
ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਵਿਚਕਾਰ ਭਾਰਤ ਲਈ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ।
ਨਵੀਂ ਦਿੱਲੀ: ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਵਧਦੇ ਮਾਮਲਿਆਂ ਵਿਚਕਾਰ ਭਾਰਤ ਲਈ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਕੋਰੋਨਾ ਵਾਇਰਸ ਸਬੰਧੀ ਸਟਡੀ ਵਿਚ ਕਿਹਾ ਗਿਆ ਹੈ ਕਿ ਸਰਦੀ ਵਿਚ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਤੇਜ਼ੀ ਆ ਸਕਦੀ ਹੈ। ਇਸ ਤੋਂ ਇਲਾਵਾ ਇਕ ਨਵੰਬਰ ਤੱਕ ਦੇਸ਼ ਵਿਚ ਕੋਰੋਨਾ ਦੇ ਇਕ ਕਰੋੜ ਤੋਂ ਜ਼ਿਆਦਾ ਕੇਸ ਹੋ ਸਕਦੇ ਹਨ। ਉੱਥੇ ਹੀ ਮ੍ਰਿਤਕਾਂ ਦਾ ਅੰਕੜਾ ਪੰਜ ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ।
Corona Virus
ਆਈਆਈਟੀ ਭੁਵਨੇਸ਼ਵਰ ਅਤੇ ਏਮਜ਼ ਭੁਵਨੇਸ਼ਵਰ ਦੀ ਸਾਂਝੀ ਸਟਡੀ ਵਿਚ ਕਿਹਾ ਗਿਆ ਹੈ ਕਿ, ‘ਸਰਦੀਆਂ ਦੀ ਸ਼ੁਰੂਆਤ ਤੋਂ ਭਾਰਤ ਦੇ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਦੇਖਿਆ ਜਾ ਸਕਦਾ ਹੈ’। ਸਟਡੀ ਅਨੁਸਾਰ ਤਾਪਮਾਨ ਵਿਚ ਇਕ ਡਿਗਰੀ ਸੈਲਸੀਅਸ ਦੇ ਵਾਧੇ ਤੋਂ ਬਾਅਦ ਸੰਕਰਮਣ ਦੇ ਮਾਮਲਿਆਂ ਵਿਚ 0.99ਫੀਸਦੀ ਦੀ ਗਿਵਾਰਟ ਆ ਸਕਦੀ ਹੈ। ਇਸ ਤੋਂ ਇਲਾਵਾ ਮਾਮਲਿਆਂ ਦੇ ਦੁੱਗਣਾ ਹੋਣ ਦਾ ਸਮਾਂ ਕਰੀਬ 1.13 ਦਿਨ ਵਧ ਸਕਦਾ ਹੈ।
Corona virus
ਆਈਆਈਐਸਸੀ ਦੀ ਇਕ ਖੋਜ ਵਿਚ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਕਿਹਾ ਗਿਆ ਹੈ ਕਿ ਇਕ ਸਤੰਬਰ ਤੱਕ ਦੇਸ਼ ਵਿਚ 35 ਲੱਖ ਮਾਮਲੇ ਹੋ ਜਾਣਗੇ। ਇਹ ਮੌਜੂਦਾ ਮਾਮਲਿਆਂ ਨਾਲੋਂ ਸਾਢੇ ਤਿੰਨ ਗੁਣਾ ਜ਼ਿਆਦਾ ਹਨ। ਇਸ ਸਮੇਂ ਦੇਸ਼ ਵਿਚ ਰੋਜ਼ਾਨਾ ਲਗਭਗ 30 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਟਡੀ ਅਨੁਸਾਰ ਕੁੱਲ ਸੰਭਾਵਤ ਮਾਮਲਿਆਂ ਵਿਚੋਂ 10 ਲੱਖ ਕੇਸ ਐਕਟਿਵ ਹੋਣਗੇ, ਜਦਕਿ ਮਰਨ ਵਾਲਿਆਂ ਦੀ ਗਿਣਤੀ 1.4 ਲੱਖ ਹੋ ਸਕਦੀ ਹੈ।
Corona virus
ਸਟਡੀ ਅਨੁਸਾਰ ਭਾਰਤ ਵਿਚ ਇਕ ਨਵੰਬਰ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਇਕ ਕਰੋੜ ਤੋਂ ਪਾਰ ਜਾ ਸਕਦੀ ਹੈ। ਇਕ ਨਵੰਬਰ ਨੂੰ 1.2 ਕਰੋੜ ਕੁੱਲ ਮਰੀਜ ਅਤੇ ਪੰਜ ਲੱਖ ਮੌਤਾਂ ਹੋ ਸਕਦੀਆਂ ਹਨ। ਉੱਥੇ ਹੀ ਇਕ ਜਨਵਰੀ ਤੱਕ ਮ੍ਰਿਤਕਾਂ ਦੀ ਗਿਣਤੀ ਵਧ ਕੇ 10 ਲੱਖ ਹੋ ਸਕਦੀ ਹੈ। ਸਟਡੀ ਮੁਤਾਬਕ ਇਕ ਜਨਵਰੀ ਨੂੰ ਦੇਸ਼ ਵਿਚ ਕੋਰੋਨਾ ਵਾਇਰਸ ਦੇ 2.9 ਕਰੋੜ ਮਾਮਲੇ ਹੋ ਸਕਦੇ ਹਨ।