ਭੂਚਾਲ ਦੇ ਝਟਕਿਆਂ ਨੇ ਮੁੜ ਹਿਲਾਈ ਧਰਤੀ, ਜਾਨੀ ਨੁਕਸਾਨ ਤੋਂ ਬਚਾਅ!
Published : Jun 16, 2020, 4:49 pm IST
Updated : Jun 16, 2020, 4:49 pm IST
SHARE ARTICLE
Earthquake
Earthquake

ਗੁਜਰਾਤ ਤੋਂ ਬਾਅਦ ਕਸ਼ਮੀਰ 'ਚ ਵੀ ਮਹਿਸੂਸ ਹੋਏ ਭੂਚਾਲ ਦੇ ਝਟਕੇ

ਨਵੀਂ ਦਿੱਲੀ : ਇਕ ਪਾਸੇ ਜਿੱਥੇ ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੇ ਲੋਕਾਂ ਦੇ ਨੱਕ 'ਚ ਦਮ ਕਰ ਰੱਖਿਆ ਹੈ,  ਉਥੇ ਹੀ ਆਏ ਦਿਨ ਮਹਿਸੂਸ ਹੋ ਰਹੇ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਹੁਣ ਘਰਾਂ ਅੰਦਰ ਵੀ ਡਰਾਉਣਾ ਸ਼ੁਰੂ ਕਰ ਦਿਤਾ ਹੈ। ਬੀਤੇ ਕੁੱਝ ਦਿਨਾਂ ਤੋਂ ਉਪਰ-ਥੱਲੇ ਮਹਿਸੂਸ ਹੋ ਰਹੇ ਇਨ੍ਹਾਂ ਝਟਕਿਆਂ ਦੀ ਲਗਾਤਾਰਤਾ ਸਬੰਧੀ ਵਿਗਿਆਨੀ ਪਹਿਲਾਂ ਹੀ ਚਿਤਾਵਨੀ ਦੇ ਚੁੱਕੇ ਹਨ। ਇਸੇ ਦੌਰਾਨ 16 ਜੂਨ ਨੂੰ ਸਵੇਰੇ 7 ਵਜੇ ਭਾਰਤ ਸਮੇਤ ਕਜ਼ਾਕਿਸਤਾਨ ਅੰਦਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ।

EarthquakesEarthquakes

ਇਸ ਭੂਚਾਲ ਦਾ ਕੇਂਦਰ ਭਾਰਤ ਵਿਚ ਕਸ਼ਮੀਰ ਦੇ ਸ਼੍ਰੀਨਗਰ ਅਤੇ ਕਜ਼ਾਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਤੋਂ ਤਕਰੀਬਨ 350 ਕਿਲੋਮੀਟਰ ਦੂਰ ਸੀ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 6.8 ਮਾਪੀ ਗਈ ਹੈ। ਮੁਢਲੀਆਂ ਰਿਪੋਰਟਾਂ ਮੁਤਾਬਕ ਭੂਚਾਲ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

EarthquakesEarthquakes

ਵਿਗਿਆਨੀਆਂ ਅਨੁਸਾਰ ਇਸ ਭੂਚਾਲ ਦਾ ਕੇਂਦਰ ਕਜ਼ਾਕਿਸਤਾਨ ਵਿਖੇ ਸਥਿਤ ਸੀ। ਭੂਚਾਲ ਦੇ ਇਹ ਝਟਕੇ ਕਈ ਦੇਸ਼ਾਂ 'ਚ ਮਹਿਸੂਸ ਕੀਤੇ ਗਏ। ਭਾਰਤ ਵਿਚ ਇਸ ਭੂਚਾਲ ਦੇ ਝਟਕੇ ਸਵੇਰੇ 7 ਵੱਜ ਕੇ ਚਾਰ ਮਿੰਟ 'ਤੇ ਮਹਿਸੂਸ ਕੀਤੇ ਗਏ। ਸ੍ਰੀਨਗਰ ਤੋਂ 14 ਕਿਲੋਮੀਟਰ ਦੂਰ ਇਸ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ।

EarthquakesEarthquakes

ਬੀਤੇ ਕੱਲ੍ਹ ਵੀ ਸਵੇਰੇ ਚਾਰ ਵਜੇ ਕਸ਼ਮੀਰ ਘਾਟੀ ਅੰਦਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ ਜਿਨ੍ਹਾਂ ਰਿਕਟਰ ਪੈਮਾਨੇ 'ਤੇ ਤੀਬਰਤਾ 3.2 ਮਾਪੀ ਗਈ ਸੀ। ਇਸ ਤੋਂ ਪਹਿਲਾਂ ਬੀਤੀ 9 ਜੂਨ ਨੂੰ ਵੀ ਘਾਟੀ ਅੰਦਰ ਭੂਚਾਲ ਦੇ ਝਟਕੇ ਆਏ ਸਨ ਜਿਨ੍ਹਾਂ ਦੀ ਤੀਬਰਤਾ 3.9 ਮਾਪੀ ਗਈ ਸੀ।

EarthquakesEarthquakes

ਕਾਬਲੇਗੌਰ ਹੈ ਕਿ ਬੀਤੇ ਕੱਲ੍ਹ ਸੋਮਵਾਰ ਨੂੰ ਗੁਜਰਾਤ ਦੇ ਕੱਛ ਇਲਾਕੇ ਵਿਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਗੁਜਰਾਤ ਅੰਦਰ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਭੂਚਾਲ ਦੇ ਝਟਕੇ ਆਏ ਸਨ। ਗੁਜਰਾਤ ਅੰਦਰ 24 ਘੰਟਿਆਂ ਦੌਰਾਨ ਲਗਭਗ 13 ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 4.6 ਮਾਪੀ ਗਈ ਸੀ। ਵਿਗਿਆਨੀਆਂ ਨੇ ਆਉਂਦੇ ਸਮੇਂ ਦੌਰਾਨ ਹੋਰ ਝਟਕੇ ਆਉਣ ਦੀ ਭਵਿੱਖਬਾਣੀ ਕੀਤੀ ਸੀ, ਜੋ ਅੱਜ ਕਸ਼ਮੀਰ ਵਾਦੀ 'ਚ ਆਏ ਝਟਕਿਆਂ ਬਾਅਦ ਸੱਚ ਸਾਬਤ ਹੋਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM

PM ਦੇ ਬਿਆਨ ਨੇ ਭਖਾ ਦਿੱਤੀ ਸਿਆਸਤ 'ਮੰਗਲਸੂਤਰ' ਨੂੰ ਲੈ ਕੇ ਦਿੱਤੇ ਬਿਆਨ ਤੇ ਭੜਕੇ Congress Leaders

23 Apr 2024 8:34 AM

ਕਾਂਗਰਸ ਦੀ ਦੂਜੀ ਲਿਸਟ ਤੋਂ ਪਹਿਲਾਂ ਇੱਕ ਹੋਰ ਵੱਡਾ ਲੀਡਰ ਬਾਗ਼ੀ ਕਾਂਗਰਸ ਦੇ ਸਾਬਕਾ ਪ੍ਰਧਾਨ ਮੁੜ ਨਾਰਾਜ਼

22 Apr 2024 3:23 PM

GURMEET SINGH KHUDDIAN EXCLUSIVE INTERVIEW - ਬੱਕਰੀ ਤੇ ਕੁੱਕੜੀ ਦੇ ਮੁਆਵਜੇ ਬਾਰੇ ਪਹਿਲੀ ਵਾਰ ਬੋਲੇ ..

22 Apr 2024 2:58 PM

Amritsar News: ਕਿਸਾਨਾਂ ਉੱਤੇ ਇੱਟਾਂ ਰੋੜੇ ਮਾਰਨੇ BJP ਆਗੂਆਂ ਨੂੰ ਪਏ ਮਹਿੰਗੇ, ਹੁਣ ਹੋ ਗਈ FIR, ਮਾਮਲੇ ਦੀ ਹੋਵੇਗੀ

22 Apr 2024 2:49 PM
Advertisement