ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਸਭ ਤੋਂ ਵਧੇਰੇ ਅਸਰਦਾਰ ਹੈ ਰੂਸ ਦੀ 'ਸਪੂਤਨਿਕ ਵੀ' ਵੈਕਸੀਨ
Published : Jun 16, 2021, 1:43 pm IST
Updated : Jun 16, 2021, 1:44 pm IST
SHARE ARTICLE
Sputnik v vaccine
Sputnik v vaccine

ਵਿਸ਼ਵ ਸਿਹਤ ਸੰਗਠਨ ਨੇ ਡੈਲਟਾ ਵੈਰੀਐਂਟ ਨੂੰ ਚੌਥਾ ਚਿੰਤਾਜਨਕ' ਵੈਰੀਐਂਟ ਕਰਾਰ ਦਿੱਤਾ

ਨਵੀਂ ਦਿੱਲੀ-ਭਾਰਤ 'ਚ ਭਲੇ ਹੀ ਕੋਰੋਨਾ ਦੇ ਮਾਮਲੇ ਘੱਟਣੇ ਸ਼ੁਰੂ ਹੋ ਗਏ ਹਨ ਪਰ ਇਸ ਦੇ ਵੱਖ-ਵੱਖ ਵੈਰੀਐਂਟ ਅਜੇ ਵੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕੋਰੋਨਾ ਨਾਲ ਨਜਿੱਠਣ ਲਈ ਕਈ ਕੰਪਨੀਆਂ ਵੱਲੋਂ ਵੈਕਸੀਨਸ ਲਾਂਚ ਕੀਤੀਆਂ ਗਈਆਂ ਹਨ ਅਤੇ ਕਈਆਂ ਦੇ ਟਰਾਇਲ ਚੱਲ ਰਹੇ ਹਨ। ਉਥੇ ਹੀ ਰੂਸ ਦੀ ਕੋਰੋਨਾ ਵੈਕਸੀਨ 'ਸਪੂਤਨਿਕ ਵੀ' ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-ਕੋਵੈਕਸੀਨ ਦੀ 150 ਰੁਪਏ 'ਚ ਸਪਲਾਈ ਕਰਨਾ ਲੰਬੇ ਸਮੇਂ ਤੱਕ ਸੰਭਵ ਨਹੀਂ : ਭਾਰਤ ਬਾਇਓਟੈੱਕ

Sputnik vSputnik v

ਰੂਸ ਦੇ ਡਾਇਰੈਕਟਰ ਇਨਵੈਸਟਮੈਂਟ ਫੰਡ (ਆਰ.ਡੀ.ਆਈ.ਐੱਫ.) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਰੂਸ ਦੀ ਸਪੂਤਨਿਕ ਵੀ ਕੋਰੋਨਾ ਵਾਇਰਸ ਵੈਕਸੀਨ ਸਭ ਤੋਂ ਪਹਿਲਾਂ ਭਾਰਤ 'ਚ ਮਿਲੇ ਡੈਲਟਾ ਵੈਰੀਐਂਟ ਵਿਰੁੱਧ ਵਧੇਰੇ ਅਸਰਦਾਰ ਹੈ। ਦਾਅਵਾ ਕੀਤਾ ਗਿਆ ਹੈ ਕਿ ਕਿਸੇ ਵੀ ਦੂਜੀ ਵੈਕਸੀਨ ਦੇ ਮੁਕਾਬਲੇ ਜ਼ਿਆਦਾ ਇਨਫੈਕਸ਼ਨ ਅਤੇ ਖਤਰਨਾਕ ਵੈਰੀਐਂਟ ਵਿਰੁੱਧ ਰੂਸ ਦੀ ਵੈਕਸੀਨ ਨੇ ਸਭ ਤੋਂ ਜ਼ਿਆਦਾ ਅਸਰ ਦਿਖਾਇਆ ਹੈ।

ਇਹ ਵੀ ਪੜ੍ਹੋ-ਕੈਪਟਨ ਨੇ ਵਿਰੋਧੀਆਂ ਵੱਲੋਂ ਟੀਕਾਕਰਨ ਤੇ ਫਤਿਹ ਕਿੱਟ ਘੁਟਾਲਿਆਂ ਦੇ ਲਾਏ ਦੋਸ਼ਾਂ ਨੂੰ ਕੀਤਾ ਖਾਰਿਜ

ਗਾਮਾਲੇਯਾ ਸੈਂਟਰ ਨੇ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ 'ਤੇ ਕੀਤੀ ਗਈ ਆਪਣੀ ਸਟੱਡੀ ਨੂੰ ਇਕ ਅੰਤਰਰਾਸ਼ਟਰੀ ਸਮੀਖਿਆ ਜਨਰਲ 'ਚ ਪ੍ਰਕਾਸ਼ਿਤ ਕਰਨ ਲਈ ਸਬਮਿਤ ਕੀਤਾ ਹੈ ਅਤੇ ਇਸ ਦੇ ਹਵਾਲੇ ਨਾਲ ਸਪੂਤਨਿਕ ਵੀ ਨੇ ਇਹ ਦਾਅਵਾ ਕੀਤਾ ਹੈ। ਵਿਸ਼ਵ ਸਿਹਤ ਸੰਗਠਨ ਨੇ ਡੈਲਟਾ ਵੈਰੀਐਂਟ ਨੂੰ ਚੌਥਾ ਚਿੰਤਾਜਨਕ' ਵੈਰੀਐਂਟ ਕਰਾਰ ਦਿੱਤਾ ਹੈ ਅਤੇ ਭਾਰਤ 'ਚ ਦੂਜੀ ਲਹਿਰ ਸਮੇਤ ਕਈ ਦੇਸ਼ਾਂ 'ਚ ਇਸ ਕਾਰਨ ਇਨਫੈਕਸ਼ਨ ਤੇਜ਼ੀ ਨਾਲ ਫੈਲੀ ਹੈ।

ਇਹ ਵੀ ਪੜ੍ਹੋ-CM ਨੇ ਮਾਹਿਰਾਂ ਨੂੰ ਕੋਵਿਡ ਦੇ ਨਵੇਂ ਰੂਪ ਦੇ ਸੰਦਰਭ 'ਚ ਵੈਕਸੀਨ ਦੇ ਅਸਰ ਦਾ ਅਧਿਐਨ ਕਰਨ ਨੂੰ ਕਿਹਾ

Sputnik v vaccineSputnik v vaccine

ਬ੍ਰਿਟੇਨ 'ਚ ਇਹ ਵੀ ਦੇਖਿਆ ਗਿਆ ਹੈ ਕਿ ਉਥੇ ਮਿਲੇ ਅਲਫਾ ਵੈਰੀਐਂਟ ਦੇ ਮੁਕਾਬਲੇ ਡੈਲਟਾ ਵੈਰੀਐਂਟ ਨਾਲ ਇਨਫੈਕਟਿਡ ਹੋਣ 'ਤੇ ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣ ਦੀ ਲੋੜ ਵਧੇਰੇ ਹੈ। ਦੱਸ ਦਈਏ ਕਿ ਭਾਰਤ 'ਚ ਸਪੂਤਨਿਕ ਵੀ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਮਿਲ ਚੁੱਕੀ ਹੈ। ਹੁਣ 20 ਜੂਨ ਤੋਂ ਇਸ ਵੈਕਸੀਨ ਨੂੰ ਆਮ ਜਨਤਾ ਨੂੰ ਲਾਇਆ ਜਾਵੇਗਾ।

ਇਹ ਵੀ ਪੜ੍ਹੋ-CM ਕੈਪਟਨ ਵੱਲੋਂ 21 ਜੂਨ ਤੋਂ 18-45 ਉਮਰ ਵਰਗ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੇ ਟੀਕਾਕਰਨ ਦੇ ਹੁਕਮ

ਕੇਂਦਰ ਸਰਕਾਰ ਦੀ ਨਵੀਂ ਕੀਮਤ ਮੁਤਾਬਕ ਸਪੂਤਨਿਕ ਵੀ ਵੈਕਸੀਨ ਦੀ ਕੀਮਤ 1145 ਰੁਪਏ ਹੋਵੇਗੀ ਜਿਸ 'ਚ ਹਸਤਪਾਲ ਦੇ ਸ਼ੁਲਕ ਅਤੇ ਟੈਕਸ ਸ਼ਾਮਲ ਹੋਣਗੇ। 11 ਅਗਸਤ ਨੂੰ ਇਸ ਨੂੰ ਰੂਸ 'ਚ ਮਨਜ਼ੂਰੀ ਮਿਲੀ ਸੀ। ਇਹ ਵੈਕਸੀਨ ਫਿਲਹਾਲ ਦੁਨੀਆ ਦੇ 67 ਦੇਸ਼ਾਂ 'ਚ ਦਿੱਤੀ ਜਾ ਰਹੀ ਹੈ। ਹਾਲਾਂਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਨੂੰ ਅਜੇ ਤੱਕ ਐਮਰਜੈਂਸੀ ਮਨਜ਼ੂਰੀ ਨਹੀਂ ਮਿਲੀ ਹੈ। 

Location: India, Delhi, New Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement