Haryana Code of Conduct: ਹਰਿਆਣਾ 'ਚ ਚੋਣ ਜ਼ਾਬਤਾ ਲਾਗੂ, ਨਵੀਂ ਭਰਤੀ ਤੋਂ ਲੈ ਕੇ ਯੋਜਨਾਵਾਂ ਤੱਕ ਕੀ ਹੋਵੇਗਾ? ਜਾਣੋ
Published : Aug 16, 2024, 8:46 pm IST
Updated : Aug 16, 2024, 8:46 pm IST
SHARE ARTICLE
Haryana Code of Conduct
Haryana Code of Conduct

ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ।

Haryana Code of Conduct:  ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਸੂਬੇ 'ਚ 1 ਅਕਤੂਬਰ ਨੂੰ ਵੋਟਾਂ ਪੈਣਗੀਆਂ, ਜਦਕਿ ਵੋਟਾਂ ਦੀ ਗਿਣਤੀ 4 ਅਕਤੂਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਤਹਿਤ ਕਈ ਪਾਬੰਦੀਆਂ ਵੀ ਲਾਗੂ ਹੋ ਗਈਆਂ ਹਨ। ਇਹ ਵੋਟਾਂ ਦੀ ਗਿਣਤੀ ਤੋਂ ਬਾਅਦ ਤੱਕ ਲਾਗੂ ਰਹੇਗਾ।

ਆਦਰਸ਼ ਚੋਣ ਜ਼ਾਬਤਾ ਕੀ ਹੈ?

ਆਦਰਸ਼ ਚੋਣ ਜ਼ਾਬਤਾ ਵੱਖ-ਵੱਖ ਸਿਆਸੀ ਪਾਰਟੀਆਂ ਦੀ ਸਹਿਮਤੀ ਨਾਲ ਤਿਆਰ ਕੀਤਾ ਗਿਆ ਦਸਤਾਵੇਜ਼ ਹੈ। ਸਾਰੀਆਂ ਧਿਰਾਂ ਵੀ ਆਚਾਰ ਸੰਹਿਤਾ ਦੇ ਸਿਧਾਂਤਾਂ ਅਤੇ ਮਿਆਰਾਂ ਨੂੰ ਅੱਖਰ ਅਤੇ ਭਾਵਨਾ ਨਾਲ ਪਾਲਣਾ ਕਰਨ ਲਈ ਸਹਿਮਤ ਹਨ। ਖਾਸ ਗੱਲ ਇਹ ਹੈ ਕਿ ਆਦਰਸ਼ ਚੋਣ ਜ਼ਾਬਤਾ ਕਿਸੇ ਕਾਨੂੰਨ ਤਹਿਤ ਨਹੀਂ ਬਣਿਆ ਹੈ। ਇਹ ਸਿਰਫ਼ ਸਹਿਮਤੀ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ.

ਕਦੋਂ ਤੋਂ ਕਦੋਂ ਤੱਕ?

ਆਦਰਸ਼ ਚੋਣ ਜ਼ਾਬਤਾ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣ ਨੋਟੀਫਿਕੇਸ਼ਨ ਜਾਰੀ ਕਰਨ ਦੇ ਦਿਨ ਤੋਂ ਲਾਗੂ ਹੁੰਦਾ ਹੈ। ਇਹ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ। ਲੋਕ ਸਭਾ ਚੋਣਾਂ ਦੌਰਾਨ ਦੇਸ਼ ਭਰ ਵਿੱਚ ਚੋਣ ਜ਼ਾਬਤਾ ਲਾਗੂ ਹੈ। ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਸਬੰਧਤ ਰਾਜ ਵਿੱਚ ਲਾਗੂ ਹੁੰਦਾ ਹੈ। ਇਸ ਤਰ੍ਹਾਂ, ਇਹ ਹਰਿਆਣਾ ਵਿੱਚ 16 ਅਗਸਤ 2024 ਤੋਂ 4 ਅਕਤੂਬਰ 2024 ਤੱਕ ਲਾਗੂ ਰਹੇਗਾ।

ਇਨ੍ਹਾਂ ਚੀਜ਼ਾਂ 'ਤੇ ਪਾਬੰਦੀ ਹੋਵੇਗੀ

ਨਵੀਂ ਭਰਤੀ ਤੇ ਨਵੀਆਂ ਪ੍ਰੀਖਿਆਵਾਂ ਕਰਵਾਉਣ 'ਤੇ ਪਾਬੰਦੀ।
ਸ਼ਰਾਬ ਦੇ ਠੇਕਿਆਂ 'ਤੇ ਪਾਬੰਦੀ ।
ਇਸ਼ਤਿਹਾਰਾਂ, ਹੋਰਡਿੰਗਾਂ ਅਤੇ ਪੋਸਟਰਾਂ ਦੀ ਵਰਤੋਂ 'ਤੇ ਪਾਬੰਦੀ।
ਸਰਕਾਰੀ ਸਕੀਮਾਂ ਦੇ ਐਲਾਨ, ਨੀਂਹ ਪੱਥਰ ਰੱਖਣ ਅਤੇ ਉਦਘਾਟਨ ਕਰਨ 'ਤੇ ਵੀ ਪਾਬੰਦੀ ਹੈ।
ਸਵੇਰੇ 6:00 ਵਜੇ ਤੋਂ ਪਹਿਲਾਂ ਅਤੇ ਸ਼ਾਮ 10:00 ਵਜੇ ਤੋਂ ਬਾਅਦ ਜਨਤਕ ਮੀਟਿੰਗਾਂ 'ਤੇ ਪਾਬੰਦੀ ਹੈ।
ਸਰਕਾਰ ਅਧਿਕਾਰੀਆਂ ਦੇ ਤਬਾਦਲੇ ਨਹੀਂ ਕਰ ਸਕਦੀ।
ਅਖਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਸਮੇਤ ਹੋਰ ਮੀਡੀਆ 'ਤੇ ਸਰਕਾਰੀ ਖਰਚੇ 'ਤੇ ਇਸ਼ਤਿਹਾਰ ਜਾਰੀ ਨਹੀਂ ਕੀਤੇ ਜਾ ਸਕਦੇ ਹਨ।
ਮੁੱਖ ਮੰਤਰੀ, ਵਿਧਾਨ ਸਭਾ ਸਪੀਕਰ ਅਤੇ ਮੰਤਰੀ ਰਾਜ ਦੇ ਸਥਾਪਨਾ ਦਿਵਸ 'ਤੇ ਹਾਜ਼ਰ ਨਹੀਂ ਹੋ ਸਕਦੇ ਅਤੇ ਸਿਆਸੀ ਭਾਸ਼ਣ ਨਹੀਂ ਦੇ ਸਕਦੇ ਹਨ। ਤਿੰਨਾਂ ਦੀਆਂ ਤਸਵੀਰਾਂ ਵਾਲਾ ਇਸ਼ਤਿਹਾਰ ਜਾਰੀ ਨਹੀਂ ਕੀਤਾ ਜਾ ਸਕਦਾ।
ਰਾਜਾਂ ਦੇ ਮੁੱਖ ਮੰਤਰੀ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਨਹੀਂ ਲੈ ਸਕਦੇ।
ਮੰਤਰੀ ਸਾਇਰਨ ਅਤੇ ਬੀਕਨ ਲਾਈਟਾਂ ਵਾਲੀਆਂ ਪਾਇਲਟ ਕਾਰਾਂ ਦੀ ਵਰਤੋਂ ਨਹੀਂ ਕਰ ਸਕਦੇ।

Location: India, Haryana

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement