ਪੀਐੱਮ ਮੋਦੀ ਨੇ ਉਲੰਪਿਕ ਖਿਡਾਰੀਆਂ ਨਾਲ ਕੀਤਾ ਨਾਸ਼ਤਾ, ਨੀਰਜ ਚੋਪੜਾ ਨੂੰ ਖੁਆਇਆ ਚੂਰਮਾ
Published : Aug 16, 2021, 1:48 pm IST
Updated : Aug 16, 2021, 1:48 pm IST
SHARE ARTICLE
PM Modi meets with India Olympic contingent
PM Modi meets with India Olympic contingent

ਪੀਐੱਮ ਮੋਦੀ ਨੇ ਉਲੰਪਿਕ ਖਿਡਾਰੀਆਂ ਦੇ ਸਨਮਾਨ ਵਿਚ ਕੁੱਝ ਪਲਾਂ ਲਈ ਤਾੜੀਆਂ ਵਜਾਉਣ ਲਈ ਕਿਹਾ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਟੋਕੀਉ ਉਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਨਾਸ਼ਤਾ ਕੀਤਾ। ਇਸ ਦੌਰਾਨ, ਪੀਐਮ ਮੋਦੀ ਨੇ ਨੀਰਜ ਚੋਪੜਾ ਨੂੰ ਚੂਰਮਾ ਖੁਆਇਆ, ਜੋ ਟੋਕੀਉ ਤੋਂ ਸੋਨ ਤਮਗਾ ਜਿੱਤ ਕੇ ਪਰਤੇ ਸਨ। ਇਸ ਦੇ ਨਾਲ ਹੀ ਮੋਦੀ ਨੇ ਬੈਡਮਿੰਟਨ ਸਟਾਰ ਪੀਵੀ ਸਿੰਧੂ ਦੇ ਨਾਲ ਆਈਸਕ੍ਰੀਮ ਵੀ ਖਾਧੀ।

ਇਹ ਵੀ ਪੜ੍ਹੋ -  ਕਾਂਗਰਸ ਨੂੰ ਝਟਕਾ: ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ

PM Modi meets with India Olympic contingentPM Modi meets with India Olympic contingent

ਜਦੋਂ ਨੀਰਜ ਚੋਪੜਾ ਟੋਕੀਉ ਤੋਂ ਪਰਤਿਆ ਤਾਂ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵਾਅਦਾ ਕੀਤਾ ਸੀ ਕਿ ਪੀਐਮ ਮੋਦੀ ਉਨ੍ਹਾਂ ਨੂੰ ਚੂਰਮਾ ਖੁਆਉਣਗੇ। ਇਸ ਦੇ ਨਾਲ ਹੀ, ਓਲੰਪਿਕਸ ਵਿਚ ਜਾਣ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਸਿੰਧੂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਤੁਸੀਂ ਟੋਕੀਉ ਤੋਂ ਵਾਪਸ ਆਓਗੇ, ਮੈਂ ਤੁਹਾਡੇ ਨਾਲ ਆਈਸਕ੍ਰੀਮ ਖਾਵਾਂਗਾ। ਪ੍ਰਧਾਨ ਮੰਤਰੀ ਨੇ ਇਹ ਦੋਵੇਂ ਵਾਅਦੇ ਅੱਜ ਪੂਰੇ ਕੀਤੇ ਹਨ। 

ਇਹ ਵੀ ਪੜ੍ਹੋ -  ਪਹਿਲੇ ਟੈਸਟ ਮੈਚ ‘ਚ ਵੈਸਟਇੰਡੀਜ਼ ਦੀ ਪਾਕਿਸਤਾਨ ‘ਤੇ 1 ਵਿਕਟ ਨਾਲ ਰੋਮਾਂਚਕ ਜਿੱਤ

PM Modi meets with India Olympic contingentPM Modi meets with India Olympic contingent

ਓਲੰਪਿਕ ਖਿਡਾਰੀਆਂ ਦੇ ਸਨਮਾਨ ਵਿਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੀ ਦਿੱਲੀ ਸਰਕਾਰੀ ਰਿਹਾਇਸ਼ 7 ਲੋਕ ਕਲਿਆਣ ਮਾਰਗ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਉਹਨਾਂ ਨੇ ਖਿਡਰੀਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਰਵੀ ਦਹੀਆ, ਦੀਪਕ ਪੁਨੀਆ ਸਮੇਤ ਕਈ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਤਸਵੀਰਾਂ ਲਈ ਪੋਜ਼ ਦਿੱਤੇ। ਪੀਐਮ ਮੋਦੀ ਮੇਜ਼ 'ਤੇ ਗਏ ਅਤੇ ਖਿਡਾਰੀਆਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

PM Modi meets with India Olympic contingentPM Modi meets with India Olympic contingent

ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ ਤੋਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਤਾੜੀਆਂ ਨਾਲ ਓਲੰਪਿਕ ਖਿਡਾਰੀਆਂ ਦਾ ਸਨਮਾਨ ਕੀਤਾ। ਉਨ੍ਹਾਂ ਨੇ ਕਿਹਾ ਸੀ, "ਭਾਰਤ ਦੀ ਨੌਜਵਾਨ ਪੀੜ੍ਹੀ ਨੇ ਓਲੰਪਿਕਸ ਵਿਚ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਮੈਂ ਦੇਸ਼ ਵਾਸੀਆਂ ਨੂੰ   ਅਪੀਲ ਕਰਦਾ ਹੈ ਕਿ ਉਹ ਸਾਡੇ ਉਲੰਪਿਕ ਖਿਡਾਰੀਆਂ ਦੇ ਸਨਮਾਨ ਵਿਚ ਕੁੱਝ ਪਲਾਂ ਲਈ ਤਾੜੀਆਂ ਵਜਾਉਣ ਅਤੇ ਉਹਨਾਂ ਦਾ ਸਨਮਾਨ ਕਰਨ।  

PM Modi meets with India Olympic contingentPM Modi meets with India Olympic contingent

ਇਸ ਮੌਕੇ 41 ਸਾਲਾਂ ਦੀ ਉਡੀਕ ਤੋਂ ਬਾਅਦ ਹਾਕੀ ਵਿਚ ਉਲੰਪਿਕ ਤਗਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਨੇ ਪ੍ਰਧਾਨ ਮੰਤਰੀ ਨੂੰ ਇੱਕ ਆਟੋਗ੍ਰਾਫ ਕੀਤੀ ਗਈ ਹਾਕੀ ਸਟਿੱਕ ਵੀ ਦਿੱਤੀ। ਪੀਐਮ ਮੋਦੀ ਨੇ ਪ੍ਰੋਗਰਾਮ ਵਿਚ ਕੁਸ਼ਤੀ ਵਿਚ ਵਿਨੇਸ਼ ਫੋਗਾਟ, ਸੋਨਮ ਮਲਿਕ, ਦੀਪਕ ਪੂਨੀਆ ਸਮੇਤ ਚਾਂਦੀ ਦਾ ਤਗਮਾ ਜੇਤੂ ਰਵੀ ਦਹੀਆ, ਕਾਂਸੀ ਦਾ ਤਮਗਾ ਜੇਤੂ ਬਜਰੰਗ ਪੁਨੀਆ, ਚਾਂਦੀ ਦਾ ਤਮਗਾ ਜੇਤੂ ਵੇਟਲਿਫਟਰ ਮੀਰਾਬਾਈ ਚਾਨੂ, ਕਾਂਸੀ ਦਾ ਤਗਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰੇਗੋਹਨ ਦੇ ਨਾਲ ਵੀ ਕਾਫੀ ਸਮਾਂ ਬਿਤਾਇਆ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement