PSI ਭਰਤੀ ਘੁਟਾਲਾ: ਉਮੀਦਵਾਰਾਂ ਨੇ PM Modi ਨੂੰ ਖੂਨ ਨਾਲ ਲਿਖੀ ਚਿੱਠੀ
Published : May 16, 2022, 1:25 pm IST
Updated : May 16, 2022, 1:25 pm IST
SHARE ARTICLE
PSI Recruitment Scam: Candidates Write to PM Modi in Blood
PSI Recruitment Scam: Candidates Write to PM Modi in Blood

ਵਿਦਿਆਰਥੀਆਂ ਨੇ ਪੱਤਰ ਵਿਚ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਅਤਿਵਾਦੀਆਂ ਨਾਲ ਹੱਥ ਮਿਲਾਉਣਗੇ

 


ਬੰਗਲੁਰੂ: ਕਰਨਾਟਕ ਦੇ 545 ਪੁਲਿਸ ਸਬ-ਇੰਸਪੈਕਟਰਾਂ (PSI) ਦੀ ਭਰਤੀ ਲਈ ਪ੍ਰੀਖਿਆ ਵਿਚ ਦੇਰੀ ਦੇ ਕਾਰਨ ਵਿਦਿਆਰਥੀਆਂ ਦੇ ਇਕ ਸਮੂਹ ਨੇ ਪੀਐਮ ਮੋਦੀ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਇਹਨਾਂ ਵਿਦਿਆਰਥੀਆਂ ਨੇ ਪੱਤਰ ਵਿਚ ਧਮਕੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਅਤਿਵਾਦੀਆਂ ਨਾਲ ਹੱਥ ਮਿਲਾਉਣਗੇ ਅਤੇ ਦੇਸ਼ ਵਿਰੋਧੀ ਕੰਮ ਕਰਨਗੇ।

Education Department extended date for online application for recruitmentPSI Recruitment Scam

ਵਿਦਿਆਰਥੀਆਂ ਨੇ ਆਪਣੇ ਖੂਨ ਨਾਲ ਦੋ ਪੰਨਿਆਂ ਦੀ ਚਿੱਠੀ ਲਿਖ ਕੇ ਇਸ ਮਾਮਲੇ ਵਿਚ ਜਲਦੀ ਫੈਸਲਾ ਲੈਣ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਸ ਘੁਟਾਲੇ ਦੀ ਜਾਂਚ ਚੱਲ ਰਹੀ ਹੈ ਅਤੇ ਅਜਿਹੇ 'ਚ ਸੂਬਾ ਸਰਕਾਰ ਨੇ ਇਸ ਮਹੀਨੇ ਫੈਸਲਾ ਲਿਆ ਹੈ ਕਿ ਉਹ ਇਸ ਭਰਤੀ ਲਈ ਮੁੜ ਤੋਂ ਪ੍ਰੀਖਿਆ ਕਰਵਾਏਗੀ। ਵਿਦਿਆਰਥੀਆਂ ਵੱਲੋਂ ਲਿਖਿਆ ਇਹ ਪੱਤਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ।

Scam  Scam

ਪੀਐਸਆਈ ਸੀਈਟੀ ਘੁਟਾਲੇ ਦੀ ਜਾਂਚ ਕਰ ਰਹੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ (ਸੀਆਈਡੀ) ਦੇ ਵੇਰਵਿਆਂ ਤੋਂ ਖੁਲਾਸਾ ਹੋਇਆ ਹੈ ਕਿ ਕਲਬੁਰਗੀ ਦੇ ਇਕ ਪ੍ਰਾਈਵੇਟ ਸਕੂਲ ਦੇ ਅਧਿਆਪਕ, ਜਿਨ੍ਹਾਂ ਨੂੰ ਇਮਤਿਹਾਨ ਲਈ ਨਿਗਰਾਨ ਨਿਯੁਕਤ ਕੀਤਾ ਗਿਆ ਸੀ, ਨੂੰ ਸਕੂਲ ਪ੍ਰਬੰਧਨ ਦੁਆਰਾ ਪ੍ਰੀਖਿਆ ਵਿਚ ਉਮੀਦਵਾਰਾਂ ਨੂੰ ਨਕਲ ਵਿਚ ਮਦਦ ਕਰਨ ਲਈ ਨਿਰਦੇਸ਼ ਦਿੱਤੇ ਗਏ ਸਨ।

PSI Recruitment Scam: Candidates Write to PM Modi in BloodPSI Recruitment Scam: Candidates Write to PM Modi in Blood

ਪਿਛਲੇ ਹਫ਼ਤੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਵਾਈਐਸਪੀ) ਸ਼ਾਂਤਾ ਕੁਮਾਰ, ਜੋ ਪਹਿਲਾਂ ਪੁਲਿਸ ਦੇ ਭਰਤੀ ਵਿੰਗ ਵਿਚ ਕੰਮ ਕਰਦੇ ਸਨ, ਨੂੰ ਸਬ-ਇੰਸਪੈਕਟਰ ਭਰਤੀ ਘੁਟਾਲੇ ਦੇ ਸਬੰਧ ਵਿਚ ਹਿਰਾਸਤ ਵਿਚ ਲਿਆ ਗਿਆ ਸੀ। ਪਿਛਲੇ ਮਹੀਨੇ ਦੇ ਸ਼ੁਰੂ ਵਿਚ ਕਰਨਾਟਕ ਸਰਕਾਰ ਨੇ PSI ਭਰਤੀ ਘੁਟਾਲੇ ਦੇ ਨਤੀਜਿਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ। ਸਰਕਾਰ ਨੇ ਕਿਹਾ ਸੀ ਕਿ 54,289 ਉਮੀਦਵਾਰਾਂ ਲਈ ਪ੍ਰੀਖਿਆ ਦੁਬਾਰਾ ਕਰਵਾਈ ਜਾਵੇਗੀ। ਕਲਬੁਰਗੀ ਜ਼ਿਲ੍ਹੇ ਵਿਚ ਭਰਤੀ ਘੁਟਾਲਾ ਉਦੋਂ ਸਾਹਮਣੇ ਆਇਆ ਜਦੋਂ ਇਕ ਉਮੀਦਵਾਰ ਨੂੰ 100 ਪ੍ਰਤੀਸ਼ਤ ਅੰਕ ਦਿੱਤੇ ਗਏ ਸਨ ਹਾਲਾਂਕਿ ਉਸ ਨੇ ਇਕ ਪ੍ਰਸ਼ਨ ਪੱਤਰ ਵਿਚ ਸਿਰਫ 21 ਪ੍ਰਸ਼ਨਾਂ ਕੀਤੇ ਸਨ। ਅਫਜ਼ਲਪੁਰ ਦੇ ਵਿਧਾਇਕ ਦੇ ਗੰਨਮੈਨ ਸਮੇਤ ਹੁਣ ਤੱਕ 55 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

Location: India, Karnataka, Bengaluru

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement