NEET: 1 ਜਾਂ 2 ਵਿਸ਼ਿਆਂ ਵਿਚ 0 ਨੰਬਰ, ਫਿਰ ਵੀ MBBS ਵਿਚ ਦਾਖ਼ਲਾ
Published : Jul 16, 2018, 4:19 pm IST
Updated : Jul 16, 2018, 4:19 pm IST
SHARE ARTICLE
MBBS students got 0 or less in NEET
MBBS students got 0 or less in NEET

ਦੇਸ਼ ਦੇ ਸਿੱਖਿਆ ਪ੍ਰਣਾਲੀ ਨਾਲ ਕਿਸ ਤਰ੍ਹਾਂ ਦਾ ਖਿਲਵਾੜ ਕੀਤਾ ਜਾ ਰਿਹਾ ਹੈ, ਇਸਦਾ ਇੱਕ ਉਦਾਹਰਣ ਸਾਲ 2017 ਵਿਚ ਐਮਬੀਬੀਐਸ ਵਿਚ ਹੋਏ ਦਾਖ਼ਲੇ ਬਿਆਨ ਕਰਦੇ ਹਨ।

ਨਵੀਂ ਦਿੱਲੀ, ਦੇਸ਼ ਦੇ ਸਿੱਖਿਆ ਪ੍ਰਣਾਲੀ ਨਾਲ ਕਿਸ ਤਰ੍ਹਾਂ ਦਾ ਖਿਲਵਾੜ ਕੀਤਾ ਜਾ ਰਿਹਾ ਹੈ, ਇਸਦਾ ਇੱਕ ਉਦਾਹਰਣ ਸਾਲ 2017 ਵਿਚ ਐਮਬੀਬੀਐਸ ਵਿਚ ਹੋਏ ਦਾਖ਼ਲੇ ਬਿਆਨ ਕਰਦੇ ਹਨ। ਵੱਡੀ ਗਿਣਤੀ ਵਿਚ ਅਜਿਹੇ ਵਿਦਿਆਰਥੀਆਂ ਨੂੰ ਵੀ ਐਮਬੀਬੀਐਸ ਕੋਰਸ ਵਿਚ ਦਾਖ਼ਲਾ ਮਿਲ ਗਿਆ ਹੈ ਜਿਨ੍ਹਾਂ ਦੇ NEET (ਨੀਟ) ਵਿਚ ਇੱਕ ਜਾਂ ਦੋ ਜਾਂ ਫਿਰ ਦੋਵਾਂ ਮਜਮੂਨਾਂ ਵਿਚ 0 ਜਾਂ ਸਿੰਗਲ ਡਿਜਿਟ ਨੰਬਰ ਪ੍ਰਾਪਤ ਕੀਤੇ ਹਨ। ਕੋਰਸਾਂ ਵਿਚ ਆਯੋਜਿਤ ਹੋਣ ਵਾਲੀ ਪ੍ਰਵੇਸ਼ ਪਰੀਖਿਆ NEET ਵਿਚ ਘੱਟ ਤੋਂ ਘੱਟ 400 ਵਿਦਿਆਰਥੀਆਂ ਨੂੰ ਫ਼ਿਜ਼ਿਕਸ ਅਤੇ ਕੈਮਿਸਟਰੀ ਵਿਚ ਸਿੰਗਲ ਡਿਜਿਟ ਵਿਚ ਨੰਬਰ ਮਿਲੇ ਅਤੇ 110 ਵਿਦਿਆਰਥੀਆਂ ਨੂੰ 0 ਨੰਬਰ।

MBBS students got 0 or less in NEETMBBS students got 0 or less in NEETਫਿਰ ਵੀ ਇਹ ਸਾਰੇ ਵਿਦਿਆਰਥੀਆਂ ਨੂੰ ਐਮਬੀਬੀਐਸ ਕੋਰਸ ਵਿਚ ਦਾਖ਼ਲਾ ਮਿਲ ਗਿਆ। ਜ਼ਿਆਦਾਤਰ ਵਿਦਿਆਰਥੀਆਂ ਨੂੰ ਦਾਖ਼ਲਾ ਪ੍ਰਾਇਵੇਟ ਮੈਡੀਕਲ ਕਾਲਜਾਂ ਵਿਚ ਮਿਲਿਆ ਹੈ। ਇਸ ਤੋਂ ਇਹ ਸਵਾਲ ਉੱਠਦਾ ਹੈ ਕਿ 0 ਨੰਬਰ ਮਿਲਣ ਤੋਂ ਬਾਅਦ ਵੀ ਜੇਕਰ ਇਨ੍ਹਾਂ ਵਿਦਿਆਰਥੀਆਂ ਨੂੰ ਦਾਖ਼ਲਾ ਮਿਲ ਸਕਦਾ ਹੈ ਤਾਂ ਫਿਰ ਟੈਸਟ ਦੀ ਕੀ ਜ਼ਰੂਰਤ ਰਹਿ ਜਾਂਦੀ ਹੈ। 1,990 ਵਿਦਿਆਰਥੀਆਂ ਦੇ ਪ੍ਰਾਪਤ ਅੰਕਾਂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਦਾ 2017 ਵਿਚ ਦਾਖ਼ਲਾ ਹੋਇਆ ਅਤੇ ਉਨ੍ਹਾਂ ਦੇ ਅੰਕ 150 ਤੋਂ ਵੀ ਘੱਟ ਹਨ।

MBBS students got 0 or less in NEETMBBS students got 0 or less in NEET 530 ਅਜਿਹੇ ਵਿਦਿਆਰਥੀ ਸਾਹਮਣੇ ਆਏ ਜਿਨ੍ਹਾਂ ਨੂੰ ਫ਼ਿਜ਼ਿਕਸ, ਕੈਮਿਸਟਰੀ ਜਾਂ ਦੋਵਾਂ ਵਿਚ 0 ਜਾਂ ਸਿੰਗਲ ਡਿਜਿਟ ਵਿਚ ਨੰਬਰ ਮਿਲੇ। ਸ਼ੁਰੂ ਵਿਚ ਕਾਮਨ ਪ੍ਰਵੇਸ਼ ਪ੍ਰੀਖਿਆ ਲਈ ਜਾਰੀ ਕੀਤੇ ਗਏ ਨੋਟਿਫਿਕੇਸ਼ਨ ਵਿਚ ਹਰ ਵਿਸ਼ੇ ਵਿਚ ਘੱਟ ਤੋਂ ਘੱਟ 50 ਫੀਸਦੀ ਨੰਬਰ ਲਿਆਉਣਾ ਲਾਜ਼ਮੀ ਕੀਤਾ ਗਿਆ ਸੀ। ਬਾਅਦ ਵਿਚ ਆਏ ਨੋਟਿਫਿਕੇਸ਼ਨ ਵਿਚ ਪ੍ਰਤੀਸ਼ਤ ਪ੍ਰਣਾਲੀ ਨੂੰ ਅਪਣਾਇਆ ਗਿਆ ਅਤੇ ਹਰ ਵਿਸ਼ੇ ਵਿਚ ਲਾਜ਼ਮੀ ਨੰਬਰ ਦੀ ਰੁਕਾਵਟ ਖਤਮ ਹੋ ਗਈ। ਇਸ ਦਾ ਅਸਰ ਇਹ ਹੋਇਆ ਕਿ ਕਈ ਕਾਲਜਾਂ ਵਿਚ 0 ਜਾਂ ਸਿੰਗਲ ਡਿਜਿਟ ਨੰਬਰ ਲਿਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਦਾਖਲਾ ਮਿਲ ਗਿਆ।

MBBS students got 0 or less in NEETMBBS students got 0 or less in NEETMBBS ਕੋਰਸ ਵਿਚ 150 ਜਾਂ ਉਸ ਤੋਂ ਥੋੜ੍ਹਾ ਜ਼ਿਆਦਾ ਅੰਕ ਲਿਆਕੇ ਦਾਖਲਾ ਪਾਉਣ ਵਾਲੇ ਵਿਦਿਆਰਥੀਆਂ ਦੇ ਕਈ ਉਦਾਹਰਣ ਹਨ। 2017 ਵਿਚ 60,000 ਸੀਟਾਂ ਲਈ 6.5 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਕਵਾਲਿਫਾਈ ਕੀਤਾ। ਇਹਨਾਂ ਵਿਚੋਂ 5,30,507 ਵਿਦਿਆਰਥੀਆਂ ਨੂੰ ਪ੍ਰਾਇਵੇਟ ਮੈਡੀਕਲ ਕਾਲਜਾਂ ਵਿਚ ਦਾਖਲਾ ਮਿਲਿਆ ਹੈ। ਉਨ੍ਹਾਂ ਨੇ ਔਸਤ ਟਿਉਇਸ਼ਨ ਫੀਸ ਦੇ ਤੌਰ ਉੱਤੇ 17 ਲੱਖ ਰੁਪਏ ਪ੍ਰਤੀ ਸਾਲ ਦਾ ਭੁਗਤਾਨ ਕੀਤਾ ਹੈ। ਇਸ ਵਿਚ ਹਾਸਟਲ, ਮੈਸ, ਲਾਇਬ੍ਰੇਰੀ ਅਤੇ ਹੋਰ ਖਰਚ ਸ਼ਾਮਿਲ ਨਹੀਂ ਹੈ।

MBBS students got 0 or less in NEETMBBS students got 0 or less in NEETਇਸ ਤੋਂ ਪਤਾ ਚਲਦਾ ਹੈ ਕਿ ਕਿਵੇਂ ਪੈਸੇ ਦੇ ਜ਼ੋਰ 'ਤੇ ਨੀਟ ਵਿਚ ਘੱਟ ਨੰਬਰ ਆਉਣ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਮੈਡੀਕਲ ਕਾਲਜਾਂ ਵਿਚ ਦਾਖਲਾ ਮਿਲਿਆ ਹੈ। ਇਹਨਾਂ ਵਿਚੋਂ ਅੱਧੇ ਨਾਲੋਂ ਜ਼ਿਆਦਾ ਵਿਦਿਆਰਥੀ ਡੀਮਡ ਯੂਨੀਵਰਸਿਟੀ ਵਿਚ ਹਨ ਅਤੇ ਇਸ ਡੀਮਡ ਯੂਨਿਵਰਸਿਟੀਆਂ ਨੂੰ ਆਪਣਾ ਆਪਣੇ ਆਪ ਦਾ MBBS ਪ੍ਰੀਖਿਆ ਆਯੋਜਿਤ ਕਰਨ ਦਾ ਅਧਿਕਾਰ ਹੈ। ਜੇਕਰ ਇਹ ਵਿਦਿਆਰਥੀ ਪ੍ਰੀਖਿਆ ਪਾਸ ਕਰ ਲੈਂਦੇ ਹਨ ਤਾਂ ਉਹ ਡਾਕਟਰ ਦੇ ਤੌਰ 'ਤੇ ਆਪਣੇ ਆਪ ਦਾ ਰਜਿਸਟਰੇਸ਼ਨ ਕਰਾ ਸਕਣਗੇ ਅਤੇ ਪ੍ਰੈਕਟਿਸ ਵੀ ਕਰ ਸਕਣਗੇ। 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement