
ਚੋਣ ਕਮਿਸ਼ਨ ਨੇ ਟਵਿਟਰ ਨੂੰ ਐਗਜ਼ਿਟ ਪੋਲ ਨਾਲ ਜੁੜੇ ਹੋਏ ਟਵੀਟ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਟਵਿਟਰ ਨੂੰ ਐਗਜ਼ਿਟ ਪੋਲ ਨਾਲ ਜੁੜੇ ਹੋਏ ਟਵੀਟ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨ ਨੇ ਇਹ ਨਿਰਦੇਸ਼ ਕੁਝ ਸ਼ਿਕਾਇਤਾਂ ਆਉਣ ਤੋਂ ਬਾਅਦ ਜਾਰੀ ਕੀਤੇ ਹਨ। ਕਮਿਸ਼ਨ ਦੇ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਆਦੇਸ਼ ਜਾਰੀ ਨਹੀਂ ਕੀਤੇ ਗਏ ਹਨ ਪਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਯੂਜ਼ਰ ਨੇ ਅਪਣੇ ਟਵੀਟ ਨੂੰ ਖੁਦ ਹੀ ਹਟਾ ਲਿਆ ਹੈ। ਇਕ ਦਿਨ ਪਹਿਲਾਂ ਕਮਿਸ਼ਨ ਨੇ ਮੀਡੀਆ ਨੂੰ ਨੋਟਿਸ ਜਾਰੀ ਕੀਤਾ ਸੀ ਜਿਸ ਵਿਚ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਅਨੁਮਾਨ ਨੂੰ ਲੈ ਕੇ ਇਕ ਸਰਵੇਖਣ ਪ੍ਰਕਾਸ਼ਿਤ ਕੀਤਾ ਸੀ।
Twitter
ਚੋਣ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਹੁਣ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਐਗਜ਼ਿਟ ਪੋਲ ਹਟਾਏ ਜਾਣਗੇ। ਇਸ ਦੇ ਤਹਿਤ ਕਿਸੇ ਵੀ ਪਾਰਟੀ ਦੇ ਹਾਰਣ ਜਾ ਜਿੱਤਣ ਦੇ ਆਂਕੜਿਆਂ ਨੂੰ ਵੀ ਹਟਾਇਆ ਜਾਵੇਗਾ। ਇਹ ਹਦਾਇਤ ਖ਼ਾਸ ਤੌਰ ‘ਤੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਸਿਲਸਿਲੇ ਵਿਚ ਜਾਰੀ ਕੀਤੀ ਗਈ ਹੈ। ਜੇਕਰ ਕੋਈ ਵਿਅਕਤੀ ਇਸ ਨਿਯਮ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। ਜਿਸਦੀ ਮਿਆਦ ਦੋ ਸਾਲ ਤੱਕ ਹੋ ਸਕਦੀ ਹੈ।