
ਵੇਣੂਗੋਪਾਲ ਨੇ ਕੀਤਾ ਐਲਾਨ
ਨਵੀ ਦਿੱਲੀ: ਸ਼ਨੀਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਨੇ ਇੱਕ ਅਹਿਮ ਐਲਾਨ ਕੀਤਾ। ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਨਵੇਂ ਕਾਂਗਰਸ ਪ੍ਰਧਾਨ ਦੀ ਚੋਣ 21 ਅਗਸਤ, 2022 ਅਤੇ 20 ਸਤੰਬਰ, 2022 ਦੇ ਵਿਚਕਾਰ ਹੋਵੇਗੀ। ਇਸਦੇ ਨਾਲ ਹੀ ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਵਿੱਚ ਵੱਡੇ ਪੱਧਰ ਤੇ ਸਿਖਲਾਈ ਪ੍ਰੋਗਰਾਮ ਵੀ ਚਲਾਇਆ ਜਾਵੇਗਾ।
Congress Working Committee
ਵੇਣੂਗੋਪਾਲ ਨੇ ਕਿਹਾ ਕਿ ਅਸੀਂ ਕਾਂਗਰਸ ਵਿੱਚ ਹੇਠਾਂ ਤੋਂ ਸਿਖਰ ਤੱਕ ਇੱਕ ਵਿਸ਼ਾਲ ਸਿਖਲਾਈ ਪ੍ਰੋਗਰਾਮ ਚਲਾਉਣ ਜਾ ਰਹੇ ਹਾਂ। ਹਰ ਪੱਧਰ 'ਤੇ ਨੇਤਾਵਾਂ ਅਤੇ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ, ਨੀਤੀਆਂ, ਚੋਣ ਪ੍ਰਬੰਧਨ, ਮੌਜੂਦਾ ਸਰਕਾਰ ਦੀ ਅਸਫਲਤਾ ਅਤੇ ਚੋਣ ਲੜਨ ਦੇ ਪ੍ਰਚਾਰ ਬਾਰੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਮੌਜੂਦਾ ਰਾਜਨੀਤਕ ਸਥਿਤੀ, ਮਹਿੰਗਾਈ ਅਤੇ ਖੇਤੀ ਸੰਕਟ ਅਤੇ ਕਿਸਾਨਾਂ 'ਤੇ ਹਮਲਿਆਂ ਬਾਰੇ ਤਿੰਨ ਮਤੇ ਪਾਸ ਕੀਤੇ ਗਏ।
Congress Working Committee
ਸੰਗਠਨਾਤਮਕ ਚੋਣ ਕਾਰਜਕ੍ਰਮ ਨੂੰ ਮਨਜ਼ੂਰੀ
ਇਸ ਤੋਂ ਇਲਾਵਾ, ਵੇਣੂਗੋਪਾਲ ਨੇ ਕਿਹਾ ਕਿ ਸੀਡਬਲਯੂਸੀ ਨੇ ਸੰਗਠਨਾਤਮਕ ਚੋਣ ਕਾਰਜਕ੍ਰਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸੰਗਠਨਾਤਮਕ ਚੋਣਾਂ ਲਈ ਨਾਮਜ਼ਦਗੀਆਂ 1 ਨਵੰਬਰ ਤੋਂ 31 ਮਾਰਚ ਤੱਕ ਹੋਣਗੀਆਂ, ਜ਼ਿਲ੍ਹਾ ਕਾਂਗਰਸ ਕਮੇਟੀ ਮੁੱਢਲੀ ਸੂਚੀ 31 ਮਾਰਚ ਤੱਕ ਪ੍ਰਕਾਸ਼ਤ ਕਰੇਗੀ। ਇਸ ਦੇ ਨਾਲ ਹੀ ਵੇਣੂਗੋਪਾਲ ਨੇ ਕਿਹਾ ਕਿ 14 ਨਵੰਬਰ ਤੋਂ 29 ਨਵੰਬਰ ਤੱਕ ਦੇਸ਼ ਵਿੱਚ ਜ਼ਮੀਨੀ ਪੱਧਰ 'ਤੇ ਮਹਿੰਗਾਈ ਨੂੰ ਲੈ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਹੋਵੇਗਾ।