ਲੋਕ ਸਭਾ ਮੈਂਬਰ ਸੰਤੋਖ ਚੌਧਰੀ ਨੇ ਵਿਰੋਧ ਤੋਂ ਬਾਅਦ ਮੰਗੀ ਮੁਆਫ਼ੀ, ਜੁੱਤੇ ਪਾ ਕੇ ਜਗਾਈ ਸੀ ਜੋਤ
Published : Sep 16, 2021, 5:14 pm IST
Updated : Sep 16, 2021, 5:14 pm IST
SHARE ARTICLE
Santokh Singh Caudhary hurting Hindu Sentiments
Santokh Singh Caudhary hurting Hindu Sentiments

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਵਿਰੋਧ

 

ਜਲੰਧਰ - ਜਲੰਧਰ ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਜੁੱਤੇ ਪਾ ਕੇ ਮਾਤਾ ਦੀ ਜੋਤ ਜਗਾਉਣ ਕਰ ਕੇ ਵਿਵਾਦਾਂ ਵਿਚ ਘਿਰ ਗਏ ਹਨ ਤੇ ਸੋਸ਼ਲ ਮੀਡੀਆ 'ਤੇ ਉਹਨਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਆਲੋਚਨਾ ਹੋਣ ਤੋਂ ਉਹਨਾਂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਮੁਆਫ਼ੀ ਵੀ ਮੰਗ ਲਈ ਹੈ। ਉਹਨਾਂ ਨੇ ਪੋਸਟ ਵਿਚ ਲਿਖਿਆ 'ਕੱਲ੍ਹ ਮੈਂ ਬੀਐਸਐਨਐਲ ਜਲੰਧਰ ਵੱਲੋਂ ਆਯੋਜਿਤ ਇੱਕ ਹਿੰਦੀ ਪਖਵਾੜਾ ਸਮਾਗਮ ਵਿਚ ਸ਼ਾਮਲ ਹੋਇਆ ਸੀ। ਸਮਾਗਮ ਦੀ ਸ਼ੁਰੂਆਤ ਵਿੱਚ ਜੋਤਿ ਜਗਾਉਣ ਦੀ ਰਸਮ ਅਦਾ ਹੋ ਰਹੀ ਸੀ; ਸਭ ਪਤਵੰਤੇ ਸੱਜਣਾਂ ਨੇ ਜੁੱਤੇ ਪਾਏ ਹੋਏ ਸਨ ਤੇ ਕਾਹਲੀ 'ਚ ਮੈਂ ਵੀ ਜੁੱਤੇ ਉਤਾਰਨੇ ਭੁੱਲ ਗਿਆ, ਜਿਸ ਕਾਰਨ ਅਣਜਾਣੇ ਵਿਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੇਰਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ, ਪਰ ਫਿਰ ਵੀ ਜੇ ਮੇਰੇ ਕਾਰਨ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਦਾ ਹਾਂ''

Photo

ਦੱਸ ਦਈਏ ਕਿ ਸੰਤੋਖ ਸਿੰਘ ਦੀ ਜੁੱਤੇ ਪਾ ਕੇ ਜੋਤ ਜਗਾਉਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਕਰ ਕੇ ਉਹਨਾਂ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ ਪਰ ਹੁਣ ਉਹਨਾਂ ਨੇ ਮੁਆਫ਼ੀ ਮੰਗ ਲਈ ਹੈ। ਉਹਨਾਂ ਦੀ ਇਸ ਤਸਵੀਰ 'ਤੇ ਸ਼ਿਵ ਸੈਨਾ ਦੇ ਰਾਸ਼ਟਰੀ ਯੁਵਾ ਨੇਤਾ ਇਸ਼ਾਂਤ ਸ਼ਰਮਾ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸੰਤੋਖ ਸਿੰਘ ਨੇ ਜੁੱਤੇ ਪਾ ਕੇ ਮਾਂ ਭਗਵਤੀ ਦੀ ਜੋਤ ਜਲਾ ਕੇ ਲੋਕਾਂ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਹੈ। ਇਸ ਨੂੰ ਲੈ ਕੇ ਹਿੰਦੂਆਂ ਵਿਚ ਭਾਰੀ ਗੁੱਸਾ ਹੈ।  ਉਹਨਾਂ ਕਿਹਾ ਕਿ ਇਹਨਾਂ ਹੀ ਨਹੀਂ ਸੰਸਦ ਮੈਂਬਰ ਨੇ ਖੁਦ ਵੀ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ। 

santokh singh choudhary

santokh singh choudhary

ਦਰਅਸਲ, ਬੀਐਸਐਨਐਲ ਵੱਲੋਂ ਹਾਲ ਹੀ ਵਿਚ ਆਯੋਜਿਤ ਹਿੰਦੀ ਦਿਵਸ ਸਮਾਰੋਹ ਦੇ ਦੌਰਾਨ ਮੁੱਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਆਰਤੀ ਕਰਦੇ ਹੋਏ ਆਪਣੇ ਪੈਰਾਂ ਤੇ ਜੁੱਤੇ ਪਾਏ ਹੋਏ ਸਨ। ਇਸ ਤੋਂ ਇਲਾਵਾ ਸੰਸਦ ਮੈਂਬਰ ਦੇ ਨਾਲ ਖੜ੍ਹੇ ਲੋਕਾਂ ਨੇ ਜੁੱਤੇ ਵੀ ਪਾਏ ਹੋਏ ਸਨ।
ਇਸ਼ਾਂਤ ਸ਼ਰਮਾ ਨੇ ਕਿਹਾ ਕਿ ਹਿੰਦੂ ਧਰਮ ਵਿਚ, ਦੀਵੇ ਬਾਲਣ ਅਤੇ ਦੇਵਤਿਆਂ ਦੇ ਸਾਹਮਣੇ ਆਰਤੀ ਕਰਦੇ ਸਮੇਂ ਮਾਣ ਦੇ ਅਨੁਸਾਰ ਪੈਰਾਂ ਵਿਚੋਂ ਜੁੱਤੇ ਲਾਉਣੇ ਜ਼ਰੂਰੀ ਹਨ ਪਰ ਸੰਸਦ ਮੈਂਬਰ ਨੇ ਅਜਿਹਾ ਨਹੀਂ ਕੀਤਾ। ਇਸ਼ਾਂਤ ਸ਼ਰਮਾ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੰਸਦ ਮੈਂਬਰ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ।  

SHARE ARTICLE

ਏਜੰਸੀ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement