸਾ ਦੁਪਹਿਰ ਮਗਰੋਂ ਵਾਪਰਿਆ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਹੁਣ ਤਕ 12 ਜਣਿਆਂ ਦੀ ਮੌਤ ਦੀ ਖ਼ਬਰ ਹੈ। ਮਲਬੇ ਵਿਚ ਕਈ ਵਾਹਨ ਵੀ ਦੱਬ ਗਏ।ਸਰਕਾਰੀ ਅਧਿਕਾਰੀਆਂ ਨੇ ਦਸਿਆ ਕਿ ਰੇਲਵੇ ਸਟੇਸ਼ਨ ਲਾਗੇ ਕਈ ਮਹੀਨਿਆਂ ਤੋਂ ਬਣ ਰਹੇ ਓਵਰਬ੍ਰਿਜ ਦਾ ਵੱਡਾ ਹਿੱਸਾ ਅਚਾਨਕ ਜ਼ਮੀਨ 'ਤੇ ਆ ਡਿੱਗਾ।
Part of the construction bridge fell, 12 deaths
ਓਵਰਬ੍ਰਿਜ ਦਾ ਹਿੱਸਾ ਜ਼ਮੀਨ 'ਤੇ ਡਿਗਦਿਆਂ ਹੀ ਹੇਠਾਂ ਮੌਜੂਦ ਕਈ ਗੱਡੀਆਂ ਮਲਬੇ ਹੇਠਾਂ ਦੱਬ ਗਈਆਂ। ਓਵਰਬ੍ਰਿਜ ਦਾ ਪਿੱਲਰ ਡਿੱਗਣ ਮਗਰੋਂ ਚੀਕ-ਚਿਹਾੜਾ ਪੈ ਗਿਆ ਅਤੇ ਭਾਜੜ ਮੱਚ ਗਈ। ਭੱਜਣ ਦੀ ਕੋਸ਼ਿਸ਼ ਕਰਦਿਆਂ ਕਈ ਬੰਦੇ ਡਿੱਗ ਕੇ ਜ਼ਖ਼ਮੀ ਹੋ ਗਏ। ਕਾਫ਼ੀ ਭੀੜ ਭਰੇ ਇਲਾਕੇ ਵਿਚ ਅਚਾਨਕ ਵਾਪਰੇ ਹਾਦਸੇ ਵਿਚ ਭਾਜੜ ਮਚਣ ਮਗਰੋਂ ਪੁਲਿਸ ਮੁਲਾਜ਼ਮਾਂ ਨੇ ਮੋਰਚਾ ਸਾਂਭਿਆ ਅਤੇ ਲੋਕਾਂ ਨੂੰ ਸੁਰੱÎਖਿਅਤ ਕੱਢਣ ਵਿਚ ਲੱਗ ਗਏ। ਹਾਦਸੇ ਦੀ ਗੰਭੀਰਤਾ ਨੂੰ ਵੇਖਦਿਆਂ ਸਥਾਨਕ ਲੋਕ ਵੀ ਰਾਹਤ ਕਾਰਜਾਂ ਵਿਚ ਜੁਟ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। (ਏਜੰਸੀ)