
ਪੰਜ ਘੰਟੇ ਦੀ ਮੁਸ਼ੱਕਤ ਮਗਰੋਂ ਪਾਇਆ ਅੱਗ ਉੱਤੇ ਕਾਬੂ
ਥਾਣੇ : ਮਹਾਰਾਸ਼ਟਰ ਵਿੱਚ ਥਾਣੇ ਜ਼ਿਲ੍ਹੇ ਦੇ ਭਿਵੰਡੀ ਵਿੱਚ ਇੱਕ ਥੋਕ ਬਾਜ਼ਾਰ ਵਿੱਚ ਭਿਆਨਕ ਅੱਗ ਲੱਗਣ ਨਾਲ ਫਰਨੀਚਰ ਦੇ ਕਰੀਬ 40 ਗੁਦਾਮ ਸੜ ਕੇ ਸੁਆਹ ਹੋ ਗਏ।
ਮਿਊਂਸੀਪਲ ਕਾਰਪੋਰੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਸ਼ੇਲੀ ਟੋਲ ਪਲਾਜ਼ਾ ਨੇੜੇ ਸਥਿਤ ਮਹਾਲਕਸ਼ਮੀ ਫਰਨੀਚਰ ਬਾਜ਼ਾਰ ਵਿੱਚ ਸ਼ੁੱਕਰਵਾਰ ਦੇਰ ਰਾਤ ਕਰੀਬ 11 ਵਜੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਸਾਰੇ ਪਾਸੇ ਧੂੰਆਂ ਫੈਲ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਘੰਟੇ ਦੀ ਮੁਸ਼ੱਕਤ ਮਗਰੋਂ ਅੱਜ ਸਵੇਰੇ 4.47 'ਤੇ ਅੱਗ ਉੱਤੇ ਕਾਬੂ ਪਾਇਆ ਗਿਆ।
ਖੇਤਰੀ ਆਪਦਾ ਪ੍ਰਬੰਧਨ ਸੈੱਲ (RDMC) ਦੇ ਮੁਖੀ ਨੇ ਦੱਸਿਆ, ‘‘ਇੱਕ ਫਰਨੀਚਰ ਗੁਦਾਮ ਵਿੱਚ ਅੱਗ ਲੱਗ ਗਈ ਜੋ ਤੇਜ਼ੀ ਨਾਲ ਆਸਪਾਸ ਦੇ ਗੁਦਾਮਾਂ ਵਿਚ ਵੀ ਫੈਲ ਗਈ। ਇਸ ਵਿੱਚ ਕਰੀਬ 40 ਗੁਦਾਮ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ।’’
ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਅੱਗ ਬੁਝਾਊ ਦਸਤੇ ਅਤੇ ਆਰਡੀਏਮਸੀ ਦੀ ਇੱਕ ਟੀਮ ਘਟਨਾ ਸਥਾਨ 'ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ। ਦੱਸ ਦਈਏ ਕਿ ਅੱਗ ਲੱਗਣ ਦੇ ਕਰਨਾ ਦਾ ਅਜੇ ਪਤਾ ਨਹੀਂ ਲੱਗ ਸਕਿਆ।