
ਜੇ.ਪੀ ਨੱਢਾ ਅਤੇ ਅਮਿਤ ਸ਼ਾਹ ਨਾਲ ਹੋਈ ਮੀਟਿੰਗ
ਲੁਧਿਆਣਾ (ਪ੍ਰਮੋਦ ਕੌਸ਼ਲ) : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਹਾਈ ਕਮਾਨ ਵਲੋਂ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੂੰ ਦਿੱਲੀ ਵਿਚ ਇਕੱਤਰ ਹੋ ਗਈ ਹੈ। ਮੰਗਲਵਾਰ ਨੂੰ ਪੰਜਾਬ (Punjab) ਭਾਜਪਾ ਦੇ ਵੱਡੇ ਆਗੂਆਂ ਦੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ( JP Nadda) ਨਾਲ ਮੁਲਾਕਾਤ ਹੋਈ ਹੈ ਜਦਕਿ ਅੱਜ, ਬੁਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਵਲੋਂ ਪੰਜਾਬ (Punjab) ਭਾਜਪਾ ਦੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਜਾਣੀ ਹੈ।
Amit Shah
ਇਹ ਵੀ ਪੜ੍ਹੋ: ਕੀ ਭਾਰਤ ਵਿਚ ਆਜ਼ਾਦ ਸੋਚਣੀ ਖ਼ਤਰੇ ਵਿਚ ਹੈ? ਦੇਸ਼ ਨੂੰ ਤੇ ਸਰਕਾਰ ਨੂੰ ਵੱਖ ਰਖ ਕੇ ਵੇਖਣਾ ਚਾਹੀਦੈ...
ਸੂਤਰਾਂ ਦੀ ਮੰਨੀਏ ਤਾਂ ਇਸ ਮੀਟਿੰਗ ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਦਾ ਸਾਹਮਣਾ ਕਰ ਰਹੀ ਪਾਰਟੀ ਦੀ ਵਿਧਾਨ ਸਭਾ ਚੋਣਾਂ ਵਿਚ ਕੀ ਰਣਨੀਤੀ ਰਹੇਗੀ, ਉਸ ’ਤੇ ਵਿਚਾਰ ਤਾਂ ਹੋਵੇਗਾ ਹੀ, ਨਾਲ ਹੀ ਪੰਜਾਬ (Punjab) ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ( Ashwani Sharma) ਦਾ ਪਾਰਟੀ ਦੇ ਕਈ ਵੱਡੇ ਆਗੂਆਂ ਵਲੋਂ ਕੀਤਾ ਜਾ ਰਿਹਾ ਜ਼ਬਰਦਸਤ ਵਿਰੋਧ ਵੀ ਮੀਟਿੰਗਾਂ ਦੀ ਚਰਚਾ ਵਿਚ ਸ਼ਾਮਲ ਰਹਿਣ ਦੀ ਸੰਭਾਵਨਾ ਹੈ।
Ashwani Sharma
ਇਸ ਤੋਂ ਇਲਾਵਾ ਪੰਜਾਬ (Punjab)ਵਿਚ ਭਾਜਪਾ ਦੇ ਪੁਰਾਣੇ ਭਾਈਵਾਲ ਵਲੋਂ ਬਹੁਜਨ ਸਮਾਜ ਪਾਰਟੀ ਨਾਲ ਕੀਤੇ ਗਏ ਗਠਜੋੜ ਤੋਂ ਬਾਅਦ ਭਾਜਪਾ ਦੀ ਰਣਨੀਤੀ ਕੀ ਰਹਿਣੀ ਚਾਹੀਦੀ ਹੈ, ਇਸ ਗੱਲ ’ਤੇ ਵੀ ਚਰਚਾ ਕੀਤੀ ਗਈ ਹੈ, ਅਜਿਹਾ ਸੂਤਰਾਂ ਦੇ ਹਵਾਲੇ ਤੋਂ ਪਤਾ ਲਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਲਈ ਭਾਜਪਾ( BJP) ਪੰਜਾਬ ਦੀ ਲੀਡਰਸ਼ਿਪ ਮੰਗਲਵਾਰ ਨੂੰ ਦਿੱਲੀ ਪਹੁੰਚੀ ਜਿਨ੍ਹਾਂ ਵਿਚ ਪੰਜਾਬ ਭਾਜਪਾ( BJP) ਪ੍ਰਧਾਨ ਅਸ਼ਵਨੀ ਸ਼ਰਮਾ, ਪੰਜਾਬ (Punjab)ਦੇ ਇੰਚਾਰਜ ਦੁਸ਼ਯੰਤ ਗੌਤਮ ਤੋਂ ਇਲਾਵਾ ਹੋਰ ਵੱਡੇ ਪੱਧਰ ਦੇ ਆਗੂ ਵੀ ਸ਼ਾਮਲ ਹਨ।
BJP
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਸੱਭ ਤੋਂ ਵੱਡਾ ਵਿਰੋਧ ਪੰਜਾਬ ਵਿਚੋਂ ਉਠਿਆ ਹੈ। ਬੀਤੇ 201 ਦਿਨਾਂ ਤੋਂ ਲਗਾਤਾਰ ਦਿੱਲੀ ਦੇ ਬਾਰਡਰਾਂ ’ਤੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਤਾਲਮੇਲ ਕਰਨ ਵਿੱਚ ਵੀ ਪੰਜਾਬ (Punjab) ਭਾਜਪਾ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈ ਹੈ। ਹੋਰ ਤਾਂ ਹੋਰ, ਇਹ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕਿਆ ਵੀ ਜਾ ਸਕਦਾ ਸੀ ਜੇਕਰ ਪੰਜਾਬ (Punjab) ਭਾਜਪਾ ਦੀ ਲੀਡਰਸ਼ਿਪ ਇਸ ਮਸਲੇ ’ਤੇ ਸੰਜੀਦਗੀ ਵਿਖਾਉਂਦੇ ਹੋਏ ਕੇਂਦਰੀ ਲੀਡਰਸ਼ਿਪ ਤਕ ਵਿਰੋਧ ਦੇ ਹਾਲਾਤਾਂ ਦੀ ਸਹੀ ਜਾਣਕਾਰੀ ਪਹੁੰਚਾ ਦਿੰਦੀ ਪਰ ਅਜਿਹਾ ਨਹੀਂ ਹੋ ਸਕਿਆ ਅਤੇ ਇਸ ਗੱਲ ਦੀ ਪੁਸ਼ਟੀ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਸੀਪੀਐਸ ਕੇ.ਡੀ ਭੰਡਾਰੀ ਤਕ ਨੇ ਮੀਡੀਆ ਵਿਚ ਆਪੋ-ਅਪਣੀਆਂ ਇੰਟਰਵਿਊਜ਼ ਰਾਹੀਂ ਕੀਤੀ ਹੈ।
Farmer protest
ਇਹ ਵੀ ਪੜ੍ਹੋ: ਛੇ ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ ਪ੍ਰਚੂਨ ਮਹਿੰਗਾਈ
ਅਜਿਹੇ ਹਾਲਾਤਾਂ ਵਿਚ ਪਾਰਟੀ ਲੀਡਰਸ਼ਿਪ ਇਹ ਵੀ ਵਿਚਾਰ ਕਰ ਰਹੀ ਹੈ ਕਿ ਕਮੀ ਰਹੀ ਤਾਂ ਰਹੀ ਕਿਥੇ? ਅਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ? ਪਾਰਟੀ ਦੇ ਪੰਜਾਬ (Punjab) ਪ੍ਰਧਾਨ ਵਿਰੁਧ ਜਿਸ ਤਰ੍ਹਾਂ ਬਗ਼ਾਵਤ ਹੋ ਰਹੀ ਹੈ ਉਸ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਵਿਰੋਧ ਦੇ ਨਾਲ ਨਾਲ ਪਾਰਟੀ ਨੂੰ ਅੰਦਰੂਨੀ ਵਿਰੋਧ ਵੀ ਕਾਫ਼ੀ ਸਹਿਣਾ ਪੈ ਸਕਦਾ ਹੈ ਜਿਸ ਕਰ ਕੇ ਪਾਰਟੀ ਹਰੇਕ ਪਹਿਲੂ ’ਤੇ ਵਿਚਾਰਾਂ ਕਰ ਰਹੀ ਹੈ। ਸਾਡੇ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਪੰਜਾਬ (Punjab) ਦੀ ਲੀਡਰਸ਼ਿਪ ਵਿਚ ਵੱਡੇ ਪੱਧਰ ਤੇ ਫੇਰਬਦਲ ਵੀ ਕਰ ਸਕਦੀ ਹੈ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਸਮੇਂ ਤੋਂ ਪਹਿਲਾਂ ਇਸ ਬਾਬਤ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ।