ਸੋਨੂੰ ਸੂਦ ਦੇ ਸਮਰਥਨ ’ਚ ਕੇਜਰੀਵਾਲ ਦਾ ਬਿਆਨ, ‘ਸੱਚਾਈ ਦੇ ਰਸਤੇ ’ਤੇ ਲੱਖਾਂ ਮੁਸ਼ਕਿਲਾਂ ਆਉਂਦੀਆਂ ਨੇ’
Published : Sep 16, 2021, 10:17 am IST
Updated : Sep 16, 2021, 10:17 am IST
SHARE ARTICLE
Sonu Sood and Arvind Kejriwal
Sonu Sood and Arvind Kejriwal

ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਦਫ਼ਤਰਾਂ ’ਤੇ ਬੀਤੀ ਸ਼ਾਮ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਹੋਈ। ਇਸ ਤੋਂ ਬਾਅਦ ਹਰ ਕੋਈ ਸੋਸ਼ਲ ਮੀਡੀਆ ’ਤੇ ਅਦਾਕਾਰ ਦਾ ਸਮਰਥਨ ਕਰ ਰਿਹਾ ਹੈ।

 

ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਸੋਨੂੰ ਸੂਦ (IT surveys premises of actor Sonu Sood) ਦੇ ਦਫ਼ਤਰਾਂ ’ਤੇ ਬੀਤੀ ਸ਼ਾਮ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਹੋਈ। ਇਸ ਤੋਂ ਬਾਅਦ ਹਰ ਕੋਈ ਸੋਸ਼ਲ ਮੀਡੀਆ ’ਤੇ ਅਦਾਕਾਰ ਦਾ ਸਮਰਥਨ ਕਰ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal Support Sonu Sood) ਨੇ ਵੀ ਸੋਨੂੰ ਸੂਦ ਦੇ ਹੱਕ ਵਿਚ ਟਵੀਟ ਕੀਤਾ ਹੈ।

Sonu SoodSonu Sood

ਹੋਰ ਪੜ੍ਹੋ: PSPCL ਨੇ 5 ਸਾਲਾਂ ਬਾਅਦ 1446 ਕਰੋੜ ਰੁਪਏ ਦਾ ਰੀਕਾਰਡ ਮੁਨਾਫ਼ਾ ਕਮਾਇਆ : ਏ ਵੇਨੂੰ ਪ੍ਰਸ਼ਾਦ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੋਨੂੰ ਸੂਦ ਦੇ ਨਾਲ ਉਹਨਾਂ ਲੱਖਾਂ ਲੋਕਾਂ ਦੀਆਂ ਦੁਆਵਾਂ ਹਨ ਜਿਨ੍ਹਾਂ ਨੂੰ ਮੁਸ਼ਕਿਲ ਦੌਰ ਵਿਚ ਸੋਨੂੰ ਸੂਦ ਦਾ ਸਾਥ ਮਿਲਿਆ ਸੀ।ਉਹਨਾਂ ਲਿਖਿਆ, ‘ਸੱਚਾਈ ਦੇ ਰਸਤੇ ’ਤੇ ਚਲਦਿਆਂ ਲੱਖਾਂ ਮੁਸ਼ਕਿਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾਂ ਸੱਚਾਈ ਦੀ ਹੀ ਹੁੰਦੀ ਹੈ। ਸੋਨੂੰ ਸੂਦ ਜੀ ਦੇ ਨਾਲ ਭਾਰਤ ਦੇ ਉਹਨਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ, ਜਿਨ੍ਹਾਂ ਨੂੰ ਮੁਸ਼ਕਿਲ ਦੌਰ ਵਿਚ ਸੋਨੂੰ ਸੂਦ ਦਾ ਸਾਥ ਮਿਲਿਆ ਸੀ’।

TweetTweet

 

ਮੀਡੀਆ ਰਿਪੋਰਟਾਂ ਅਨੁਸਾਰ ਟੈਕਸ ਚੋਰੀ ਦੇ ਆਰੋਪਾਂ ਦੇ ਚਲਦਿਆਂ ਆਈਟੀ ਵਿਭਾਗ ਨੇ ਸੋਨੂੰ ਸੂਦ ਦੇ ਕਈ ਦਫ਼ਤਰਾਂ ਉੱਤੇ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਲੋਕ ਸੋਨੂੰ ਸੂਦ ਦੇ ਸਮਰਥਨ ਵਿਚ ਆਏ ਹਨ। ਆਪ ਆਗੂ ਅਤੇ ਪਾਰਟੀ ਦੇ ਵਿਧਾਇਕ ਰਾਘਵ ਚੱਡਾ (AAP leader Raghav Chadha) ਨੇ ਵੀ ਟਵੀਟ ਜ਼ਰੀਏ ਸੋਨੂੰ ਸੂਦ ਦਾ ਸਮਰਥਨ ਕੀਤਾ।

TweetTweet

ਹੋਰ ਪੜ੍ਹੋ: ਤਿੰਨ ਕਾਲੇ ਕਾਨੂੰਨਾਂ ਦਾ ਪਹਿਲਾ ਖਰੜਾ ਅਕਾਲੀਆਂ ਨੇ ਹੀ ਤਿਆਰ ਕਰ ਕੇ ਕੇਂਦਰ ਨੂੰ ਦਿਤਾ ਸੀ!

ਉਹਨਾਂ ਕਿਹਾ, ‘ਇਹ ਕੁਝ ਹੋਰ ਨਹੀਂ, ਬਲਕਿ ਲੱਖਾਂ ਲੋਕਾਂ ਵੱਲੋਂ ਮਸੀਹਾ ਮੰਨੇ ਜਾਣ ਵਾਲੇ ਇਕ ਵੱਡੇ ਪਰਉਪਕਾਰੀ ਨੂੰ ਅਸੁਰੱਖਿਅਤ ਸਰਕਾਰ ਵੱਲੋਂ ਨਿਸ਼ਾਨਾ ਬਣਾਇਆ ਜਾਣਾ ਹੈ’। ਆਪ ਵਿਧਾਇਕ ਆਤਿਸ਼ੀ (AAP leader Atishi) ਨੇ ਆਰੋਪ ਲਗਾਇਆ ਕਿ ਅਭਿਨੇਤਾ ਅਤੇ ਪਰਉਪਕਾਰੀ ਸੋਨੂੰ ਸੂਦ ਖਿਲਾਫ਼ ਆਦਮਨ ਕਰ ਵਿਭਾਗ ਦਾ “ਸਰਵੇ” ਭਾਜਪਾ ਵੱਲੋਂ ਇਹ ਸਪੱਸ਼ਟ ਸੰਦੇਸ਼ ਹੈ ਕਿ ਉਹ ਦੇਸ਼ ਵਿਚ ਚੰਗਾ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਸ਼ਾਨਾ ਬਣਾਵੇਗੀ।

TweetTweet

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (16 ਸਤੰਬਰ 2021)

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਲਾਗੂ ਕੀਤੇ ਗਏ ਲਾਕਡਾਊਨ ਦੌਰਾਨ ਸੋਨੂੰ ਸੂਦ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਹਨਾਂ ਦੇ ਗ੍ਰਹਿ ਰਾਜ ਪਹੁੰਚਾਉਣ ਵਿਚ ਵੱਡੇ ਪੱਧਰ ’ਤੇ ਮਦਦ ਕੀਤੀ ਸੀ। ਸੋਨੂੰ ਸੂਦ ਹੁਣ ਵੀ ਲੋੜਵੰਦਾਂ ਦੀ ਮਦਦ ਲਈ ਹਰ ਪਲ ਤਿਆਰ ਰਹਿੰਦੇ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement