
ਇਸ ਫਰਜ਼ੀਵਾੜੇ 'ਚ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਇਕ ਹੀ ਮੋਬਾਇਲ ਨੰਬਰ 'ਤੇ 10 ਤੋਂ 44 ਲੋਕਾਂ ਦੇ ਨਾਂ ਦੀ ਐਂਟਰੀ ਕਰ ਦਿੱਤੀ ਗਈ।
ਭੋਪਾਲ-ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਸਭ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਉਥੇ ਸੂਬੇ 'ਚ ਭੋਪਾਲ ਦੂਜੇ ਨੰਬਰ 'ਤੇ ਹੈ ਜਿਥੇ ਪਾਜ਼ੇਟਿਵ ਮਾਮਲੇ ਸਭ ਤੋਂ ਜ਼ਿਆਦਾ ਹਨ। ਸਰਕਾਰ ਦਾ ਕਹਿਣਾ ਹੈ ਕਿ ਭੋਪਾਲ 'ਚ ਰੋਜ਼ਾਨਾ 6 ਹਜ਼ਾਰ ਸੈਂਪਲ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹੈਰਾਨ ਦੀ ਗੱਲ ਤਾਂ ਇਹ ਹੈ ਕਿ ਇੰਨੀਂ ਜਾਂਚ ਹੋ ਕਿੱਥੇ ਰਹੀ ਹੈ ਕਿਉਂਕਿ ਫੀਵਰ ਕਲੀਨਿਕ, ਮੋਬਾਇਲ ਯੂਨਿਟ ਵੈਨ, ਪ੍ਰਾਈਵੇਟ ਅਤੇ ਸਰਕਾਰੀ ਲੈਬ 'ਚ ਤਾਂ ਇੰਨੇ ਲੋਕ ਪਹੁੰਚ ਨਹੀਂ ਰਹੇ ਹਨ ਅਤੇ ਕੁਝ ਸੈਂਪਲਿੰਗ ਸੈਂਟਰ ਵੀ ਬੰਦ ਹੋ ਚੁੱਕੇ ਹਨ। ਅਜਿਹੇ 'ਚ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇੰਨੀਂ ਜਾਂਚ ਕਿਸ ਦੀ ਅਤੇ ਕਿਥੇ ਹੋ ਰਹੀ ਹੈ?
ਇਹ ਵੀ ਪੜ੍ਹੋ-ਕੋਰੋਨਾ ਦੇ ਡੈਲਟਾ ਵੈਰੀਐਂਟ ਵਿਰੁੱਧ ਸਭ ਤੋਂ ਵਧੇਰੇ ਅਸਰਦਾਰ ਹੈ ਰੂਸ ਦੀ 'ਸਪੂਤਨਿਕ ਵੀ' ਵੈਕਸੀਨ
ਦੱਸ ਦਈਏ ਕਿ ਭੋਪਾਲ 'ਚ ਪਾਜ਼ੇਟਿਵ ਰੇਟ ਘਟਾਉਣ ਲਈ ਸੈਂਪਲਿੰਗ 'ਚ ਘੋਟਾਲਾ ਕੀਤਾ ਗਿਆ ਹੈ। ਦਰਅਸਲ 10 ਜੂਨ ਤੋਂ 14 ਜੂਨ ਤੱਕ ਹਜ਼ਾਰ ਟੈਸਟਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ 'ਚ ਪਤਾ ਚੱਲਿਆ ਹੈ ਕਿ ਕਿਵੇਂ ਸੈਂਪਲ ਜਾਂਚ ਦਾ ਟਾਰਗੇਟ ਪੂਰਾ ਕਰਨ ਲਈ ਲੋਕਾਂ ਦੇ ਮੋਬਾਇਲ ਨੰਬਰਾਂ ਨਾਲ ਗੜਬੜੀ ਕੀਤੀ ਜਾ ਰਹੀ ਹੈ। ਜਦ ਇਨ੍ਹਾਂ ਲੋਕਾਂ ਨੂੰ ਫੋਨ ਕੀਤਾ ਗਿਆ ਤਾਂ ਇੰਨ੍ਹਾਂ 'ਚੋਂ 50 ਫੀਸਦੀ ਨੰਬਰ ਆਊਟ ਆਫ ਸਰਵਿਸ ਮਿਲੇ ਅਤੇ 10 ਫੀਸਦੀ ਬੰਦ।
Corona report
ਇਹ ਵੀ ਪੜ੍ਹੋ-ਕੋਵੈਕਸੀਨ ਦੀ 150 ਰੁਪਏ 'ਚ ਸਪਲਾਈ ਕਰਨਾ ਲੰਬੇ ਸਮੇਂ ਤੱਕ ਸੰਭਵ ਨਹੀਂ : ਭਾਰਤ ਬਾਇਓਟੈੱਕ
ਇਸ ਫਰਜ਼ੀਵਾੜੇ 'ਚ ਟੈਸਟਿੰਗ ਦੀ ਗਿਣਤੀ ਵਧਾਉਣ ਲਈ ਇਕ ਹੀ ਮੋਬਾਇਲ ਨੰਬਰ 'ਤੇ 10 ਤੋਂ 44 ਲੋਕਾਂ ਦੇ ਨਾਂ ਦੀ ਐਂਟਰੀ ਕਰ ਦਿੱਤੀ ਗਈ। ਇਕ ਹੀ ਫੋਨ ਨੰਬਰ ਨੂੰ ਵੱਖ-ਵੱਖ ਦਿਨ ਵਰਤੋਂ 'ਚ ਲਿਆਂਦਾ ਗਿਆ। ਕਿਸੇ ਦਿਨ ਇਕ ਨੰਬਰ 'ਤੇ 5 ਤਾਂ ਅਗਲੇ ਹੀ ਦਿਨ ਉਸ ਨੰਬਰ 'ਤੇ 13 ਟੈਸਟਿੰਗ ਰਿਪੋਰਟਾਂ ਬਣਾ ਦਿੱਤੀਆਂ ਗਈਆਂ। ਜਿਸ ਵਿਅਕਤੀ ਦੇ ਮੋਬਾਇਲ ਨੰਬਰ 'ਤੇ ਇਹ ਫਰਜ਼ੀ ਰਿਪੋਰਟ ਬਣਾਈ ਗਈ, ਉਨ੍ਹਾਂ ਨੂੰ ਕਦੇ ਵੀ ਜਾਂਚ ਦਾ ਮੈਸੇਜ ਹੀ ਨਹੀਂ ਭੇਜਿਆ ਗਿਆ ਅਤੇ ਕਈਆਂ ਨੇ ਤਾਂ ਜਾਂਚ ਹੀ ਨਹੀਂ ਕਰਵਾਈ।
ਇਹ ਵੀ ਪੜ੍ਹੋ-ਕੈਪਟਨ ਨੇ ਵਿਰੋਧੀਆਂ ਵੱਲੋਂ ਟੀਕਾਕਰਨ ਤੇ ਫਤਿਹ ਕਿੱਟ ਘੁਟਾਲਿਆਂ ਦੇ ਲਾਏ ਦੋਸ਼ਾਂ ਨੂੰ ਕੀਤਾ ਖਾਰਿਜ
Corona test
ਅਜਿਹੇ 40 ਮੋਬਾਇਲ ਨੰਬਰ ਪਾਏ ਗਏ ਹਨ ਜਿਨ੍ਹਾਂ 'ਤੇ ਫਰਜ਼ੀ ਐਂਟਰੀ ਕਰ ਕੇ 681 ਲੋਕਾਂ ਦੇ ਨਾਂ ਦੀ ਕੋਰੋਨਾ ਰਿਪੋਰਟ ਬਣਾ ਦਿੱਤੀ ਗਈ ਭਾਵ ਸਾਫ ਹੈ ਕਿ ਟੈਸਟ ਵੀ ਨਹੀਂ ਹੋਇਆ ਅਤੇ ਮਰੀਜ਼ ਵੀ ਨਹੀਂ ਹਨ। ਇਸ ਸਬੰਧੀ ਜਦੋਂ ਜ਼ਿਲ੍ਹਾਂ ਪੰਚਾਇਲ ਦੇ ਸੀ.ਈ.ਓ. ਵਿਕਾਸ ਮਿਸ਼ਰਾ ਤੋਂ ਸਵਾਲ ਕੀਤਾ ਗਿਆ ਕਿ 40 ਮੋਬਾਇਲ ਨੰਬਰ 'ਤੇ ਵੱਖ-ਵੱਖ ਮਰੀਜ਼ਾਂ ਦੇ ਨਾਂ ਹਨ ਕਿ ਇਹ ਜਾਨਬੂਝ ਕੇ ਸੈਂਪਲ ਦੀ ਗਿਣਤੀ ਵਧਾਉਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸ ਤਰ੍ਹਾਂ ਹੋ ਸਕਦਾ ਮੈਂ ਜਾਂਚ ਕਰਦਾ ਹਾਂ ਕਿ ਗੜਬੜੀ ਕਿਸ ਪੱਧਰ 'ਤੇ ਹੋਈ ਹੈ।
ਇਹ ਵੀ ਪੜ੍ਹੋ-CM ਨੇ ਮਾਹਿਰਾਂ ਨੂੰ ਕੋਵਿਡ ਦੇ ਨਵੇਂ ਰੂਪ ਦੇ ਸੰਦਰਭ 'ਚ ਵੈਕਸੀਨ ਦੇ ਅਸਰ ਦਾ ਅਧਿਐਨ ਕਰਨ ਨੂੰ ਕਿਹਾ