
ਮਹਾਤਮਾ ਗਾਂਧੀ ਨੂੰ ਮਾਰਨ ਵਾਲੇ ਨੱਥੂਰਾਮ ਗੋਡਸੇ ਦੀ ਜੀਵਨੀ ਤੋਂ ਉਸਦੇ ਬਚਪਨ ਦੀ ਇਕ ਘਟਨਾ ਬਾਰੇ ਪਤਾ ਚਲਦਾ ਹੈ।
ਮਹਾਤਮਾ ਗਾਂਧੀ ਨੂੰ ਮਾਰਨ ਵਾਲੇ ਨੱਥੂਰਾਮ ਗੋਡਸੇ ਦੀ ਜੀਵਨੀ ਤੋਂ ਉਸਦੇ ਬਚਪਨ ਦੀ ਇਕ ਘਟਨਾ ਬਾਰੇ ਪਤਾ ਚਲਦਾ ਹੈ। ਉਸਦੇ ਤਿੰਨ ਭਰਾਵਾਂ ਦੀ ਛੋਟੇ ਹੁੰਦੇ ਹੀ ਮੌਤ ਹੋ ਗਈ ਸੀ ਪਰ ਵੱਡੀ ਭੈਣ ਜਿਉਂਦੀ ਸੀ। ਇਸ ਲਈ ਉਹਨਾਂ ਦੇ ਮਾਤਾ ਪਿਤਾ ਨੇ ਫੈਸਲਾ ਲਿਆ ਸੀ ਕਿ ਅਗਲੀ ਸੰਤਾਨ ਜੇਕਰ ਲੜਕਾ ਹੋਇਆ ਤਾਂ ਫਿਰ ਵੀ ਉਸ ਨੂੰ ਉਹ ਲੜਕੀ ਦੀ ਤਰ੍ਹਾਂ ਪਾਲਣਗੇ ਤਾਂ ਜੋ ਪਰਿਵਾਰ ਦੇ ਲੜਕਿਆਂ ‘ਤੇ ਚੱਲੇ ਆ ਰਹੇ ਸ਼ਰਾਪ ਤੋਂ ਬਚਿਆ ਜਾ ਸਕੇ।
Nathuram Godse
ਇਸੇ ਸੋਚ ਕਾਰਨ ਨੱਥੂਰਾਮ ਦੇ ਨੱਕ ਵਿਚ ਨੱਥ ਪਾਈ ਗਈ ਅਤੇ ਉਸਦਾ ਪਾਲਣ ਪੋਸ਼ਣ ਇਕ ਲੜਕੀ ਦੀ ਤਰ੍ਹਾਂ ਕੀਤਾ ਗਿਆ। ਇਸੇ ਕਾਰਨ ਉਸਦਾ ਨਾਂਅ ਰਾਮਚੰਦਰ ਤੋਂ ਬਦਲ ਕੇ ਨੱਥੂਰਾਮ ਹੋ ਗਿਆ ਭਾਵ ਉਹ ਰਾਮ ਜਿਸਨੇ ਨੱਥ ਪਾਈ ਹੋਵੇ। ਨੱਥੂਰਾਮ ਦੇ ਜੀਵਨੀ ਲੇਖਕਾਂ ਨੇ ਸੰਕੇਤਾਂ ਵਿਚ ਕਿਹਾ ਹੈ ਕਿ ਉਹਨਾਂ ਦਾ ਪਾਲਣ ਪੋਸ਼ਣ ਲੜਕੀ ਦੇ ਰੂਪ ਵਿਚ ਹੋਇਆ। ਇਹ ਵੀ ਪਤਾ ਚਲਦਾ ਹੈ ਕਿ ਅੱਗੇ ਜਾ ਕੇ ਉਹ ਨੌਜਵਾਨ ਦੇ ਰੂਪ ਵਿਚ ਸਾਹਮਣੇ ਆਏ ਪਰ ਉਹਨਾਂ ਨੇ ਵਿਆਹ ਨਹੀ ਕਰਵਾਇਆ।
Mahatma Gandhi
ਉਹਨਾਂ ਦੀ ਕਹਾਣੀ ਵਿਚ ਇਕ ਵਿਵਾਦ ਇਹ ਖੜਾ ਹੁੰਦਾ ਹੈ ਕਿ ਉਹਨਾਂ ਨੂੰ ਅਤਿਵਾਦੀ ਕਿਹਾ ਜਾਣਾ ਚਾਹੀਦਾ ਹੈ ਜਾਂ ਨਹੀਂ? ਇਕ ਸਵਾਲ ਇਹ ਵੀ ਹੈ ਕਿ ਉਸ ਨੂੰ ਕਿਹੜੇ ਅਰਥਾਂ ਵਿਚ ਹਿੰਦੂ ਕਿਹਾ ਜਾਣਾ ਚਾਹੀਦਾ ਹੈ? ਨਿਊਜ਼ ਚੈਨਲ ਵੀ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਹਨ ਕਿ ਕਮਲ ਹਾਸਨ ਦਾ ਨੱਥੂਰਾਮ ਗੋਡਸੇ ਨੂੰ ਅਜ਼ਾਦ ਭਾਰਤ ਦਾ ਪਹਿਲਾ ਅਤਿਵਾਦੀ ਕਹਿਣਾ ਜਾਇਜ਼ ਸੀ ਜਾਂ ਨਹੀਂ? ਦੱਸ ਦਈਏ ਕਿ ਕਮਲ ਹਸਨ ਨੇ ਇਹ ਗੱਲ ਪਹਿਲੀ ਵਾਰ ਨਹੀਂ ਕਹੀ ਸੀ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਚੇਨਈ ਵਿਚ ਅਜਿਹਾ ਕਿਹਾ ਸੀ ਪਰ ਉਸ ਸਮੇਂ ਉਹਨਾਂ ਨਾਲ ਮੀਡੀਆ ਮੌਜੂਦ ਨਹੀਂ ਸੀ।
Kamal Hasan
ਦੂਜੀ ਗੱਲ ਇਹ ਹੈ ਕਿ ਕਮਲ ਹਾਸਨ ਨੇ ਗੋਡਸੇ ਨੂੰ ਕੱਟੜਵਾਦੀ ਕਿਹਾ ਹੈ ਨਾ ਕਿ ਅੱਤਵਾਦੀ। ਗੋਡਸੇ ਨੂੰ ਅਤਿਵਾਦੀ ਨਾ ਕਿਹਾ ਜਾਏ ਤਾਂ ਇਸਤੋਂ ਨੱਥੂਰਾਮ ਨੂੰ ਵੀ ਨਿਰਾਸ਼ਾ ਹੋਵੇਗੀ। ਤੀਜੀ ਗੱਲ ਇਹ ਹੈ ਕਿ ਕਮਲ ਹਸਨ ਨੇ ਗੌਂਡਸੇ ਨੂੰ ‘ਹਿੰਦੂ ਕੱਟੜਵਾਦੀ’ ਨਹੀਂ ਕਿਹਾ ਸੀ ਬਲਕਿ ਅਜਿਹਾ ਕੱਟੜਵਾਦੀ ਕਿਹਾ ਜੋ ਹਿੰਦੂ ਸੀ। ਜੇਕਰ ਅਸੀਂ ਕਮਲ ਹਸਨ ਦੇ ਪੂਰੇ ਭਾਸ਼ਣ ਨੂੰ ਪੜੀਏ ਤਾਂ ਉਸ ਵਿਚ ਪਤਾ ਚਲਦਾ ਹੈ ਕਿ ਹਾਸਨ ਨੇ ਅਜਿਹਾ ਕੁਝ ਨਹੀਂ ਕਿਹਾ ਜਿਸ ਨਾਲ ਵਿਵਾਦ ਖੜੇ ਹੋਣ। ਪੂਰਾ ਭਾਸ਼ਣ ਫਿਰਕੂ ਸਦਭਾਵਨਾ ‘ਤੇ ਜ਼ੋਰ ਦਿੰਦਾ ਹੈ ।
ਧਿਆਨਦੇਣਯੋਗ ਗੱਲ ਇਹ ਹੈ ਕਿ ‘ਹਿੰਦੂ ਅਤਿਵਾਦ’ ਦੀ ਗੱਲ ਕਮਲ ਹਾਸਨ ਨੇ ਨਹੀਂ ਛੇੜੀ ਬਲਕਿ ਇਸਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਹੈ। ਮਹਾਰਾਸ਼ਟਰ ਦੇ ਵਰਧਾ ਵਿਖੇ ਦਿੱਤੇ ਗਏ ਭਾਸ਼ਣ ਵਿਚ ਮੋਦੀ ਨੇ ਲੋਕਾਂ ਤੋਂ ਪੁੱਛਿਆ ਸੀ ਕਿ ਉਹ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿਚ ਕਿਸੇ ਅਜਿਹੇ ਹਿੰਦੂ ਦਾ ਨਾਂਅ ਦੱਸ ਸਕਦੇ ਹਨ ਜੋਂ ਅਤਿਵਾਦ ਦੀ ਘਟਨਾ ਵਿਚ ਮੌਜੂਦ ਹੋਇਆ ਹੋਵੋ? ਇਹ ਸਵਾਲ ਪੀਐਮ ਮੋਦੀ ਦੇ ਅਹੰਕਾਰ ਅਤੇ ਅਗਿਆਨਤਾ ਦੀ ਦਲੀਲ ਸੀ।
Narendra Modi
ਜੇਕਰ ਪੀਐਮ ਦਾ ਸਵਾਲ ਅਤੇ ਉਸ ‘ਤੇ ਖੜੇ ਹੋਏ ਵਿਵਾਦ ਚੋਣ ਜ਼ਾਬਦੇ ਦੀ ਉਲੰਘਣਾ ਨਹੀਂ ਕਰਦੇ ਤਾਂ ਫਿਰ ਕਮਲ ਹਸਨ ਦੇ ਇਕ ਸਾਦੇ ਅਤੇ ਵਾਸਤਵਿਕ ਜਵਾਬ ‘ਤੇ ਵਿਵਾਦ ਕਿਵੇਂ ਹੋ ਸਕਦਾ ਹੈ? ਦੇਖਿਆ ਜਾਵੇ ਤਾਂ ਗੋਡਸੇ ਹਿੰਦੂ ਸੀ, ਉਸਦਾ ਜਨਮ ਬ੍ਰਾਹਮਣ ਪਰਿਵਾਰ ਵਿਚ ਹੋਇਆ ਸੀ ਅਤੇ ਉਹ ਜੀਵਨ ਭਰ ਹਿੰਦੂ ਹੀ ਰਿਹਾ। ਅਪਣੇ ਸਿਆਸੀ ਗੁਰੂ ਵੀ.ਡੀ. ਸਾਵਰਕਰ ਦੀ ਤਰ੍ਹਾਂ ਗੋਡਸੇ ਨੂੰ ਵੀ ਹਿੰਦੂਆਂ ਦੀ ਨੁਮਾਇੰਦਗੀ ਕਰਨ ਵਾਲਾ ਸਮਝਿਆ ਗਿਆ ਸੀ। ਜੇਕਰ ਪੰਜਾਬ ਵਿਚ ਅਤਿਵਾਦੀਆਂ ਨੂੰ ਸਿੱਖ ਅਤਿਵਾਦੀ ਕਿਹਾਂ ਜਾਂਦਾ ਹੈ, ਇਸਲਾਮ ਦੇ ਨਾਂਅ ‘ਤੇ ਹਿੰਸਾ ਕਰਨ ਵਾਲੇ ਨੂੰ ਇਸਲਾਮਿਕ ਜਿਹਾਦੀ ਕਿਹਾ ਜਾਂਦਾ ਹੈ ਤਾਂ ਗੋਡਸੇ ਅਤੇ ਉਸ ਜਿਹੇ ਬਹੁਤ ਹਿੰਦੂ ਅਤਿਵਾਦੀ ਕਹਿਲਾਉਣਗੇ।
Nathuram Godse
ਜੇਕਰ ਅਸੀਂ ਹਿੰਦੂ ਸ਼ਬਦ ਵੀ ਵਰਤੋਂ ਕਿਸੇ ਵਿਸ਼ੇਸ਼ਣ ਦੇ ਤੌਰ ‘ਤੇ ਨਹੀਂ ਕਰਦੇ ਤਾਂ ਫਿਰ ਸਾਨੂੰ ਬਾਕੀਆਂ ਦੇ ਨਾਲ ਵੀ ਕਿਸੇ ਧਰਮ ਦੇ ਅਧਾਰ ‘ਤੇ ਬਤੌਰ ਵਿਸ਼ੇਸ਼ਣ ਜੋੜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਗੋਡਸੇ ਨੂੰ ਲੱਗਦਾ ਸੀ ਕਿ ਹਿੰਦੂਆਂ ਵਿਚ ਨਾਰੀਵਾਦ ਆ ਗਿਆ ਹੈ ਅਤੇ ਵਿਦੇਸ਼ੀ ਤਾਕਤਾਂ ਲਗਾਤਾਰ ਭਾਰਤ ਵਿਚ ਹਿੰਸਾ ਕਰ ਰਹੀਆਂ ਸਨ। ਉਹ ਗਾਂਧੀ ਨੂੰ ਰਾਸ਼ਟਰ ਦੇ ਪਿਤਾ ਦੇ ਰੂਪ ਵਿਚ ਦੇਖਦਾ ਸੀ ਜੋ ਕਿ ਭਾਰਤ ਮਾਤਾ ਦੀ ਰਾਖੀ ਕਰਨ ਦੇ ਅਸਮਰੱਥ ਸੀ।
ਉਹ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਦਾ ਮਰਦਾਨਾਪਨ ਅੰਗਰੇਜ਼ ਹਕੂਮਤ ਨੇ ਭਾਰਤ ‘ਤੇ ਸ਼ਾਸਨ ਕਰ ਵਿਚ ਦਿਖਾਇਆ ਉਸੇ ਤਰ੍ਹਾਂ ਹਿੰਦੂ ਧਰਮ ਵੀ ਭਾਰਤ ਉਤੇ ਰਾਜ ਕਰਨ ਵਿਚ ਅਜਿਹਾ ਹੀ ਮਰਦਾਨਾਪਨ ਦਿਖਾਵੇ। ਮਹਾਤਮਾ ਗਾਂਧੀ ਹਿੰਦੂ ਫਿਲਾਸਫੀ ਦੇ ਅਰਧ ਨਾਰੇਸ਼ਵਰ ਦੇ ਸੰਕਲਪ ਵਿਚ ਨਾਰੀਤਤਵ ਨੂੰ ਪਕੇਰਾ ਕਰਦੇ ਸਨ। ਸਾਵਰਕਰ ਦੀ ਤਰ੍ਹਾਂ ਗੋਡਸੇ ਵੀ ਕੇਂਦਰੀ ਅਤੇ ਇਕਸਾਰ ਰਾਸ਼ਟਰ ਰਾਜ ਦਾ ਚਾਹਵਾਨ ਸੀ ਜਦੋਂ ਕਿ ਮਹਾਤਮਾ ਗਾਂਧੀ ਭਾਈਚਾਰਿਆਂ ਵਿਚਲੇ ਫਰਕ ਅਪਣਾ ਕੇ ਭਾਰਤ ਦੇ ਸੂਬਿਆਂ ਕੋਲ ਰਾਖਵੀਆਂ ਤਾਕਤਾਂ ਦੇ ਹੱਕ ਵਿਚ ਸਨ।
Kamal Hasan
ਅੱਜ ਦਾ ਹਿੰਦੁਤਵ ਗੋਡਸੇ ਦੀ ਵਿਰਾਸਤ ਹੈ ਜੋ ਕਿ ਉਸਦੀਆਂ ਇੱਛਾਵਾਂ ਅਤੇ ਘਬਰਾਹਟਾਂ ਦਾ ਪ੍ਰਤੀਕ ਹੈ। ਮਹਾਤਮਾ ਗਾਂਧੀ ਦਾ ਕਤਲ ਹੋਇਆ, ਗੋਡਸੇ ਨੂੰ ਫਾਂਸੀ ਮਿਲੀ ਪਰ ਗਾਂਧੀ ਬਨਾਮ ਗੋਡਸੇ ਇਕ ਜ਼ਿੰਦਾ ਜੰਗ ਹੈ। ਇਹ ਜੰਗ ਭਾਰਤ ਦੀ ਆਤਮਾ ਲਈ ਹੈ ਅਤੇ ਹਾਲੇ ਸ਼ੁਰੂ ਹੀ ਹੋਈ ਹੈ। ਹੇ ਰਾਮ ਫਿਲਮ ਦੇ ਲੇਖਕ-ਨਿਰਮਾਤਾ ਕਮਲ ਹਾਸਨ ਤੋਂ ਵਧੇਰੇ ਚੰਗੇਰਾ ਪ੍ਰਤੀਕ ਇਸ ਜੰਗ ਦਾ ਵਿਗਲ ਵਜਾਉਣ ਵਾਲਾ ਹੋਰ ਕੋਈ ਨਹੀਂ ਹੋ ਸਕਦਾ।