
ਗੁਜਰਾਤ ਦੇ ਸਮੁੰਦਰ ਵਿਚ ਮੱਛੀਆਂ ਫੜਦੇ ਸਮੇਂ ਪਾਕਿ ਖੇਤਰ ਅੰਦਰ ਦਾਖਲ ਹੋਇਆ ਸੀ ਮਛੇਰਾ
ਅੰਮ੍ਰਿਤਸਰ: ਪਾਕਿਸਤਾਨ ਦੀ ਜੇਲ ਵਿਚ ਲੰਬੇ ਸਮੇਂ ਤੋਂ ਬੰਦ ਭਾਰਤੀ ਕੈਦੀ ਦੀ ਬੀਤੇ ਦਿਨੀਂ ਮੌਤ ਹੋ ਗਈ। ਇਸ ਮਗਰੋਂ ਉਸ ਦੀ ਦੇਹ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਭੇਜੀ ਗਈ। ਮ੍ਰਿਤਕ ਕੈਦੀ ਦੀ ਪਛਾਣ 60 ਸਾਲਾ ਬਲੂ ਜਠੇਰਾ ਵਜੋਂ ਹੋਈ ਹੈ। ਇਹ ਕੈਦੀ ਪਿਛਲੇ ਕਈ ਦਿਨਾਂ ਤੋਂ ਬਿਮਾਰ ਸੀ ਅਤੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਸੀ। 8 ਅਤੇ 9 ਜੂਨ ਦੀ ਰਾਤ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਭੰਨਤੋੜ ਦਾ ਮਾਮਲਾ, NIA ਵਲੋਂ ਜਾਰੀ ਕੀਤੀ ਗਈ ਵੀਡੀਉ
ਮਿਲੀ ਜਾਣਕਾਰੀ ਅਨੁਸਾਰ ਬਲੂ ਜਠੇਰਾ ਮਈ 2020 ਵਿਚ ਗੁਜਰਾਤ ਦੇ ਸਮੁੰਦਰ ਵਿਚ ਮੱਛੀਆਂ ਫੜਦੇ ਸਮੇਂ ਗ਼ਲਤੀ ਨਾਲ ਪਾਕਿਸਤਾਨ ਖੇਤਰ ਵਿਚ ਦਾਖ਼ਲ ਹੋ ਗਿਆ ਸੀ। ਇਸ ਦੇ ਚਲਦਿਆਂ ਪਾਕਿਸਤਾਨੀ ਜਲ ਸੈਨਾ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਹ ਕਰਾਚੀ ਦੀ ਮਾਲਿਰ ਜੇਲ 'ਚ ਬੰਦ ਸੀ।