
ਡਾਕਟਰ ਕੈਂਚੀ ਚਲਾਉਂਦਾ ਰਿਹਾ 'ਤੇ ਬੱਚਾ ਗਾਣੇ ਗਾਉਂਦਾ ਰਿਹਾ
ਬੰਗਾਲ- ਕੀ ਕਦੇ ਤੁਸੀਂ ਕਿਸੇ ਮਰੀਜ਼ ਕੋਲੋਂ ਅਪਰੇਸ਼ਨ ਕਰਵਾਉਂਦੇ ਸਮੇਂ ਅਪਰੇਸ਼ਨ ਥੀਏਟਰ ਦੇ ਅੰਦਰ ਗਾਣੇ ਗਾਉਣ ਬਾਰੇ ਸੁਣਿਆ ਹੈ। ਡਾਕਟਰ ਕੋਲ ਜਾਣ ਤੋਂ ਲੋਕ ਕਤਰਾਉਂਦੇ ਹਨ ਅਤੇ ਅਪਰੇਸ਼ਨ ਦੇ ਨਾਮ ਤੇ ਤਾਂ ਕਹਿੰਦੇ ਕਹਾਉਂਦਿਆਂ ਦੇ ਪਸੀਨੇ ਨਿਕਲ ਜਾਂਦੇ ਹਨ ਪਰ ਹੁਣ ਇਕ ਅਜਿਹੇ ਛੋਟੇ ਬੱਚੇ ਦੀ ਵੀਡੀਓ ਵਾਇਰਲ ਹੋਈ ਹੈ ਜੋ ਕਿ ਅਪਰੇਸ਼ਨ ਤਾਂ ਕਰਵਾ ਰਿਹਾ ਹੈ ਨਾਲ ਨਾਲ ਡਾਕਟਰਾਂ ਨੂੰ ਆਪਣੀ ਭਾਸ਼ਾ 'ਚ ਗੀਤ ਵੀ ਸੁਣਾ ਰਿਹਾ ਹੈ।
ਦੱਸ ਦਈਏ ਕਿ ਇਹ ਵੀਡੀਓ ਪੱਛਮੀ ਬੰਗਾਲ ਦੇ ਪਾਇਕਪਾੜਾ ਦੀ ਹੈ ਜਿਥੇ ਬੱਚਾ ਇੱਕ ਅਜਿਹੀ ਬਿਮਾਰੀ ਨਾਲ ਝੂਜ ਰਿਹਾ ਸੀ ਕਿ ਜਿਸਦਾ ਹੱਲ ਸਿਰਫ਼ ਅਪ੍ਰੇਸ਼ਨ ਹੀ ਸੀ। ਮਾਂ ਬਾਪ ਨੇ ਅਪਰੇਸ਼ਨ ਦਾ ਡਰ ਡਾਕਟਰ ਨਾਲ ਸਾਂਝਾ ਕੀਤਾ ਪਰ ਡਾਕਟਰ ਨੇ ਅੰਦਰ ਜਾ ਕੇ ਬੱਚੇ ਨੂੰ ਗਾਣਾ ਗਾਉਣ ਲਈ ਕਹਿ ਕੇ ਕਿਸੇ ਹੋਰ ਆਹਰੇ ਹੀ ਲਾ ਲਿਆ। ਫਿਲਹਾਲ ਬੱਚਾ ਆਪਣੇ ਘਰ ਹੈ ਅਤੇ ਅਪ੍ਰੇਸ਼ਨ ਤੋਂ 6 ਦਿਨ ਬਾਅਦ ਬੱਚਾ ਹੌਲੀ-ਹੌਲੀ ਰਿਕਵਰ ਵੀ ਕਰ ਰਿਹਾ ਹੈ। ਇਸ ਵੀਡੀਓ ਉੱਤੇ ਲੋਕਾਂ ਵਲੋਂ ਕਾਫ਼ੀ ਕਮੈਂਟ ਵੀ ਕੀਤੇ ਜਾ ਰਹੇ ਹਨ।