
ਬਿਹਾਰ ਦੇ ਕਟਿਹਾਰ ਵਿਚ ਦੋ ਸਕੂਲੀ ਬੱਚਿਆਂ ਦੇ ਬੈਂਕ ਖਾਤਿਆਂ ਵਿਚ ਅਚਾਨਕ 960 ਕਰੋੜ ਰੁਪਏ ਆ ਗਏ।
ਪਟਨਾ: ਬਿਹਾਰ ਦੇ ਕਟਿਹਾਰ ਵਿਚ ਦੋ ਸਕੂਲੀ ਬੱਚਿਆਂ ਦੇ ਬੈਂਕ ਖਾਤਿਆਂ ਵਿਚ ਅਚਾਨਕ 960 ਕਰੋੜ ਰੁਪਏ ਆ ਗਏ। ਇੰਨੀ ਵੱਡੀ ਰਕਮ ਖਾਤਿਆਂ ਵਿਚ ਆਉਣ ਤੋਂ ਬਾਅਦ ਵਿਦਿਆਰਥੀਆਂ ਦੇ ਨਾਲ-ਨਾਲ ਬੈਂਕ ਅਧਿਕਾਰੀ ਵੀ ਹੈਰਾਨ ਰਹਿ ਗਏ। ਜਦੋਂ ਇਸ ਬਾਰੇ ਹੋਰ ਲੋਕਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਵੀ ਅਪਣੇ ਖਾਤੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ।
School Students
ਹੋਰ ਪੜ੍ਹੋ: ਸੋਨੂੰ ਸੂਦ ਦੇ ਸਮਰਥਨ ’ਚ ਕੇਜਰੀਵਾਲ ਦਾ ਬਿਆਨ, ‘ਸੱਚਾਈ ਦੇ ਰਸਤੇ ’ਤੇ ਲੱਖਾਂ ਮੁਸ਼ਕਿਲਾਂ ਆਉਂਦੀਆਂ ਨੇ’
ਇਸ ਦੇ ਚਲਦਿਆਂ ਬੈਕਾਂ ਵਿਚ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਮੀਡੀਆ ਰਿਪੋਰਟਾਂ ਮੁਤਾਬਕ ਬਿਹਾਰ ਸਰਕਾਰ ਵੱਲੋਂ ਸਕੂਲ ਦੀਆਂ ਵਰਦੀਆਂ ਲਈ ਭੇਜੇ ਜਾਣ ਵਾਲੇ ਪੈਸਿਆਂ ਦੀ ਜਾਣਕਾਰੀ ਲਈ ਆਜਮਨਗਰ ਥਾਣਾ ਖੇਤਰ ਦੇ ਪਸਤੀਆ ਪਿੰਡ ਦੇ ਦੋ ਸਕੂਲੀ ਵਿਦਿਆਰਥੀ ਐਸਬੀਆਈ ਦੇ ਸੀਐਸਪੀ ਸੈਂਟਰ ਪਹੁੰਚੇ।
Rs 960 crore in accounts of 2 school students
ਹੋਰ ਪੜ੍ਹੋ: ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਵਿਚ PM ਮੋਦੀ, ਮਮਤਾ ਬੈਨਰਜੀ ਤੇ ਆਦਰ ਪੂਨਾਵਾਲਾ ਦਾ ਨਾਂਅ
ਇਹਨਾਂ ਦੋਵਾਂ ਨੇ ਜਦੋਂ ਅਪਣੇ ਖਾਤਿਆਂ ਦੀ ਜਾਣਕਾਰੀ ਲਈ ਤਾਂ ਪਤਾ ਚੱਲਿਆ ਕਿ ਖਾਤੇ ਵਿਚ ਕਰੋੜਾਂ ਰੁਪਏ ਜਮਾਂ ਹਨ। ਦੋਵਾਂ ਦੇ ਖਾਤਿਆਂ ਵਿਚ 960 ਕਰੋੜ ਦੀ ਰਕਮ ਆਈ ਸੀ, ਜਿਸ ਵਿਚ ਇਕ ਵਿਦਿਆਰਥੀ ਦੇ ਖਾਤੇ ਵਿਚ 60 ਕਰੋੜ ਤੋਂ ਜ਼ਿਆਦਾ ਅਤੇ ਇਕ ਹੋਰ ਦੇ ਖਾਤੇ ਵਿਚ 900 ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਜਮਾਂ ਸੀ।
Cash
ਹੋਰ ਪੜ੍ਹੋ: Health Tip: ਛਿਲਕੇ ਸਮੇਤ ਸੇਬ ਖਾਣ ਨਾਲ ਦੂਰ ਹੁੰਦੀਆਂ ਹਨ ਕਈ ਬੀਮਾਰੀਆਂ
ਇਹ ਸੁਣ ਕੇ ਦੋਵੇਂ ਵਿਦਿਆਰਥੀਆਂ ਦੇ ਕੋਲ ਖੜ੍ਹੇ ਲੋਕ ਅਤੇ ਬੈਂਕ ਕਰਮਚਾਰੀ ਹੈਰਾਨ ਰਹਿ ਗਏ।ਜਦੋਂ ਬੈਂਕ ਮੈਨੇਜਰ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੇ ਦੋਵੇਂ ਖਾਤਿਆਂ ਤੋਂ ਭੁਗਤਾਨ ’ਤੇ ਰੋਕ ਲਗਾ ਦਿੱਤੀ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।