Uttarakhand News: ਹੁਣ ਕੋਲਕਾਤਾ ਤੋਂ ਬਾਅਦ ਉੱਤਰਾਖੰਡ ਦੀ ਨਰਸ ਨਾਲ ਜ਼ਬਰ ਜਨਾਹ ਮਗਰੋਂ ਉਸ ਦਾ ਕਤਲ
Published : Aug 16, 2024, 9:55 am IST
Updated : Aug 16, 2024, 9:55 am IST
SHARE ARTICLE
Now after Kolkata, Uttarakhand's nurse was murdered after forced intercourse with her
Now after Kolkata, Uttarakhand's nurse was murdered after forced intercourse with her

Uttarakhand News: ਦੱਸਿਆ ਜਾ ਰਿਹਾ ਹੈ ਕਿ ਨਰਸ 30 ਜੁਲਾਈ ਤੋਂ ਲਾਪਤਾ ਸੀ

 

Uttarakhand News:  ਉੱਤਰਾਖੰਡ ਦੇ ਊਧਮ ਸਿੰਘ ਨਗਰ ਤੋਂ ਕੋਲਕਾਤਾ ਵਰਗੀ ਘਟਨਾ ਸਾਹਮਣੇ ਆਈ ਹੈ। ਕੋਲਕਾਤਾ ਵਿਚ ਰੈਜ਼ੀਡੈਂਟ ਡਾਕਟਰ ਨਾਲ ਜ਼ਬਰ ਜਨਾਹ ਮਗਰੋਂ ਉਸ ਦਾ ਕਤਲ ਕੀਤੇ ਜਾਣ ਦਾ ਮਾਮਲਾ ਠੰਢਾ ਨਹੀਂ ਹੋਇਆ ਕਿ ਹੁਣ ਉੱਤਰਾਖੰਡ ਵਿਚ ਨਰਸ ਨਾਲ ਜ਼ਬਰ ਜਨਾਹ ਕੀਤੇ ਜਾਣ ਮਗਰੋਂ ਉਸਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਿੱਥੇ ਇੱਕ ਨਰਸ ਦਾ ਬਲਾਤਕਾਰ ਅਤੇ ਲੁੱਟ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਰਸ 30 ਜੁਲਾਈ ਤੋਂ ਲਾਪਤਾ ਸੀ, ਮ੍ਰਿਤਕ ਦੀ ਭੈਣ ਨੇ ਸਥਾਨਕ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਰਾਜਸਥਾਨ ਤੋਂ  ਗ੍ਰਿਫ਼ਤਾਰ ਕਰ ਕੇ ਅਦਾਲਤ 'ਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ।

ਇਹ ਨਰਸ ਉੱਤਰਾਖੰਡ ਦੇ ਪ੍ਰਾਈਵੇਟ ਹਸਪਤਾਲ ਵਿਚ ਕੰਮ ਕਰਦੀ ਸੀ ਤੇ ਯੂ.ਪੀ. ਦੇ ਬਿਲਾਸਪੁਰ ਵਿਚ ਆਪਣੀ 11 ਸਾਲਾਂ ਦੀ ਧੀ ਨਾਲ ਰਹਿੰਦੀ ਸੀ। ਪੁਲਿਸ ਵੱਲੋਂ ਕਾਬੂ ਕੀਤੀ ਸੀ.ਸੀ.ਟੀ.ਵੀ. ਫੁਟੇਜ ਮੁਤਾਬਕ 30 ਜੁਲਾਈ ਨੂੰ ਇਸ ਨੇ ਰੁਦਰਪ੍ਰਯਾਗ ਦੇ ਇੰਦਰਾ ਚੌਂਕ ਤੋਂ ਘਰ ਜਾਣ ਲਈ ਈ ਰਿਕਸ਼ਾ ਲਿਆ ਪਰ ਘਰ ਨਹੀਂ ਪਹੁੰਚੀ। ਅਗਲੇ ਦਿਨ ਉਸ ਦੀ ਭੈਣ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। 8 ਦਿਨਾਂ ਬਾਅਦ 8 ਅਗਸਤ ਨੂੰ ਡਿਬਡਿਬਾ ਪਿੰਡ ਵਿਚ ਇਸ ਦੇ ਘਰ ਤੋਂ 1.5 ਕਿਲੋਮੀਟਰ ਦੂਰ ਇਕ ਖਾਲੀ ਪਲਾਟ ਵਿਚ ਇਸ ਦੀ ਲਾਸ਼ ਮਿਲੀ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਦੇ ਮੋਬਾਈਲ ਫੋਨ ਤੋਂ ਕਾਤਲ ਦੀ ਪੈੜ ਨੱਪ ਲਈ ਤੇ ਧਰਮਿੰਦਰ ਨਾਂ ਦੇ ਦੋਸ਼ੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕਰ ਲਿਆ। ਬਰੇਲੀ ਦੇ ਰਹਿਣ ਵਾਲੇ ਧਰਮਿੰਦਰ ਨੇ ਨਰਸ ਦਾ ਪਿੱਛਾ ਕਰਦਿਆਂ ਘਰ ਦੇ ਨੇੜਿਓਂ ਹੀ ਇਸ ਨੂੰ ਅਗਵਾ ਕਰ ਕੇ ਇਸ ਨਾਲ ਜ਼ਬਰ ਜਨਾਹ ਕਰ ਕੇ ਇਸ ਦਾ ਕਤਲ ਕਰ ਦਿੱਤਾ।

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement