
ਜਦੋਂ ਪਤਨੀ ਲਈ ਪ੍ਰਚਾਰ ਕਰਦੇ-ਕਰਦੇ ਰੋ ਪਏ ਆਜ਼ਮ ਖ਼ਾਨ
ਰਾਮਪੁਰ: ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਇਕ ਚੋਣ ਰੈਲੀ ਵਿਚ ਅਚਾਨਕ ਰੋਣ ਲੱਗੇ ਅਤੇ ਰੋਂਦੇ ਰੋਂਦੇ ਉਹਨਾਂ ਕਿਹਾ ਕਿ ਉਹਨਾਂ 'ਤੇ ਬੱਕਰੀ ਅਤੇ ਮੁਰਗੀ ਚੋਰੀ ਕਰਨ ਦੇ ਆਰੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਜ਼ਮ ਖਾਨ ਉਪ ਚੋਣ ਲਈ ਰਾਮਪੁਰ ਵਿਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਨੂੰ ਸੰਬੋਧਨ ਕਰਦਿਆਂ ਆਜ਼ਮ ਖਾਨ ਨੇ ਕਿਹਾ ਕਿ ਉਹਨਾਂ 'ਤੇ ‘ਆਈਪੀਸੀ 307 ਲਗਾਈ ਗਈ।
Azam Khan
ਉਹਨਾਂ ਦਾ ਸਵੈ-ਮਾਣ ਉਹਨਾਂ ਅਤੇ ਉਹਨਾਂ ਦੇ ਦੋਸਤਾਂ ਲਈ ਬਹੁਤ ਮਹਿੰਗਾ ਸਾਬਤ ਹੋਇਆ। ਹੁਣ ਉਹਨਾਂ ਉੱਤੇ ਬੱਕਰੀਆਂ ਅਤੇ ਮੁਰਗੀ ਚੋਰੀ ਕਰਨ ਦਾ ਆਰੋਪ ਹੈ। ਆਜ਼ਮ ਖਾਨ ਨੇ ਕਿਹਾ, 'ਹੇ ਰੱਬ! ਜੇ ਮੈਂ ਅਜਿਹਾ ਜੁਰਮ ਕੀਤਾ ਹੈ ਤਾਂ ਤੁਸੀਂ ਉਸੇ ਸਮੇਂ ਮੈਨੂੰ ਕੋਈ ਸਜ਼ਾ ਕਿਉਂ ਨਹੀਂ ਦਿੱਤੀ। ਆਜ਼ਮ ਖਾਨ ਨੇ ਕਿਹਾ ਕਿ ਉਹ ਰਾਮਪੁਰ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਦੀ ਕੀਮਤ ਚੁਕਾ ਰਹੇ ਹਨ।
ਉਹਨਾਂ ਨੇ ਕਿਹਾ, 'ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ਨਾ ਤਾਂ ਤੁਹਾਨੂੰ ਵੇਚਿਆ ਹੈ ਅਤੇ ਨਾ ਹੀ ਆਪਣੇ ਆਪ ਨੂੰ। ਦੱਸ ਦਈਏ ਕਿ ਲੋਕ ਸਭਾ ਮੈਂਬਰ ਆਜ਼ਮ ਮੁਹੰਮਦ ਅਲੀ ਜੌਹਰ ਯੂਨੀਵਰਸਿਟੀ ਦੁਆਰਾ ਜ਼ਮੀਨੀ ਕਬਜ਼ੇ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਹਨ। ਆਜ਼ਮ ਖਾਨ ਇਸ ਮਾਮਲੇ 'ਤੇ 5 ਅਕਤੂਬਰ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਸਾਹਮਣੇ ਪੇਸ਼ ਹੋਏ ਸਨ। ਐਸਆਈਟੀ ਨੇ ਉਹਨਾਂ ਤੋਂ ਢਾਈ ਘੰਟੇ ਤੱਕ ਪੁੱਛ ਪੜਤਾਲ ਕੀਤੀ ਸੀ।
Azam Khan
ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਤੈਅ ਕੀਤੀ ਹੈ। ਆਜ਼ਮ ਖਾਨ ਖਿਲਾਫ਼ 80 ਤੋਂ ਵੱਧ ਮਾਮਲੇ ਦਰਜ ਹਨ। ਇਸ ਦੇ ਨਾਲ ਹੀ, ਰਾਮਪੁਰ ਵਿਧਾਨ ਸਭਾ ਜ਼ਿਮਨੀ ਚੋਣ ਵਿਚ ਸਮਾਜਵਾਦੀ ਪਾਰਟੀ ਨੇ ਆਜ਼ਮ ਖਾਨ ਦੀ ਪਤਨੀ ਤਾਜਿਨ ਫਾਤਿਮਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਆਜ਼ਮ ਖਾਨ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ