ਮਨਮੋਹਨ ਸਿੰਘ ਇਕ ਬਿਹਤਰੀਨ ਪ੍ਰਧਾਨ ਮੰਤਰੀ ਬਣੇ : ਅਮਰਤਿਆ ਸੇਨ
Published : Jul 16, 2024, 10:57 pm IST
Updated : Jul 16, 2024, 10:58 pm IST
SHARE ARTICLE
Amartya Sen and Manmohan Singh
Amartya Sen and Manmohan Singh

ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਪ੍ਰੋਫੈਸਰ ਨੇ ਕਿਹਾ, ਰਾਹੁਲ ਇਕ ਸਿਆਸਤਦਾਨ ਦੇ ਤੌਰ ’ਤੇ ਕਾਫੀ ਪਰਿਪੱਕ ਹੋ ਗਏ ਹਨ

ਕੋਲਕਾਤਾ: ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਪ੍ਰੋਫੈਸਰ ਅਮਰਤਿਆ ਸੇਨ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਬਿਹਤਰੀਨ ਪ੍ਰਧਾਨ ਮੰਤਰੀ ਸਾਬਤ ਹੋਏ ਸਨ, ਹਾਲਾਂਕਿ ਵਿਦਿਆਰਥੀ ਜੀਵਨ ’ਚ ਉਨ੍ਹਾਂ ਦੀ ਸਿਆਸਤ ’ਚ ਕੋਈ ਰੁਚੀ ਨਹੀਂ ਸੀ। ਉਨ੍ਹਾਂ ਇਹ ਗੱਲ ਕਾਂਗਰਸ ਆਗੂ ਰਾਹੁਲ ਗਾਂਧੀ ਬਾਰੇ ਗੱਲ ਕਰਦਿਆਂ ਕਹੀ। ਉਨ੍ਹਾਂ ਰਾਹੁਲ ਬਾਰੇ ਵੀ ਕਿਹਾ ਕਿ ਕਾਂਗਰਸ ਨੇਤਾ ਸਮੇਂ ਦੇ ਨਾਲ ਬਹੁਤ ਪਰਿਪੱਕ ਹੋ ਗਏ ਹਨ ਪਰ ਉਨ੍ਹਾਂ ਦਾ ਅਸਲ ਇਮਤਿਹਾਨ ਇਹ ਹੋਵੇਗਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੌਜੂਦਾ ਐਨ.ਡੀ.ਏ. ਸਰਕਾਰ ਦੇ ਅਧੀਨ ਸੰਸਦ ਵਿਚ ਵਿਰੋਧੀ ਧਿਰ ਦੀ ਅਗਵਾਈ ਕਿਵੇਂ ਕਰਦੇ ਹਨ। 

ਸੇਨ (90) ਨੇ ਕਿਹਾ ਕਿ ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ਨੇ ਨਾ ਸਿਰਫ ਉਨ੍ਹਾਂ ਨੂੰ ਇਕ ਕੌਮੀ ਨੇਤਾ ਵਜੋਂ ਸਥਾਪਤ ਕੀਤਾ ਹੈ, ਬਲਕਿ ਦੇਸ਼ ਦੇ ਸਿਆਸੀ ਦ੍ਰਿਸ਼ ਨੂੰ ਵੀ ਅਮੀਰ ਬਣਾਇਆ ਹੈ। ਪਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਬੋਲਪੁਰ ’ਚ ਅਪਣੇ ਜੱਦੀ ਘਰ ’ਚ ਇਕ ਵਿਸ਼ੇਸ਼ ਇੰਟਰਵਿਊ ’ਚ ਉਨ੍ਹਾਂ ਨੇ ਯਾਦ ਕੀਤਾ ਕਿ ਕਿਵੇਂ ਕੈਂਬਰਿਜ ਯੂਨੀਵਰਸਿਟੀ ਦੇ ਟ੍ਰਿਨਿਟੀ ਕਾਲਜ ’ਚ ਵਿਦਿਆਰਥੀ ਹੋਣ ਦੇ ਨਾਤੇ ਰਾਹੁਲ ਗਾਂਧੀ ਨੂੰ ਪੱਕਾ ਪਤਾ ਨਹੀਂ ਸੀ ਕਿ ਉਹ ਜ਼ਿੰਦਗੀ ’ਚ ਕੀ ਕਰਨਾ ਚਾਹੁੰਦੇ ਹਨ ਕਿਉਂਕਿ ਉਸ ਸਮੇਂ ਸਿਆਸਤ ਉਨ੍ਹਾਂ ਨੂੰ ਪਸੰਦ ਨਹੀਂ ਸੀ।

ਉਨ੍ਹਾਂ ਕਿਹਾ, ‘‘ਮੈਨੂੰ ਲਗਦਾ ਹੈ ਕਿ ਰਾਹੁਲ ਹੁਣ ਵਧੇਰੇ ਪਰਿਪੱਕ ਵਿਅਕਤੀ ਹਨ। ਮੈਂ ਉਸ ਨੂੰ ਉਦੋਂ ਤੋਂ ਜਾਣਦਾ ਹਾਂ ਜਦੋਂ ਉਹ ਟ੍ਰਿਨਿਟੀ ਕਾਲਜ ਦਾ ਵਿਦਿਆਰਥੀ ਸੀ... ਉਹ ਕਾਲਜ ਜਿੱਥੇ ਮੈਂ ਪੜ੍ਹਿਆ ਅਤੇ ਬਾਅਦ ’ਚ ਇਸ ’ਚ ‘ਮਾਸਟਰ’ ਬਣ ਗਿਆ। ਉਹ (ਰਾਹੁਲ) ਉਸ ਸਮੇਂ ਮੈਨੂੰ ਮਿਲਣ ਆਏ ਸਨ ਅਤੇ ਉਹ ਅਜਿਹਾ ਵਿਅਕਤੀ ਸੀ ਜੋ ਇਸ ਬਾਰੇ ਸਪੱਸ਼ਟ ਨਹੀਂ ਸੀ ਕਿ ਉਹ ਕੀ ਕਰਨਾ ਚਾਹੁੰਦਾ ਹੈ। ਅਜਿਹਾ ਲਗਦਾ ਸੀ ਕਿ ਉਸ ਸਮੇਂ ਉਨ੍ਹਾਂ ਨੂੰ ਸਿਆਸਤ ਪਸੰਦ ਨਹੀਂ ਸੀ।’’

ਭਾਰਤ ਰਤਨ ਪੁਰਸਕਾਰ ਜੇਤੂ ਨੇ ਕਿਹਾ ਕਿ ਕਾਂਗਰਸ ਆਗੂ ਨੂੰ ਸਿਆਸਤ ’ਚ ਅਪਣੇ ਸ਼ੁਰੂਆਤੀ ਦਿਨਾਂ ’ਚ ਕੁੱਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਪਿਛਲੇ ਕੁੱਝ ਸਾਲਾਂ ’ਚ ਉਨ੍ਹਾਂ ’ਚ ਕਾਫੀ ਬਦਲਾਅ ਆਇਆ ਹੈ ਅਤੇ ਉਨ੍ਹਾਂ ਦਾ ਹਾਲੀਆ ਪ੍ਰਦਰਸ਼ਨ ਬੇਹੱਦ ਚੰਗਾ ਰਿਹਾ ਹੈ। 

ਉਨ੍ਹਾਂ ਕਿਹਾ, ‘‘ਫਿਰ ਉਨ੍ਹਾਂ (ਰਾਹੁਲ) ਨੇ ਸਿਆਸਤ ਵਿਚ ਕਦਮ ਰੱਖਿਆ ਅਤੇ ਮੈਨੂੰ ਲਗਦਾ ਹੈ ਕਿ ਸ਼ੁਰੂਆਤ ਵਿਚ ਉਨ੍ਹਾਂ ਨੂੰ ਅਪਣੇ ਪੈਰ ਪੱਕੇ ਕਰਨ ਵਿਚ ਥੋੜ੍ਹੀ ਮੁਸ਼ਕਲ ਆਈ ਪਰ ਉਨ੍ਹਾਂ ਦਾ ਹਾਲੀਆ ਪ੍ਰਦਰਸ਼ਨ ਬਹੁਤ ਬੇਮਿਸਾਲ ਰਿਹਾ ਹੈ ਅਤੇ ਮੈਂ ਇਸ ਦੀ ਬਹੁਤ ਸ਼ਲਾਘਾ ਕਰਦਾ ਹਾਂ। ਬੇਸ਼ਕ, ਤੁਸੀਂ ਸਿਰਫ ਅਪਣੀ ਯੋਗਤਾ ਦੇ ਆਧਾਰ ’ਤੇ ਚੋਣਾਂ ਨਹੀਂ ਲੜ ਸਕਦੇ, ਇਹ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਤੁਹਾਡਾ ਦੇਸ਼ ਕਿਵੇਂ ਹੈ।’’

ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੂੰ ਰਾਹੁਲ ਗਾਂਧੀ ਦੇ ਰੂਪ ’ਚ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਨਜ਼ਰ ਆਉਂਦਾ ਹੈ, ਸੇਨ ਨੇ ਕਿਹਾ ਕਿ ਅਜਿਹੀਆਂ ਸੰਭਾਵਨਾਵਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ। ਉਨ੍ਹਾਂ ਕਿਹਾ, ‘‘ਮੈਂ ਇਸ ਦਾ ਜਵਾਬ ਨਹੀਂ ਦੇਵਾਂਗਾ। ਇਹ ਸਮਝਣਾ ਬਹੁਤ ਮੁਸ਼ਕਲ ਹੈ ਕਿ ਲੋਕ ਪ੍ਰਧਾਨ ਮੰਤਰੀ ਕਿਵੇਂ ਬਣਦੇ ਹਨ।’’

ਸੇਨ ਨੇ ਮੁਸਕਰਾਉਂਦੇ ਹੋਏ ਕਿਹਾ, ‘‘ਜਦੋਂ ਮੈਂ ਦਿੱਲੀ ’ਚ ਵਿਦਿਆਰਥੀ ਸੀ, ਜੇ ਕੋਈ ਮੈਨੂੰ ਪੁੱਛਦਾ ਕਿ ਮੇਰੇ ਸਹਿਪਾਠੀਆਂ ’ਚੋਂ ਕਿਸ ਦੇ ਪ੍ਰਧਾਨ ਮੰਤਰੀ ਬਣਨ ਦੀ ਸੱਭ ਤੋਂ ਘੱਟ ਸੰਭਾਵਨਾ ਹੈ, ਤਾਂ ਮੈਂ ਮਨਮੋਹਨ ਸਿੰਘ ਦਾ ਨਾਮ ਲੈਂਦਾ ਕਿਉਂਕਿ ਉਨ੍ਹਾਂ ਨੂੰ ਸਿਆਸਤ ’ਚ ਦਿਲਚਸਪੀ ਨਹੀਂ ਸੀ ਪਰ ਫਿਰ ਉਹ ਪ੍ਰਧਾਨ ਮੰਤਰੀ ਬਣੇ ਅਤੇ ਮੈਨੂੰ ਲਗਦਾ ਹੈ ਕਿ ਉਹ ਇਕ ਮਹਾਨ ਪ੍ਰਧਾਨ ਮੰਤਰੀ ਬਣੇ। ਇਸ ਲਈ ਇਨ੍ਹਾਂ ਚੀਜ਼ਾਂ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ।’’

ਸੇਨ ਨੇ ਭਾਰਤ ਵਿਚ ਅਸਮਾਨਤਾ ਅਤੇ ਫਿਰਕਾਪ੍ਰਸਤੀ ਦੇ ਭਖਦੇ ਮੁੱਦਿਆਂ ਨੂੰ ਹੱਲ ਕਰਨ ਵਿਚ ਰਾਹੁਲ ਗਾਂਧੀ ਦੀ ਭੂਮਿਕਾ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਸੱਭ ਤੋਂ ਮਹੱਤਵਪੂਰਨ ਮੁੱਦਾ ਇਹ ਹੈ ਕਿ ਉਹ ਇਕ ਅਜਿਹੇ ਦੇਸ਼ ਵਿਚ ਵਿਰੋਧੀ ਧਿਰ ਦੀ ਅਗਵਾਈ ਕਿਵੇਂ ਕਰਦੇ ਹਨ, ਜਿਸ ਵਿਚ ਅਸਮਾਨਤਾ ਅਤੇ ਫਿਰਕਾਪ੍ਰਸਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ, ਖ਼ਾਸਕਰ ਮੁਸਲਮਾਨਾਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ’ਤੇ ਬਹੁਗਿਣਤੀ ਭਾਈਚਾਰੇ ਦੇ ਵਿਆਪਕ ਦਬਦਬੇ ਦੀ ਸਥਾਪਨਾ ਦੇ ਸੰਬੰਧ ਵਿਚ। ਇਹ ਉਸ ਦੀ ਮੁੱਖ ਭੂਮਿਕਾ ਹੈ ਅਤੇ ਮੈਨੂੰ ਲਗਦਾ ਹੈ ਕਿ ਉਹ ਇਸ ਨੂੰ ਚੰਗੀ ਤਰ੍ਹਾਂ ਸੰਭਾਲ ਰਿਹਾ ਹੈ।’’

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement