ਜੰਮੂ-ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਦੇ ਵਰਕਰਾਂ 'ਤੇ ਅਤਿਵਾਦੀ ਹਮਲਾ, ਦੋ ਦੀ ਮੌਤ
Published : Oct 5, 2018, 1:27 pm IST
Updated : Oct 5, 2018, 1:27 pm IST
SHARE ARTICLE
Terrorist Attack in Jammu-Kashmir
Terrorist Attack in Jammu-Kashmir

ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਨੈਸ਼ਨਲ ਕਾਨਫਰੰਸ ਦੇ ਤਿੰਨ ਵਰਕਰਾਂ 'ਤੇ ਅਤਿਵਾਦੀ ਹਮਲਾ ਹੋਇਆ ਹੈ, ਜਿਸ ਵਿਚ ਦੋ ਦੀ ਮੌਤ ਹੋ ਗਈ, ਉਥੇ ਹੀ ਇਕ ਗੰਭੀਰ ਰੂਪ ਨਾਲ ਜ਼ਖ਼ਮੀ..

ਸ੍ਰੀਨਗਰ : ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿਚ ਨੈਸ਼ਨਲ ਕਾਨਫਰੰਸ ਦੇ ਤਿੰਨ ਵਰਕਰਾਂ 'ਤੇ ਅਤਿਵਾਦੀ ਹਮਲਾ ਹੋਇਆ ਹੈ, ਜਿਸ ਵਿਚ ਦੋ ਦੀ ਮੌਤ ਹੋ ਗਈ, ਉਥੇ ਹੀ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਵੀ ਹੋਇਆ ਹੈ। ਘਟਨਾ ਸ੍ਰੀਨਗਰ ਦੇ ਕਰਫਲੀ ਮੁਹੱਲੇ ਦੀ ਹੈ। ਇੱਥੇ ਇਕ ਭੀੜੀ ਗਲੀ ਵਿਚ ਹਮਲਾਵਰਾਂ ਨੇ ਖੁੱਲ੍ਹੇਆਮ ਫਾਈਰਿੰਗ ਕਰਦੇ ਹੋਏ ਨਿਹੱਥੇ ਵਰਕਰਾਂ ਨੂੰ ਅਪਣਾ ਨਿਸ਼ਾਨਾ ਬਣਾਇਆ। ਜੰਮੂ-ਕਸ਼ਮੀਰ ਪੁਲਿਸ ਇਲਾਕੇ ਵਿਚ ਸਰਚ ਅਪਰੇਸ਼ਨ ਕਰ ਰਹੀ ਹੈ। 

Army Jammu-KashmirArmy Jammu-Kashmir

ਸ੍ਰੀਨਗਰ ਦੇ ਐਸਐਸਪੀ ਇਮਤਿਆਜ਼ ਇਸਮਾਈਲ ਪਰੇ ਨੇ ਕਿਹਾ ਕਿ ਦੋ ਲੋਕ ਮਾਰੇ ਗਏ ਹਨ ਜੋ ਕਿਸੇ ਰਾਜਨੀਤਕ ਪਿਛੋਕੜ ਨਾਲ ਸਬੰਧ ਰੱਖਦੇ ਸਨ। ਅਸੀਂ ਹੋਰ ਜਾਣਕਾਰੀ ਦਾ ਪਤਾ ਲਗਾ ਰਹੇ ਹਾਂ। ਦਸਿਆ ਜਾ ਰਿਹਾ ਹੈ ਕਿ ਅਤਿਵਾਦੀਆਂ ਨੇ ਖੁੱਲ੍ਹੇਆਮ ਫਾਈਰਿੰਗ ਕਰਕੇ ਲੋਕਾਂ ਨੂੰ ਨਿਸ਼ਾਨਾ ਬਣਾਇਆ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਟਵੀਟ ਕਰਕੇ ਕਿਹਾ ਹੈ ਕਿ ਪਾਰਟੀ ਵਰਕਰ ਸ਼ਕੀਲ ਅਹਿਮਦ ਇਸ ਘਟਨਾ ਵਿਚ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

Army In Jammu-KashmirArmy In Jammu-Kashmir

ਉਨ੍ਹਾਂ ਆਖਿਆ ਕਿ ਮੈਂ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਇਸ ਔਖੇ ਸਮੇਂ ਵਿਚ ਨਜ਼ੀਰ, ਮੁਸ਼ਤਾਕ ਅਤੇ ਸ਼ਕੀਲ ਦੇ ਪਰਵਾਰਕ ਮੈਂਬਰਾਂ ਨੂੰ ਮਜ਼ਬੂਤ ਹੋਣ ਦੀ ਲੋੜ ਹੈ। ਦਸ ਦਈਏ ਕਿ 8 ਅਕਤੂਬਰ ਨੂੰ ਇੱਥੇ ਪੰਚਾਇਤ ਚੋਣਾਂ ਤੋਂ ਪਹਿਲੇ ਪੜਾਅ ਦੇ ਲਈ ਵੋਟਾਂ ਪਾਈਆਂ ਜਾਣੀਆਂ ਹਨ। ਜੰਮੂ-ਕਸ਼ਮੀਰ ਵਿਚ 13 ਸਾਲ ਬਾਅਦ ਹੋ ਰਹੀਆਂ ਸ਼ਹਿਰੀ ਸਥਾਨਕ ਚੋਣਾਂ ਵਿਚ ਅਤਿਵਾਦੀ ਹਮਲੇ ਦਾ ਖ਼ਤਰਾ ਪਹਿਲਾਂ ਤੋਂ ਹੀ ਮੰਡਰਾ ਰਿਹਾ ਸੀ। ਇਸ ਚੋਣ ਵਿਚ ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ਨੇ ਆਰਟੀਕਲ 35ਏ ਨੂੰ ਲੈ ਕੇ ਚੋਣ ਦਾ ਬਾਈਕਾਟ ਕੀਤਾ ਹੈ ਪਰ ਕਾਂਗਰਸ ਅਤੇ ਭਾਜਪਾ ਨੇ ਜ਼ਿਆਦਾਤਰ ਥਾਵਾਂ 'ਤੇ ਅਪਣੇ ਉਮੀਦਵਾਰ ਉਤਾਰੇ ਹਨ।

Army In Jammu-KashmirArmy In Jammu-Kashmir

ਦੋਵੇਂ ਪਾਰਟੀਆਂ ਨੇ ਅਜਿਹੀਆਂ ਸੀਟਾਂ 'ਤੇ ਦਾਅਵੇਦਾਰੀ ਪੇਸ਼ ਨਹੀਂ ਕੀਤੀ ਹੈ, ਜਿੱਥੇ ਜ਼ਿਆਦਾ ਗੰਭੀਰ ਧਮਕੀ ਦਿਤੀ ਗਈ ਹੈ। 8 ਅਕਤੂਬਰ ਤੋਂ ਹੋਣ ਵਾਲੀਆਂ ਸ਼ਹਿਰੀ ਸਥਾਨਕ ਚੋਣਾਂ 16 ਅਕਤੂਬਰ ਤਕ ਚਾਰ ਪੜਾਵਾਂ ਵਿਚ ਹੋਣਗੀਆਂ, ਜਦਕਿ ਪੰਚਾਇਤੀ ਚੋਣਾਂ 17 ਨਵੰਬਰ ਤੋਂ 11 ਦਸੰਬਰ ਤਕ ਨੌਂ ਪੜਾਵਾਂ ਵਿਚ ਹੋਣਗੀਆਂ। ਪੰਚਾਇਤੀ ਚੋਣਾਂ ਆਖ਼ਰੀ ਵਾਰ 2011 ਵਿਚ ਹੋਈਆਂ ਸਨ।

Omar AbdullahOmar Abdullah

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਕੇਂਦਰ 400 ਵਾਧੂ ਕੰਪਨੀਆਂ ਭੇਜ ਰਿਹਾ ਹੈ ਪਰ ਫਿਰ ਵੀ ਹਰ ਇਕ ਉਮੀਦਵਾਰ ਨੂੰ ਸੁਰੱਖਿਆ ਦੇ ਸਕਣਾ ਸੰਭਵ ਨਹੀਂ। ਕਰੀਬ 30 ਉਮੀਦਵਾਰਾਂ ਨੂੰ ਖ਼ਤਰਾ ਹੈ। ਉਧਰ ਵੱਖਵਾਦੀਆਂ ਨੇ ਸ਼ਹਿਰੀ ਸਥਾਨਕ ਚੋਣਾਂ ਦੇ ਵਿਰੋਧ ਵਿਚ ਕਸ਼ਮੀਰ ਵਿਚ 8 ਅਕਤੂਬਰ ਨੂੰ ਬੰਦ ਦਾ ਸੱਦਾ ਦਿਤਾ ਹੈ। ਉਨ੍ਹਾਂ ਨੇ ਲੋਕਾਂ ਨੂੰ ਖ਼ੁਦ ਨੂੰ 8,10, 13 ਅਤੇ 16 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਵੱਖ ਰੱਖਣ ਲਈ ਕਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement