ਪਤੀ ਦੀ ਮੌਤ ਦੀ ਖ਼ਬਰ ਸੁਣ ਕੇ ਪਤਨੀ ਨੇ ਲੈ ਲਿਆ ਫ਼ਾਹਾ : 6 ਮਹੀਨੇ ਪਹਿਲਾਂ ਦੋਵਾਂ ਨੇ ਕਰਵਾਈ ਸੀ ਲਵ ਮੈਰਿਜ
Published : May 16, 2023, 3:35 pm IST
Updated : May 16, 2023, 3:35 pm IST
SHARE ARTICLE
photo
photo

ਮ੍ਰਿਤਕ ਧਵਲ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਿਤਾ ਦੇ ਖੇਤੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।

 

ਗੁਜਰਾਤ : ਨਵਸਾਰੀ ਜ਼ਿਲ੍ਹੇ 'ਚ ਰਹਿਣ ਵਾਲੇ ਇਕ ਨੌਜਵਾਨ ਦੀ ਐਤਵਾਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਦੋਂ ਅਗਲੇ ਦਿਨ ਪਤਨੀ ਨੂੰ ਇਹ ਖ਼ਬਰ ਮਿਲੀ ਤਾਂ ਉਸ ਨੇ ਵੀ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੋਮਵਾਰ ਸਵੇਰੇ ਦੋਵਾਂ ਦੀਆਂ ਇਕੱਠੀਆਂ ਅਸਥੀਆਂ ਉੱਠੀਆਂ। ਦੋਵਾਂ ਨੇ ਕਰੀਬ 6 ਮਹੀਨੇ ਪਹਿਲਾਂ ਲਵ ਮੈਰਿਜ ਕਰਵਾਈ ਸੀ।

ਪਿੰਡ ਵਾਸੀ ਧਵਲ ਵਿਨੂਭਾਈ ਰਾਠੌੜ (25) ਐਤਵਾਰ ਦੁਪਹਿਰ ਨੂੰ ਆਪਣੇ ਖੇਤ ਗਿਆ ਸੀ। ਸ਼ਾਮ ਨੂੰ ਇੱਥੋਂ ਵਾਪਸ ਆਉਣ ਤੋਂ ਬਾਅਦ ਉਸ ਨੂੰ ਛਾਤੀ ਵਿਚ ਤੇਜ਼ ਦਰਦ ਹੋਣ ਲੱਗਾ। ਪ੍ਰਵਾਰਕ ਮੈਂਬਰਾਂ ਨੇ ਉਸ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿਥੇ ਇਲਾਜ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।

ਪ੍ਰਵਾਰਕ ਮੈਂਬਰਾਂ ਨੇ ਰਾਤ ਭਰ ਧਵਲ ਦੀ ਮੌਤ ਦਾ ਮਾਮਲਾ ਉਸ ਦੀ ਪਤਨੀ ਪ੍ਰਿੰਸੀ ਤੋਂ ਛੁਪਾ ਕੇ ਰੱਖਿਆ। ਉਸ ਨੂੰ ਸਿਰਫ਼ ਇਹ ਦਸਿਆ ਗਿਆ ਕਿ ਧਵਲ ਦੀ ਸਿਹਤ ਖ਼ਰਾਬ ਹੋਣ ਕਾਰਨ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਰ ਜਦੋਂ ਧਵਲ ਦੀ ਲਾਸ਼ ਘਰ ਲਿਆਂਦੀ ਗਈ ਤਾਂ ਪ੍ਰਿੰਸੀ ਨੇ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰ ਕੇ ਫਾਹਾ ਲੈ ਲਿਆ। ਜਦੋਂ ਪ੍ਰਵਾਰ ਵਾਲੇ ਕਿਸੇ ਤਰ੍ਹਾਂ ਕਮਰੇ ਵਿਚ ਦਾਖਲ ਹੋਏ ਤਾਂ ਉਨ੍ਹਾਂ ਨੇ ਪ੍ਰਿੰਸੀ ਦੀ ਲਾਸ਼ ਫ਼ਾਹੇ ਨਾਲ ਲਟਕਦੀ ਦੇਖੀ।

ਕਰੀਬ ਦੋ ਸਾਲ ਪਹਿਲਾਂ ਧਵਲ ਦੇ ਦੋਵੇਂ ਗੁਰਦੇ ਫ਼ੇਲ ਹੋ ਗਏ ਸਨ। ਧਵਲ ਦੀ ਮਾਂ ਨੇ ਉਸ ਨੂੰ ਕਿਡਨੀ ਦਾਨ ਕੀਤੀ, ਜਿਸ ਨਾਲ ਧਵਲ ਦੀ ਜਾਨ ਬਚ ਗਈ। ਮ੍ਰਿਤਕ ਧਵਲ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਆਪਣੇ ਪਿਤਾ ਦੇ ਖੇਤੀ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਸੀ।
 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement