ਅਫ਼ਗਾਨਿਸਤਾਨ ਵਿਚ ਕਵਰੇਜ ਦੌਰਾਨ ਭਾਰਤੀ ਫੋਟੋ ਪੱਤਰਕਾਰ ਦਾ ਕਤਲ 
Published : Jul 16, 2021, 1:43 pm IST
Updated : Jul 16, 2021, 1:43 pm IST
SHARE ARTICLE
Danish Siddiqui
Danish Siddiqui

ਦਾਨਿਸ਼ ਸਿੱਦੀਕੀ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਊਂਟ 'ਤੇ ਅਫ਼ਗਾਨਿਸਤਾਨ ਦੀ ਕਵਰੇਜ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਸਨ।

ਕਾਬੁਲ - ਅਫਗਾਨਿਸਤਾਨ ਵਿਚ ਤਾਲਿਬਾਨ ਦੇ ਵੱਧ ਰਹੇ ਦਬਦਬੇ ਦੇ ਵਿਚਕਾਰ ਸਥਿਤੀ ਨਿਰੰਤਰ ਵਿਗੜਦੀ ਜਾ ਰਹੀ ਹੈ। ਦਾਨਿਸ਼ ਸਿੱਦੀਕੀ, ਇਕ ਭਾਰਤੀ ਫੋਟੋ ਜਰਨਲਿਸਟ, ਜੋ ਇਥੇ ਕੰਧਾਰ ਪ੍ਰਾਂਤ ਵਿਚ ਕਵਰੇਜ ਕਰਨ ਗਿਆ ਸੀ। ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਦਾਨਿਸ਼ ਸਿਦੀਕੀ ਕੰਧਾਰ ਦੇ ਸਪਿਨ ਬੋਲਦਕ ਖੇਤਰ ਵਿਚ ਇਕ ਝੜਪ ਦੌਰਾਨ ਮਾਰਿਆ ਗਿਆ ਹੈ।

ਦਾਨਿਸ਼ ਸਿੱਦੀਕੀ ਨੂੰ ਵਿਸ਼ਵ ਦੇ ਸਰਬੋਤਮ ਫੋਟੋ ਪੱਤਰਕਾਰਾਂ ਵਿਚ ਗਿਣਿਆ ਜਾਂਦਾ ਸੀ। ਫਿਲਹਾਲ ਉਹ ਇੱਕ ਅੰਤਰਰਾਸ਼ਟਰੀ ਏਜੰਸੀ ਨਾਲ ਕੰਮ ਕਰ ਰਿਹਾ ਸੀ ਅਤੇ ਅਫਗਾਨਿਸਤਾਨ ਵਿੱਚ ਚੱਲ ਰਹੀ ਹਿੰਸਾ ਦੀ ਜਾਣਕਾਰੀ ਲਈ ਉੱਥੇ ਗਿਆ ਸੀ। ਦਾਨਿਸ਼ ਸਿੱਦੀਕੀ ਨੇ ਹਾਲ ਹੀ ਵਿਚ ਆਪਣੇ ਟਵਿੱਟਰ ਅਕਾਊਂਟ 'ਤੇ ਅਫ਼ਗਾਨਿਸਤਾਨ ਦੀ ਕਵਰੇਜ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕੀਤੇ ਸਨ।

ਇਹ ਵੀ ਪੜ੍ਹੋ -  Weather Update: ਹਿਮਾਚਲ ’ਚ ਤਿੰਨ ਦਿਨ ਲਈ ਭਾਰੀ ਮੀਂਹ ਦਾ ਅਲਰਟ

Danish SiddiquiDanish Siddiqui

ਇਹ ਵੀ ਪੜ੍ਹੋ -  ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਬਣੀ ਤੀਜੀ ਭਾਰਤੀ ਮਸ਼ਹੂਰ ਹਸਤੀ 

ਇਸ ਦੌਰਾਨ ਦਾਨਿਸ਼ ਸਿੱਦੀਕੀ ਦੇ ਕਾਫਲੇ 'ਤੇ ਵੀ ਕਈ ਵਾਰ ਹਮਲਾ ਕੀਤਾ ਗਿਆ, ਜਿਸ ਦੀ ਵੀਡੀਓ ਉਸ ਨੇ ਸਾਂਝੀ ਕੀਤੀ। ਦੱਸ ਦਈਏ ਕਿ ਇੱਕ ਵਾਰ ਫਿਰ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਕੰਟਰੋਲ ਆੁਂਦਾ ਦਿਖਾਈ ਦੇ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਸਮੇਂ ਅਫਗਾਨਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿਚ ਹਿੰਸਾ ਜਾਰੀ ਹੈ। ਪੂਰੀ ਦੁਨੀਆ ਦੇ ਪੱਤਰਕਾਰ ਅਫਗਾਨਿਸਤਾਨ ਵਿੱਚ ਕਵਰੇਜ ਕਰ ਲਈ ਜੁਟੇ ਹੋਏ ਹਨ। 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement