Manali Girlfriend Murder : ਗਰਲਫ੍ਰੈਡ ਨੂੰ ਮਨਾਲੀ ਲੈ ਕੇ ਗਏ ਨੌਜਵਾਨ ਨੇ ਹੋਟਲ ਵਿਚ ਮਾਰੀ ਸਹੇਲੀ, ਲਾਸ਼ ਨੂੰ ਬੈਗ ਵਿਚ ਪਾ....

By : GAGANDEEP

Published : May 16, 2024, 4:19 pm IST
Updated : May 16, 2024, 7:37 pm IST
SHARE ARTICLE
Manali Girlfriend Murder News in punjabi
Manali Girlfriend Murder News in punjabi

Manali Girlfriend Murder : ਬੈਗ ਦਾ ਭਾਰ ਜ਼ਿਆਦਾ ਹੋਣ ਤੇ ਹੋਟਲ ਸਟਾਫ ਨੂੰ ਹੋਇਆ ਸ਼ੱਕ

Manali Girlfriend Murder News in punjabi: ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਇਕ ਹੋਟਲ ਵਿਚ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਦਿਤਾ। ਇਸ ਤੋਂ ਬਾਅਦ ਉਸ ਨੇ ਲੜਕੀ ਦੀ ਲਾਸ਼ ਨੂੰ ਇਕ ਬੈਗ ਵਿਚ ਪਾ ਕੇ ਠਿਕਾਣੇ ਲਗਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਬੈਗ ਦਾ ਭਾਰ ਜ਼ਿਆਦਾ ਹੋਣ ਕਾਰਨ ਹੋਟਲ ਸਟਾਫ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਪੁਲਿਸ ਨੂੰ ਬੁਲਾਇਆ। ਜਿਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਇਆ।

ਇਹ ਵੀ ਪੜ੍ਹੋ: America Accident News: ਅਮਰੀਕਾ ਵਿਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਹੋਈ ਦਰਦਨਾਕ ਮੌਤ  

ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦਾ ਨਾਂ ਸ਼ੀਤਲ ਕੌਸ਼ਲ (26) ਹੈ। ਉਹ ਮੱਧ ਪ੍ਰਦੇਸ਼ ਦੇ ਭੋਪਾਲ ਦੀ ਰਹਿਣ ਵਾਲੀ ਹੈ। ਇਸ ਦੇ ਨਾਲ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਮ ਵਿਨੋਦ ਠਾਕੁਰ ਹੈ, ਜੋ ਕਿ ਪਲਵਲ, ਹਰਿਆਣਾ ਦਾ ਰਹਿਣ ਵਾਲਾ ਹੈ। ਦੋਵੇਂ ਪ੍ਰੇਮੀ ਜੋੜੇ ਸਨ ਅਤੇ ਇਕੱਠੇ ਮਨਾਲੀ ਘੁੰਮਣ ਆਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਨੋਦ ਨੂੰ ਪੁਲਿਸ ਨੇ ਫੜ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਲੜਕੀ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: Hoshiarpur News: ਘਰਵਾਲੀ ਤੋਂ ਦੁਖੀ ਹੋ ਕੇ ਪਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਗੁੱਸੇ ਵਿਚ 3 ਦਿਨ ਘਰ ਨਹੀਂ ਆਇਆ ਲੜਕਾ

ਹੋਟਲ ਸਟਾਫ ਮੁਤਾਬਕ ਵਿਨੋਦ ਅਤੇ ਸ਼ੀਤਲ 13 ਮਈ ਨੂੰ ਮਨਾਲੀ ਆਏ ਸਨ। ਇੱਥੇ ਦੋਵੇਂ ਹੋਟਲ ਵਿੱਚ ਰੁਕੇ ਸਨ। ਦੋਵੇਂ ਦੋ ਦਿਨ ਇੱਧਰ-ਉੱਧਰ ਘੁੰਮਦੇ ਰਹੇ। ਵਿਨੋਦ ਨੇ 15 ਮਈ ਨੂੰ ਛੱਡਣ ਲਈ ਚੈੱਕ ਆਊਟ ਕੀਤਾ। ਜਦੋਂ ਵਿਨੋਦ ਨੇ ਆਪਣਾ ਸਾਮਾਨ ਪੈਕ ਕੀਤਾ ਤਾਂ ਉਸ ਨੇ ਲੜਕੀ ਦੀ ਲਾਸ਼ ਨੂੰ ਵੀ ਬੈਗ ਵਿੱਚ ਪੈਕ ਕਰ ਲਿਆ। ਇਸ ਦੌਰਾਨ ਵਿਨੋਦ ਨੇ ਵੋਲਵੋ ਬੱਸ ਸਟੈਂਡ ਜਾਣ ਲਈ ਟੈਕਸੀ ਮੰਗਵਾਈ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

 ਟੈਕਸੀ ਵਿਚ ਸਮਾਨ ਰੱਖਦੇ ਹੋਏ ਹੋਟਲ ਸਟਾਫ ਨੇ ਉਸ ਦੀ ਮਦਦ ਕੀਤੀ। ਸਟਾਫ ਨੂੰ ਵਿਨੋਦ ਦਾ ਇਕ ਬੈਗ ਬਹੁਤ ਭਾਰਾ ਲੱਗਿਆ, ਉਨ੍ਹਾਂ ਨੇ ਸ਼ੱਕ ਹੋਣ ਦੀ ਸੂਰਤ ਵਿਚ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ  ਸਮਾਨ ਦੀ ਚੈਕਿੰਗ ਕੀਤੀ। ਜਦੋਂ ਬੈਗ ਨੂੰ ਖੋਲਿਆ ਗਿਆ ਤਾਂ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਮਿਲੀ।  ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ। ਜਦਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ   

(For more Punjabi news apart from Manali Girlfriend Murder News in punjabi stay tuned to Rozana Spokesman)

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"Sidhu Moosewala ਦੇ ਜਨਮਦਿਨ 'ਤੇ Haveli ਕੇਕ ਲੈ ਕੇ ਪਹੁੰਚੇ Pal Singh Samaon, ਛੋਟੇ ਸਿੱਧੂ ਤੇ ਮਾਪਿਆਂ ਤੋਂ

11 Jun 2024 3:10 PM

Kangana ਤੇ ਕਿਸਾਨਾਂ ਦੀ ਗੱਲ 'ਤੇ ਭੜਕ ਗਏ BJP Leader Vijay Sampla, ਪਰ ਜਿੱਤਣਾ ਚਾਹੁੰਦੇ Punjab !

11 Jun 2024 1:14 PM

ਮਾਪੇ ਹੱਥ ਜੋੜ ਕਰ ਰਹੇ ਅਪੀਲ, ਪੰਜਾਬ ਦਾ ਹਰ ਪਰਿਵਾਰ 5 ਰੁਪਏ ਵੀ ਦੇਵੇ ਤਾਂ ਇਹ 6 ਮਹੀਨੇ ਦੀ ਬੱਚੀ, 14 ਕਰੋੜ 50 ਲੱਖ

11 Jun 2024 12:11 PM

ਲਓ ਜੀ, GYM ਜਾਣ ਵਾਲੇ ਨੌਜਵਾਨਾਂ ਲਈ ਸ਼ੁਰੂ ਹੋ ਗਈ High Performance League

11 Jun 2024 12:04 PM

Big Breaking: ਪੰਜਾਬ 'ਚ ਹੋ ਗਿਆ ਜ਼ਿਮਨੀ ਚੋਣ ਦਾ ਐਲਾਨ, ਹੋਵੇਗੀ ਕਿਹੜੇ ਲੀਡਰਾਂ ਦੀ ਟੱਕਰ, ਵੇਖੋ LIVE

11 Jun 2024 11:27 AM
Advertisement