ਸੰਸਦ ਦੀ ਬੈਠਕ ‘ਚ ਡਿਊਟੀ ‘ਤੇ ਨਾ ਜਾਣ ਵਾਲੇ ਮੰਤਰੀਆਂ ‘ਤੇ ਪੀਐਮ ਮੋਦੀ ਸਖ਼ਤ
Published : Jul 16, 2019, 3:57 pm IST
Updated : Jul 16, 2019, 3:57 pm IST
SHARE ARTICLE
PM Narendra Modi
PM Narendra Modi

ਪੁਛਿਆ ਕਿਹੜੇ ਡਿਊਟੀ ‘ਤੇ ਨਹੀਂ ਜਾਂਦੇ ਨਾਮ ਦਿਓ...

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਸੰਸਦੀ ਦਲ ਬੈਠਕ ਮੰਗਲਵਾਰ ਨੂੰ ਸੰਸਦ ਲਾਇਬਰੇਰੀ ਬਿਲਡਿੰਗ ‘ਚ ਹੋਈ। ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤੀ। ਇਸ ਦੌਰਾਨ ਪੀਐਮ ਨੇ ਸੰਸਦਾਂ ਨੂੰ ਸਮਾਜ ਸੇਵਾ ਨਾਲ ਜੁੜਣ ਲਈ ਕਿਹਾ ਨਾਲ ਹੀ ਮੰਤਰੀਆਂ ਦੇ ਕੰਮ ਨੂੰ ਲੈ ਕੇ ਸਖ਼ਤੀ ਵੀ ਵਿਖਾਈ। ਉਨ੍ਹਾਂ ਨੇ ਕਿਹਾ ਕਿ ਡਿਊਟੀ ਤੋਂ ਬਾਅਦ ਵੀ ਮੰਤਰੀਆਂ ਦੇ ਨਾ ਆਉਣ ‘ਤੇ ਵਿਰੋਧੀ ਪੱਖ ਸ਼ਿਕਾਇਤ ਕਰਦਾ ਹੈ। ਉਨ੍ਹਾਂ ਨੇ ਅਜਿਹੇ ਮੰਤਰੀਆਂ ਦੇ ਨਾਮ ਵੀ ਮੰਗੇ ਜੋ ਡਿਊਟੀ ‘ਤੇ ਨਹੀਂ ਜਾਂਦੇ।

Lok SabhaLok Sabha

ਸੰਸਦਾਂ ਨੂੰ ਪੀਐਮ ਦੀ ਹਿਦਾਇਤ

ਪੀਐਮ ਨੇ ਬੈਠਕ ਵਿੱਚ ਸੰਸਦਾਂ ਨੂੰ ਕਿਹਾ ਕਿ ਆਪਣੇ ਖੇਤਰਾਂ ਲਈ ਚੰਗੇ ਤਰੀਕਿਆਂ ਨਾਲ ਸੋਚਿਆਂ ਕਰੋ। ਉਨ੍ਹਾਂ ਨੇ ਸੰਸਦਾਂ ਨੂੰ ਸਾਮਾਜਕ ਕੰਮਾਂ ਨਾਲ ਜੁੜਣ ਲਈ ਵੀ ਕਿਹਾ। ਪੀਐਮ ਨੇ ਪਸ਼ੂ ਪਾਲਨ ‘ਤੇ ਚਰਚਾ ਕਰਦੇ ਹੋਏ ਸੰਸਦਾਂ ਵਲੋਂ ਮਵੇਸ਼ੀਆਂ ਨਾਲ ਸਬੰਧੀ ਬੀਮਾਰੀਆਂ ਨਾਲ ਨਿਬੜਨ ਲਈ ਕਿਹਾ ਜੋ ਸਾਲ ਦੇ ਇਸ ਸਮੇਂ ‘ਚ ਕਾਫ਼ੀ ਫੈਲਣ ਲਗਦੀਆਂ ਹਨ। ਪੀਐਮ ਨੇ 115 ਪਛੜੇ ਜ਼ਿਲਿਆਂ ਵਿੱਚ ਖ਼ਾਸ ਤੌਰ ‘ਤੇ ਸੰਸਦਾਂ ਨੂੰ ਕੰਮ ਕਰਨ ਦੀ ਜ਼ਰੂਰਤ ਦੱਸੀ।

ਡਿਊਟੀ ਨੂੰ ਲੈ ਕੇ ਸਖਤੀ

ਇਸ ਦੌਰਾਨ ਪੀਐਮ ਨੇ ਡਿਊਟੀ ‘ਤੇ ਆਉਣ ਨੂੰ ਲੈ ਕੇ ਵੀ ਸੰਸਦਾਂ ‘ਤੇ ਸਖਤੀ ਵਿਖਾਈ। ਉਨ੍ਹਾਂ ਨੇ ਕਿਹਾ, ਜੋ ਮੰਤਰੀ ਰੋਸਟਰ ਡਿਊਟੀ ‘ਚ ਨਹੀਂ ਜਾਂਦੇ ਉਨ੍ਹਾਂ ਦੇ ਨਾਮ ਮੈਨੂੰ ਦਿਓ,  ਮੈਨੂੰ ਸਾਰਿਆ ਨੂੰ ਠੀਕ ਕਰਨਾ ਆਉਂਦਾ ਹੈ। ਪੀਐਮ ਨੇ ਦੱਸਿਆ ਕਿ ਰਾਜ ਸਭਾ ਅਤੇ ਲੋਕ ਸਭਾ ‘ਚ ਮੰਤਰੀਆਂ ਦੀ ਦੋ-ਦੋ ਘੰਟੇ ਦੀ ਡਿਊਟੀ ਲੱਗਦੀ ਹੈ ਕਈ ਵਾਰ ਮੰਤਰੀ ਸਦਨ ‘ਚ ਨਹੀਂ ਹੁੰਦੇ ਤਾਂ ਵਿਰੋਧੀ ਪੱਖ ਪੀਐਮ ਨੂੰ ਪੱਤਰ ਭੇਜ ਕੇ ਸ਼ਿਕਾਇਤ ਕਰਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement