ਕੀ ਤੁਸੀ Corona ਵੈਕਸੀਨ ਲਗਵਾਉਣ ਤੋਂ ਝਿਜਕ ਰਹੇ ਹੋ, ਤਾਂ ਤੁਹਾਡੀ ਝਿਜਕ ਨੂੰ ਦੂਰ ਕਰੇਗੀ ਇਹ ਖ਼ਬਰ
Published : Jun 16, 2021, 2:25 pm IST
Updated : Jun 16, 2021, 3:15 pm IST
SHARE ARTICLE
CORONA
CORONA

ਤੁਹਾਡੇ ਸਵਾਲਾਂ ਦੇ ਮਿਲਣਗੇ ਜਵਾਬ

ਚੰਡੀਗੜ੍ਹ:  ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਡਰ ਹੈ ਤੇ ਅਨੇਕਾਂ ਹੀ ਪ੍ਰਕਾਰ ਦੇ ਸਵਾਲ ਹਨ। ਤਾਂ ਆਓ ਅੱਜ ਤੁਹਾਡੇ ਡਰ ਨੂੰ ਦੂਰ ਕਰੀਏ ਤੇ ਸਵਾਲਾਂ ਦੇ ਜਵਾਬ ਦੇਈਏ। 

ਪ੍ਰਸ਼ਨ-  ਮੈਂ ਕੋਰੋਨਾ ਵੈਕਸੀਨ ਲਗਵਾਉਣਾ ਚਾਹੁੰਦਾ ਹਾਂ ਪਰ ਇਸ ਦਾ ਪ੍ਰੋਸੈਸ ਕੀ ਹੈ? 
 ਜਵਾਬ- ਸਭ ਤੋਂ  ਪਹਿਲਾਂ ਤੁਹਾਨੂੰ ਸਰਕਾਰ ਦੀ ਵੈਬਸਾਈਟ ਕੋਵੈਕਸੀਨ ਤੇ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਪਵੇਗਾ, ਜਿਥੇ ਤੁਹਾਡੇ ਕੋਲੋਂ ਤੁਹਾਡੀ ਕੋਈ ਵੀ ਫੋਟੋ ਆਈਡੀ ਅਪਲੋਡ ਕਰਨ ਨੂੰ ਕਹੀ ਜਾਵੇਗੀ ਤੇ ਤੁਹਾਡੀ ਸਾਰੀ ਜਾਣਕਾਰੀ ਵਿਸਥਾਰ ਵਿਚ ਲਈ ਜਾਵੇਗੀ ਤੇ ਤੁਹਾਡਾ ਸੰਪਰਕ ਨੰਬਰ ਵੀ ਲਿਆ ਜਾਵੇਗਾ।

 

 

 ਇਹ ਵੀ ਪੜ੍ਹੋ: ਅਮਰੀਕਾ ਵਿਚ ਲੱਖਾਂ ਦੀ ਨੌਕਰੀ ਛੱਡ, ਸ਼ੁਰੂ ਕੀਤੀ ਖੇਤੀ, ਅੱਜ ਸਾਲਾਨਾ ਆਮਦਨ 90 ਲੱਖ ਤੋਂ ਜ਼ਿਆਦਾ

ਪ੍ਰਸ਼ਨ-  ਕੋਵਿਨ 'ਤੇ ਰਜਿਸਟਰ ਕਰਵਾਉਣ ਤੋਂ ਬਾਅਦ ਕੀ ਡਾਕਟਰਾਂ ਵੱਲੋਂ ਘਰ ਆ ਕੇ ਵੈਕਸੀਨ ਲਗਾਈ ਜਾਵੇਗੀ? 
ਜਵਾਬ-  ਨਹੀਂ, ਇਕ ਵਾਰ ਜਦੋਂ ਤੁਸੀਂ ਕੋਵਿਨ ਤੇ ਟੀਕਾ ਲਗਵਾਉਣ ਲਈ ਆਪਣੇ ਆਪ ਨੂੰ  ਰਜਿਸਟਰ ਕਰਾਵਾ ਲਾਵੋਗੇ  ਤਾਂ ਤੁਹਾਡੇ  ਰਜਿਸਟਰਡ ਸੰਪਰਕ ਨੰਬਰ ਤੇ ਪਹਿਲਾ ਰਜਿਸਟ੍ਰੇਸ਼ਨ ਐਸਐਮਐਸ ਆਵੇਗਾ।  ਉਸ ਤੋਂ ਕੁੱਝ ਦਿਨ ਬਾਅਦ ਦੂਜਾ ਐਸਐਮਐਸ ਆਵੇਗਾ ਜਿਸ ਵਿਚ ਟੀਕਾ ਲਗਾਉਣ ਦੀ ਤਾਰੀਖ, ਸਮਾਂ ਤੇ ਟੀਕਾ ਲਗਵਾਉਣ ਵਾਲੀ ਜਗ੍ਹਾਂ ਦੱਸੀ ਜਾਵੇਗੀ। ਤੀਸਰਾ ਐਸਐਮਐਸ ਵਿਚ ਵੈਕਸੀਨ ਲਗਵਾ ਚੁੱਕੇ ਦੀ ਪੁਸ਼ਟੀ ਹੋਵੇਗੀ। ਵੈਕਸੀਨ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ  ਚੌਥਾ ਐਸਐਮਐਸ  ਆਵੇਗਾ। ਇਸ ਐਸਐਮਐਸ  ਵਿਚ ਵੈਕਸੀਨ ਦੀ ਪੁਸ਼ਟੀ ਦੇ ਨਾਲ ਨਾਲ ਡਿਜੀਟਲ ਪ੍ਰਮਾਣ ਪੱਤਰ ਵੀ ਹੋਵੇਗਾ।

ਪ੍ਰਸ਼ਨ- ਵੈਕਸੀਨ ਦੀਆਂ ਕੁੱਲ ਕਿੰਨੀਆਂ ਖੁਰਾਕਾਂ ਹੋਣਗੀਆਂ ਅਤੇ ਕਿੰਨੇ ਦਿਨਾਂ ਦੇ ਅੰਤਰਾਤ 'ਚ  ਵੈਕਸੀਨ  ਲੱਗੇਗੀ?
ਜਵਾਬ- ਭਾਰਤ ਵਿਚ ਦੋ ਤਰ੍ਹਾਂ ਦੀਆਂ ਵੈਕਸੀਨ ਹਨ ਕੋਵਿਸ਼ਿਲਡ ਤੇ ਕੋਵੈਕਸੀਨ। ਦੋਵਾਂ ਵੈਕਸੀਨ ਦੇ ਦੋ ਦੋ ਡੋਜ਼ ਦਿੱਤੇ ਜਾਣਗੇ। ਕੋਵਿਸ਼ਿਲਡ ਦੀ ਪਹਿਲੀ ਤੇ ਦੂਸਰੀ ਖੁਰਾਕ ਵਿਚ  4 ਤੋਂ 8 ਹਫਤਿਆਂ ਦਾ ਅੰਤਰ ਹੋਵੇਗਾ ਉਥੇ ਹੀ ਕੋਵੈਕਸੀਨ ਦੀ ਪਹਿਲੀ ਤੇ ਦੂਸਰੀ ਖੁਰਾਕ ਵਿਚ  4 ਤੋਂ 6 ਹਫਤਿਆਂ ਦਾ ਫਾਸਲਾ ਹੋਵੇਗਾ।

ਪ੍ਰਸ਼ਨ- ਕੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈ ਵੱਖ-ਵੱਖ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ?
ਜਵਾਬ- ਨਹੀਂ  ਦੋਵਾਂ ਖੁਰਾਕਾਂ ਲਈ ਇਕੋ ਵਾਰ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ।

ਪ੍ਰਸ਼ਨ- ਕੋਵਿਸ਼ੀਲਡ ਅਤੇ ਕੋਵੈਕਸੀਨ ਵਿੱਚੋਂ ਕਿਹੜੀ ਵੈਕਸੀਨ ਵੱਧ ਪ੍ਰਭਾਵੀ ਹੈ?
ਜਵਾਬ- ਮੈਡੀਕਲ ਪ੍ਰੀਖਣ ਵਿਚ ਕੋਵਿਸ਼ੀਲਡ ਅਤੇ ਕੋਵੈਕਸੀਨ ਦੋਵੇਂ ਵੈਕਸੀਨ ਵਾਇਰਸ ਨੂੰ ਰੋਕਣ ਲਈ ਕਾਰਗਰ  ਪਾਈਆਂ ਗਈਆਂ ਹਨ। 

ਪ੍ਰਸ਼ਨ- ਕੀ ਮੈਂ ਦੋਵਾਂ ਵੈਕਸੀਨਾਂ ਵਿੱਚੋਂ ਕੋਈ ਵੀ ਵੈਕਸੀਨ ਕਦੇ ਵੀ ਲਗਵਾ ਸਕਦਾ ਹਾਂ, ਆਪਣੇ ਮਨ ਮੁਤਾਬਕ?
ਜਵਾਬ- ਨਹੀਂ, ਇਹ ਇਸ ਗੱਲ ਤੇ ਨਿਰਧਾਰਤ ਹੈ ਕਿ ਤੁਸੀਂ ਜਿਸ ਵੈਕਸੀਨ ਸੈਂਟਰ ਤੇ ਜਾਵੋਗੇ ਉਥੇ ਕਿਹੜੀ ਵੈਕਸੀਨ ਮੌਜੂਦ ਹੈ।

ਪ੍ਰਸ਼ਨ- ਮੈਨੂੰ ਪਹਿਲਾਂ ਕੋਰੋਨਾ ਹੋਇਆ ਸੀ ਅਤੇ ਹੁਣ ਮੈਂ ਬਿਲਕੁਲ ਠੀਕ ਹਾਂ। ਕੀ ਹਾਲੇ ਵੀ ਮੈਨੂੰ ਵੈਕਸੀਨ ਦੀ ਲੋੜ ਹੈ?
ਜਵਾਬ- ਜੀ ਹਾਂ , ਕੋਰੋਨਾ ਦੇ ਕਈ ਮਾਮਲੇ ਮੁੜ ਕੋਰੋਨਾ ਲਾਗ ਦੇ ਹਨ। ਇਸ ਲਈ ਜੇ ਤੁਸੀਂ ਠੀਕ  ਹੋ ਗਏ ਹੋ ਤਾਂ  ਵੀ ਵੈਕਸੀਨ ਲਗਾਓ।

ਪ੍ਰਸ਼ਨ- ਕਿਨ੍ਹਾਂ ਨੂੰ ਵੈਕਸੀਨ ਨਹੀਂ ਲਗਵਾਉਣੀ ਚਾਹੀਦੀ?
ਜਵਾਬ- ਗਰਭਵਤੀ ਔਰਤਾਂ,ਕੋਰੋਨਾ ਦੇ ਮਰੀਜ਼ ਜਾਂ ਫਿਰ ਕਿਸੇ ਗੰਭੀਰ ਬੀਮਾਰੀ ਦੇ ਮਰੀਜ਼ਾਂ ਨੂੰ ਕੋਰੋਨਾ ਵੈਕਸੀਨ ਨਹੀਂ  ਲਗਵਾਉਣੀ ਚਾਹੀਦੀ।

ਪ੍ਰਸ਼ਨ-ਕੀ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਮਾਸਕ ਲਗਾਉਣਾ ਪਵੇਗਾ?
ਜਵਾਬ- ਬਿਲਕੁਲ ਵੈਕਸੀਨ ਲਗਵਾਉਣ ਤੋਂ ਬਾਅਦ ਵੀ ਮਾਸਕ ਲਗਾਉਣਾ ਪਵੇਗਾ।

ਪ੍ਰਸ਼ਨ-ਵੈਕਸੀਨ ਲਗਵਾਉਣ ਦੇ ਕਿੰਨੇ ਦਿਨ ਦੇ ਅੰਦਰ ਸਰੀਰ 'ਚ ਐਂਟੀਬਾਡੀ ਬਣਨੇ ਸ਼ੁਰੂ ਹੋ ਜਾਣਗੇ?
ਜਵਾਬ- ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਅਦ ਦੋ ਤੋਂ ਤਿੰਨ ਹਫਤਿਆਂ ਵਿਚ ਐਂਟੀਬਾਡੀ ਬਣਨੇ ਸ਼ੁਰੂ ਹੋ ਜਾਣਗੇ।

ਪ੍ਰਸ਼ਨ- ਕੀ ਵੈਕਸੀਨ ਲੱਗਣ ਤੋਂ ਬਾਅਦ ਵੀ ਕੋਰੋਨਾ ਹੋ ਸਕਦਾ ਹੈ?
ਜਵਾਬ - ਵੈਕਸੀਨ ਕੋਰੋਨਾ ਤੋਂ ਬਚਾਉਣ ਲਈ 100% ਗਾਰੰਟੀ ਨਹੀਂ ਦਿੰਦੀ ਪਰ ਕੋਰੋਨਾ ਨਾਲ ਲੜਨ ਦੀ ਸ਼ਕਤੀ ਜ਼ਰੂਰ ਵਧਾ ਦਿੰਦੀ ਹੈ।

ਪ੍ਰਸ਼ਨ-ਵੈਕਸੀਨ ਲਗਵਾਉਣ ਨਾਲ ਪੀਰੀਅਡ 'ਤੇ ਤਾਂ ਕੋਈ ਅਸਰ ਨਹੀਂ ਪਵੇਗਾ?
ਜਵਾਬ - ਪੀਰੀਅਡ ਇਕ ਕੁਦਰਤੀ ਪ੍ਰੋਸੈਸ ਹੈ  ਵੈਕਸੀਨ ਲਗਵਾਉਣ ਨਾਲ ਪੀਰੀਅਡ 'ਤੇ ਕੋਈ ਅਸਰ ਨਹੀਂ ਪਵੇਗਾ।

ਪ੍ਰਸ਼ਨ- ਵੈਕਸੀਨ ਦੀ ਕੀਮਤ ਕਿੰਨੀ ਹੈ?
ਜਵਾਬ - ਸਰਕਾਰੀ ਵੈਕਸੀਨੇਸ਼ਨ ਸੈਂਟਰ ਤੇ  ਦੋਨੋਂ ਖੁਰਾਕਾਂ ਫਰੀ ਲਗਾਈਆਂ ਜਾ ਰਹੀਆਂ ਹਨ ਪਰ ਪ੍ਰਾਈਵੇਟ ਹਸਪਤਾਲਾਂ ਵਿਚ ਤੁਹਾਨੂੰ ਵੈਕਸੀਨ ਦੇ ਇਕ ਡੋਜ਼ ਲਈ 250 ਰੁਪਏ  ਦੇਣੇ ਪੈਣਗੇ।

ਉਮੀਦ ਕਰਦੇ ਹਾਂ ਕਿ ਵੈਕਸੀਨ ਨਾਲ ਜੁੜੇ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। 
 ਵੈਕਸੀਨ ਲਗਾਓ ਕੋਰੋਨਾ  ਨੂੰ ਹਰਾਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement