
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਡਿਜ਼ੀਟਲ ਪ੍ਰੈੱਸ ਕਾਨਫਰੰਸ ਜ਼ਰੀਏ ਮੀਡੀਆ ਨਾਲ ਗੱਲਬਾਤ ਕੀਤੀ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਡਿਜ਼ੀਟਲ ਪ੍ਰੈੱਸ ਕਾਨਫਰੰਸ ਜ਼ਰੀਏ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਨਿਆਂ ਯੋਜਨਾ ਲਾਗੂ ਕਰਨ ਦੀ ਮੰਗ ਕੀਤੀ।
Rahul Gandhi
ਰਾਹੁਲ ਗਾਂਧੀ ਨੇ ਮਾਂ ਤੇ ਬੱਚੇ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਬੱਚਿਆਂ ਨੂੰ ਸੱਟ ਲੱਗਦੀ ਹੈ ਤਾਂ ਮਾਂ ਬੱਚੇ ਨੂੰ ਕਰਜ਼ ਨਹੀਂ ਦਿੰਦੀ, ਉਹ ਤੁਰੰਤ ਮਦਦ ਕਰਦੀ ਹੈ। ਭਾਰਤ ਮਾਤਾ ਨੂੰ ਅਪਣੇ ਬੱਚਿਆਂ ਲਈ ਸ਼ਾਹੂਕਾਰ ਦਾ ਕੰਮ ਨਹੀਂ ਕਰਨਾ ਚਾਹੀਦਾ, ਉਸ ਨੂੰ ਬੱਚਿਆਂ ਨੂੰ ਤੁਰੰਤ ਪੈਸੇ ਦੇਣੇ ਚਾਹੀਦੇ ਹਨ।
Photo
ਉਹਨਾਂ ਕਿਹਾ ਕਿ ਸੜਕ 'ਤੇ ਚੱਲਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਕਰਜ਼ੇ ਦੀ ਨਹੀਂ ਜੇਬ ਵਿਚ ਪੈਸੇ ਦੀ ਲੋੜ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਪੂਰਾ ਦੇਸ਼ ਇਸ ਮੁਸ਼ਕਿਲ ਦੌਰ ਵਿਚੋਂ ਗੁਜ਼ਰ ਰਿਹਾ ਹੈ। ਲੋਕਾਂ ਨੂੰ ਅੱਜ ਪੈਸੇ ਦੀ ਲੋੜ ਹੈ, ਅਜਿਹੇ ਵਿਚ ਸਰਕਾਰ ਨੂੰ ਸ਼ਾਹੂਕਾਰ ਵਜੋਂ ਕੰਮ ਨਹੀਂ ਕਰਨਾ ਚਾਹੀਦਾ।
Rahul Gandhi
ਪ੍ਰੈੱਸ ਕਾਨਫਰੰਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਸੁਣਿਆ ਹੈ ਕਿ ਪੈਸੇ ਨਾ ਦੇਣ ਦਾ ਕਾਰਨ ਰੇਟਿੰਗ ਹੈ। ਜੇਕਰ ਅਸੀਂ ਥੌੜਾ ਘਾਟਾ ਵਧਾ ਦਿੱਤਾ ਜਾਂ ਬਾਹਰ ਦੀਆਂ ਏਜੰਸੀਆਂ ਭਾਰਤ ਦੀ ਰੇਟਿੰਗ ਘੱਟ ਕਰ ਦੇਣਗੀਆਂ ਅਤੇ ਸਾਡਾ ਨੁਕਸਾਨ ਹੋਵੇਗਾ।
PM Narendra Modi
ਮੈਂ ਪੀਐਮ ਨੂੰ ਕਹਿਣਾ ਚਾਹੁੰਦਾ ਹਾਂ ਕਿ ਰੇਟਿੰਗ ਕਿਸਾਨ, ਮਜ਼ਦੂਰ ਬਣਾਉਂਦੇ ਹਨ। ਅੱਜ ਉਹਨਾਂ ਨੂੰ ਸਾਡੀ ਲੋੜ ਹੈ, ਹਿੰਦੁਸਤਾਨ ਦੀ ਰੇਟਿੰਗ ਲੋਕਾਂ ਨਾਲ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੂੰ ਪੈਕੇਜ 'ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ।