
ਵਿਸ਼ੇਸ਼ ਅਦਾਲਤ ਵਲੋਂ ਸਾਬਕਾ ਰੱਖਿਆ ਸਕੱਤਰ ਤੇ ਸਾਬਕਾ CAG ਸ਼ਸ਼ੀਕਾਂਤ ਸ਼ਰਮਾ ਅਤੇ ਭਾਰਤੀ ਹਵਾਈ ਸੈਨਾ ਦੇ 4 ਸੇਵਾਮੁਕਤ ਅਧਿਕਾਰੀਆਂ ਖ਼ਿਲਾਫ਼ ਸੰਮਨ ਜਾਰੀ
28 ਅਪ੍ਰੈਲ ਨੂੰ ਅਦਾਲਤ 'ਚ ਹੋਣਾ ਪਵੇਗਾ ਪੇਸ਼
ਨਵੀਂ ਦਿੱਲੀ : ਅਗਸਤਾ ਵੈਸਟਲੈਂਡ VVIP ਹੈਲੀਕਾਪਟਰ ਘੁਟਾਲਾ ਮਾਮਲੇ ਵਿਚ ਵੱਡੀ ਕਾਰਵਾਈ ਹੋਈ ਹੈ।
Agustawestland Chopper Scam
ਜਾਣਕਾਰੀ ਅਨੁਸਾਰ ਇਕ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਕਥਿਤ ਘੁਟਾਲੇ ਦੇ ਮਾਮਲੇ ਵਿਚ ਸਾਬਕਾ ਰੱਖਿਆ ਸਕੱਤਰ ਅਤੇ ਸਾਬਕਾ ਸੀ.ਏ. ਜੀ. ਸ਼ਸ਼ੀਕਾਂਤ ਸ਼ਰਮਾ ਅਤੇ ਭਾਰਤੀ ਹਵਾਈ ਸੈਨਾ ਦੇ 4 ਸੇਵਾਮੁਕਤ ਅਧਿਕਾਰੀਆਂ ਵਿਰੁੱਧ ਸੰਮਨ ਜਾਰੀ ਕਿਤੇ ਹਨ।
Agustawestland Chopper Scam
ਅਦਾਲਤ ਨੇ ਉਕਤ ਅਧਿਕਾਰੀਆਂ ਖ਼ਿਲਾਫ਼ ਸੰਮਨ ਜਾਰੀ ਕੀਤੇ ਹਨ। ਸਾਰਿਆਂ ਨੂੰ 28 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਹੋਣਾ ਪਵੇਗਾ। ਵਿਸ਼ੇਸ਼ ਅਦਾਲਤ ਨੇ ਇਹ ਨੋਟਿਕ ਸੀ.ਬੀ.ਆਈ. ਦੀ ਪੂਰਕ ਚਾਰਜਸ਼ੀਟ 'ਤੇ ਲਿਆ ਹੈ।