
ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਸਰਗਰਮ ਹੋਣ ਕਾਰਨ ਮੌਸਮ ਮਹਿਕਮੇ ਨੇ 10 ਜ਼ਿਲ੍ਹਿਆਂ ’ਚ ਆਰੇਂਜ ਅਲਰਟ ਜਾਰੀ ਕਰ ਕੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਨੂੰ ਕਿਹਾ ਹੈ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ (Monsoon in Himachal Pradesh) ਸਰਗਰਮ ਹੋਣ ਕਾਰਨ ਮੌਸਮ ਮਹਿਕਮੇ ਨੇ 10 ਜ਼ਿਲ੍ਹਿਆਂ ’ਚ ਆਰੇਂਜ ਅਲਰਟ ਜਾਰੀ ਕਰ ਕੇ ਪ੍ਰਸ਼ਾਸਨ ਨੂੰ ਚੌਕਸ ਰਹਿਣ ਨੂੰ ਕਿਹਾ ਹੈ। ਕਾਂਗੜਾ ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਨਿਪੁੰਨ ਜਿੰਦਲ ਨੇ ਕਿਹਾ ਹੈ ਕਿ ਆਉਣ ਵਾਲੇ 4 ਦਿਨਾਂ ਤਕ ਸਾਰੇ ਲੋਕਾਂ ਨੂੰ ਨਦੀ-ਨਾਲਿਆਂ ਅਤੇ ਖੱਡਿਆਂ ਦੇ ਕੰਢੇ ਜਾਣ ਦੀ ਮਨਾਹੀ ਹੈ।
Heavy Rains
ਹੋਰ ਪੜ੍ਹੋ: ‘ਬਾਲਿਕਾ ਵਧੂ’ ਵਿਚ ਦਾਦੀ ਦੀ ਭੂਮਿਕਾ ਨਿਭਾਉਣ ਵਾਲੀ ਸੁਰੇਖਾ ਸੀਕਰੀ ਦਾ ਦੇਹਾਂਤ
ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੋਹਲੇਧਾਰ ਮੀਂਹ (Rain alert in Himachal Pradesh) ਪੈਣ ਦਾ ਖ਼ਦਸ਼ਾ ਹੈ। 16 ਤੋਂ 17 ਜੁਲਾਈ ਤੱਕ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ 18 ਤੋਂ 20 ਜੁਲਾਈ ਤੱਕ ਲਈ ਆਰੇਂਜ ਅਲਰਟ ਜਾਰੀ ਹੋਇਆ ਹੈ। ਇਸ ਸਮੇਂ ਦੌਰਾਨ ਕੁਝ ਥਾਵਾਂ ’ਤੇ ਮੋਹਲੇਧਾਰ ਮੀਂਹ ਪੈ ਸਕਦਾ ਹੈ।
Rain
ਹੋਰ ਪੜ੍ਹੋ: ਸਾਨੀਆ ਮਿਰਜ਼ਾ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਬਣੀ ਤੀਜੀ ਭਾਰਤੀ ਮਸ਼ਹੂਰ ਹਸਤੀ
ਇਸ ਦੇ ਨਾਲ ਹੀ ਸੈਲਾਨੀਆਂ ਨੂੰ ਵੀ ਧਰਮਸ਼ਾਲਾ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਅਪਣੀ ਯਾਤਰਾ ਮੁਲਤਵੀ ਕਰਨ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਲਾਹੌਲ-ਸਪਿਤੀ ਦੇ ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਕਿਹਾ ਕਿ ਚੰਦਰਤਾਲ ਜਾਣ ਵਾਲੇ ਯਾਤਰੀ ਸਾਵਧਾਨੀ ਨਾਲ ਫੋਰ ਬਾਈ ਫੋਰ, ਵਾਹਨਾਂ ਵਿਚ ਵੀ ਯਾਤਰਾ ਕਰਨ।
Heavy Rain
ਹੋਰ ਪੜ੍ਹੋ: ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਭਾਈ ਤਾਰੂ ਸਿੰਘ ਜੀ
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੋ-ਪਹੀਆ ਵਾਹਨਾਂ ਨਾਲ ਬਿਲਕੁਲ ਵੀ ਯਾਤਰਾ ਨਾ ਕਰੋ। ਦੱਸ ਦੇਈਏ ਕਿ ਬੀਤੀ 12 ਜੁਲਾਈ ਨੂੰ ਧਰਮਸ਼ਾਲਾ ’ਚ ਬੱਦਲ ਫਟਿਆ ਅਤੇ ਹੜ੍ਹ ਕਾਰਨ ਪਾਣੀ-ਪਾਣੀ ਹੋ ਗਿਆ। ਹੜ੍ਹ ਦਾ ਪਾਣੀ ਘਰਾਂ ਅੰਦਰ ਦਾਖ਼ਲ ਹੋ ਗਿਆ, ਜਦਕਿ ਪਾਣੀ ਵਿਚ ਕਈ ਕਾਰਾਂ ਰੁੜ ਗਈਆਂ ਸਨ।
ਹੋਰ ਪੜ੍ਹੋ: ਖੂਹ 'ਚ ਡਿੱਗੇ ਬੱਚੇ ਨੂੰ ਬਚਾਉਣ ਗਏ 2 ਦਰਜਨ ਲੋਕ ਡਿੱਗੇ ਖੂਹ ਅੰਦਰ, ਤਿੰਨ ਦੀ ਮੌਤ