
ਨੈਸ਼ਨਲ ਸਿੱਖ ਮਿਊਜ਼ੀਅਮ ਇੰਗਲੈਂਡ 'ਚ ਦਸ਼ਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਿੱਠੀ ਦਾ ਵਰਨਣ ਇੱਕ ਸਿੱਖ ਵਲੋਂ ਕੀਤਾ ਗਿਆ।
ਨਵੀਂ ਦਿੱਲੀ : ਨੈਸ਼ਨਲ ਸਿੱਖ ਮਿਊਜ਼ੀਅਮ ਇੰਗਲੈਂਡ 'ਚ ਦਸ਼ਮੇਸ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਿੱਠੀ ਦਾ ਵਰਨਣ ਇੱਕ ਸਿੱਖ ਵਲੋਂ ਕੀਤਾ ਗਿਆ। ਜਿਸ ਵਿਚ ਉਸਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਲਿਖੀ ਇੱਕ ਇੱਕ ਸਤਰ ਦਾ ਵਰਨਣ ਵਿਸਥਾਰ ਸਹਿਤ ਕੀਤਾ।
Shri Guru Gobind Singh Ji Letter
ਜਿਸ ਵਿਚ ਉਨ੍ਹਾਂ ਨੇ ਕਕਾਰਾਂ ਦੀ ਅਤੇ ਹੋਰ ਸਿੱਖ ਰਹਿਤ ਮਰਿਆਦਾਵਾਂ ਦੀ ਗੱਲ ਤੇ ਚਾਨਣਾ ਪਾਇਆ।ਦੱਸ ਦਈਏ ਕਿ ਇਹ ਚਿਠੀ ਕਾਬੁਲ ਦੀਆਂ ਫੌਜਾਂ ਨੂੰ 24 ਮਈ 1699 ਵਿਚ ਲਿਖੀ ਗਈ ਸੀ। ਇਸ ਚਿੱਠੀ ਦੀ ਦਸਮ ਗੁਰੂ ਵਲੋਂ ਲਿਖੀ ਅਸਲ ਹੱਥ ਲਿਖਤ ਤਾਂ ਪੰਜਾਬ ਦੇ ਹੀ ਕਿਸੇ ਗੁਰਦਵਾਰਾ ਸਾਹਿਬ ਵਿਚ ਸੰਭਾਲੀ ਗਈ ਹੈ।
Shri Guru Gobind Singh Ji Letter
ਇਸ ਵੀਡੀਓ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਨੂੰ ਲੈਕੇ ਕਾਫੀ ਕੁਮੈਂਟ ਵੀ ਆ ਰਹੇ ਹਨ ਤੇ ਇਹ ਵੀਡੀਓ ਸ਼ੋਸਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।