
ਕਸ਼ਮੀਰ ਵਿਚ ਅਤਿਵਾਦੀ ਮੰਨਾਨ ਵਾਨੀ ਨੂੰ ਮੁੱਠਭੇੜ 'ਚ ਮਾਰੇ ਜਾਣ ਤੋਂ ਬਾਅਦ ਤੋਂ ਹੀ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਵਿਚ ਵਿਵਾਦਾਂ ਦਾ ਦੌਰ ਜਾਰੀ ਹੈ। ਇਕ...
ਹੈਦਰਾਬਾਦ : (ਪੀਟੀਆਈ) ਕਸ਼ਮੀਰ ਵਿਚ ਅਤਿਵਾਦੀ ਮੰਨਾਨ ਵਾਨੀ ਨੂੰ ਮੁੱਠਭੇੜ 'ਚ ਮਾਰੇ ਜਾਣ ਤੋਂ ਬਾਅਦ ਤੋਂ ਹੀ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ਵਿਚ ਵਿਵਾਦਾਂ ਦਾ ਦੌਰ ਜਾਰੀ ਹੈ। ਇਕ ਪਾਸੇ ਜਿਥੇ 3 ਸਾਥੀ ਵਿਦਿਆਰਥੀਆਂ ਵਿਰੁਧ ਮੁਕੱਦਮਾ ਦਰਜ ਕੀਤੇ ਜਾਣ ਤੋਂ ਨਰਾਜ਼ ਕਸ਼ਮੀਰੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਛੱਡਣ ਦੀ ਧਮਕੀ ਦਿਤੀ ਹੈ, ਉਥੇ ਹੀ ਦੂਜੇ ਪਾਸੇ ਵਿਦਿਆਰਥੀਆਂ ਦੇ ਇਸ ਮਾਮਲੇ ਵਿਚ ਰਾਜਨੀਤਿਕ ਦਖਲਅੰਦਾਜ਼ੀ ਵਧਦੀ ਜਾ ਰਹੀ ਹੈ।
Rajnath Singh
ਯੂਨੀਵਰਸਿਟੀ ਵਿਚ ਜਾਰੀ ਵਿਵਾਦ 'ਚ ਆਲ ਇੰਡੀਆ ਮਜਲਿਸ-ਏ- ਇੱਤੇਹਾਦੁਲ ਮੁਸਲਮੀਨ ਦੇ ਪ੍ਰਧਾਨ ਅਸਦਉੱਦੀਨ ਓਵੈਸੀ ਨੇ ਇਸ ਵਿਸ਼ੇ 'ਤੇ ਗ੍ਰਿਹ ਮੰਤਰੀ ਰਾਜਨਾਥ ਸਿੰਘ ਤੋਂ ਦਖਲਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ। ਏਆਈਐਮਆਈਐਮ ਦੇ ਪ੍ਰਧਾਨ ਅਸਦਉੱਦੀਨ ਓਵੈਸੀ ਨੇ ਸੋਮਵਾਰ ਨੂੰ ਕਿਹਾ ਕਿ ਅਲੀਗੜ੍ਹ ਮੁਸਲਮਾਨ ਯੂਨੀਵਰਸਿਟੀ ( ਏਐਮਯੂ) ਵਿਚ ਤਿੰਨ ਕਸ਼ਮੀਰੀ ਵਿਦਿਆਰਥੀਆਂ ਵਿਰੁਧ ਦੇਸ਼ਧ੍ਰੋਹ ਦੇ ਦੋਸ਼ਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਦਖਲਅੰਦਾਜ਼ੀ ਨਾਲ ਸੁਲਝਣਾ ਚਾਹੀਦਾ ਹੈ।
Asaduddin Owaisi
ਉਨ੍ਹਾਂ ਨੇ ਕਿਹਾ ਕਿ ਕਸ਼ਮੀਰੀ ਵਿਦਿਆਰਥੀਆਂ ਨੂੰ ਏਐਮਯੂ ਵਿਚ ਅਪਣੀ ਪੜ੍ਹਾਈ ਪੂਰੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਦੇਸ਼ ਖਾਸ ਕਰ ਕੇ ਕਸ਼ਮੀਰ ਦੇ ਚੰਗੇ ਭਵਿੱਖ ਲਈ ਬੇਹੱਦ ਜ਼ਰੂਰੀ ਹੈ। ਹੈਦਰਾਬਾਦ ਵਿਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਓਵੈਸੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਏਐਮਯੂ ਦੇ ਵਾਈਸ ਚਾਂਸਲਰ ਅਤੇ ਫੈਕਲਟੀ ਅਤੇ ਗ੍ਰਹਿ ਮੰਤਰੀ ਵਿਚ ਕਸ਼ਮੀਰ ਦਾ ਮੁੱਦਾ ਵੇਖਣ ਵਾਲੀਆਂ ਸੰਯੁਕਤ ਸਕੱਤਰ ਬੈਠਣਗੇ ਅਤੇ ਇਸ ਮੁੱਦੇ ਦਾ ਹੱਲ ਨਿਕਾਲੇਂਗੇ । ਓਵੈਸੀ ਨੇ ਕਿਹਾ ਕਿ ਜੇਕਰ ਸਾਰੇ ਪੱਖ ਵਿਦਿਆਰਥੀਆਂ ਵਲੋਂ ਗੱਲ ਕਰੀਏ ਤਾਂ ਇਹ ਮਾਮਲਾ ਸੁਲਝਾਇਆ ਜਾ ਸਕਦਾ ਹੈ ।