
ਮਹਿਲਾ IPS ਨੇ ਫਰਵਰੀ 2021 ਵਿਚ ਕੀਤੀ ਸੀ ਸ਼ਿਕਾਇਤ
ਚੇਨਈ: ਮਹਿਲਾ ਸਹਿਯੋਗੀ ਪੁਲਿਸ ਅਧਿਕਾਰੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਤਹਿਤ ਤਾਮਿਲਨਾਡੂ ਦੇ ਸਾਬਕਾ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਰਾਜੇਸ਼ ਦਾਸ ਨੂੰ ਸ਼ੁਕਰਵਾਰ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਿੱਲੂਪੁਰਮ ਦੀ ਇਕ ਅਦਾਲਤ ਨੇ ਮੁਅੱਤਲ ਆਈ.ਪੀ.ਐਸ. ਅਧਿਕਾਰੀ ਨੂੰ ਇਕ ਮਹਿਲਾ ਅਧਿਕਾਰੀ ਦੇ ਜਿਨਸੀ ਸ਼ੋਸ਼ਣ ਲਈ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ।
ਇਹ ਵੀ ਪੜ੍ਹੋ: ਅਬੋਹਰ 'ਚ 3 ਦਿਨਾਂ ਤੋਂ ਲਾਪਤਾ ਵਿਅਕਤੀ ਦੀ ਨਹਿਰ 'ਚੋਂ ਮਿਲੀ ਲਾਸ਼
ਮਹਿਲਾ ਆਈ.ਪੀ.ਐਸ. ਅਧਿਕਾਰੀ ਨੇ ਫਰਵਰੀ 2021 ਵਿਚ ਅਪਣੇ ਸੀਨੀਅਰ ਅਧਿਕਾਰੀ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਕਿ ਸੀਨੀਅਰ ਅਧਿਕਾਰੀ ਨੇ ਉਸ ਸਮੇਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਜਦੋਂ ਉਹ ਤਤਕਾਲੀ ਮੁੱਖ ਮੰਤਰੀ ਐਡਪਦੀ ਕੇ. ਪਲਾਨੀਸਾਮੀ ਦੇ ਅਧੀਨ ਕੰਮ ਕਰ ਰਹੀ ਸੀ। ਉਸ ਸਮੇਂ ਉਹ ਮੁੱਖ ਮੰਤਰੀ ਦੀ ਸੁਰੱਖਿਆ ਵਿਚ ਡਿਊਟੀ ਦੌਰਾਨ ਸਫ਼ਰ ਕਰ ਰਹੇ ਸਨ।
ਇਹ ਵੀ ਪੜ੍ਹੋ: 20 ਤੋਂ 25 ਜੂਨ ਤਕ ਅਮਰੀਕਾ ਤੇ ਮਿਸਰ ਦੀ ਯਾਤਰਾ ’ਤੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਏ.ਆਈ.ਏ.ਡੀ.ਐਮ.ਕੇ. ਸਰਕਾਰ ਨੇ ਰਾਜੇਸ਼ ਦਾਸ ਨੂੰ ਮੁਅੱਤਲ ਕਰ ਦਿਤਾ ਸੀ ਅਤੇ ਜਾਂਚ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸਤਗਾਸਾ ਟੀਮ ਦੇ ਇਕ ਮੈਂਬਰ ਨੇ ਕਿਹਾ, "ਇਸਤਗਾਸਾ ਪੱਖ ਨੇ ਪੁਲਿਸ ਕਰਮਚਾਰੀਆਂ ਸਮੇਤ 68 ਲੋਕਾਂ ਦੇ ਬਿਆਨ ਦਰਜ ਕੀਤੇ ਸਨ... ਹੁਣ ਅਧਿਕਾਰੀ ਨੂੰ ਅਪੀਲ ਕਰਨ ਅਤੇ ਤੁਰੰਤ ਜ਼ਮਾਨਤ ਲਈ ਅਰਜ਼ੀ ਦੇਣ ਦਾ ਅਧਿਕਾਰ ਹੈ..."।
ਇਹ ਵੀ ਪੜ੍ਹੋ: ਪੰਚਕੂਲਾ : LLB ਤੇ MBA ਪਾਸ 2 ਨੌਜੁਆਨਾਂ ਨੂੰ ਨਸ਼ੇ ਦੀ ਲਤ ਨੇ ਬਣਾਇਆ ਚੋਰ, ਚੋਰੀ ਕੀਤੇ 7 ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ
ਦੱਸ ਦੇਈਏ ਕਿ ਸਾਲ 2021 ਵਿਚ ਇਹ ਮਾਮਲਾ ਚੋਣ ਮੁੱਦਾ ਬਣ ਗਿਆ ਸੀ ਅਤੇ ਉਸ ਸਮੇਂ ਦੇ ਵਿਰੋਧੀ ਧਿਰ ਦੇ ਨੇਤਾ ਐਮ.ਕੇ. ਸਟਾਲਿਨ ਨੇ ਸੱਤਾ ਵਿਚ ਆਉਣ 'ਤੇ ਉਚਿਤ ਕਾਨੂੰਨੀ ਪ੍ਰਕਿਰਿਆ ਅਤੇ ਸਜ਼ਾ ਦਾ ਭਰੋਸਾ ਦਿਤਾ ਸੀ।