
ਉਤਰ ਪ੍ਰਦੇਸ਼ ਦੇ ਫਤਿਹਪੁਰ 'ਚ ਵਾਪਰੀ ਘਟਨਾ
ਫਤਿਹਪੁਰ : ਉਤਰ ਪ੍ਰਦੇਸ਼ ਦੇ ਫਤਿਹਪੁਰ 'ਚ ਘਰ 'ਚ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ 'ਚ ਔਰਤ ਅਤੇ ਉਸ ਦੇ ਦੋ ਮਾਸੂਮ ਬੱਚੇ ਬੁਰੀ ਤਰ੍ਹਾਂ ਝੁਲਸ ਗਏ। ਰੌਲਾ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ ਅਤੇ ਕਿਸੇ ਤਰ੍ਹਾਂ ਗੈਸ ਸਿਲੰਡਰ ਨੂੰ ਬਾਹਰ ਸੁੱਟ ਕੇ ਸਾਰਿਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਇਥੋਂ ਉਨ੍ਹਾਂ ਨੂੰ ਕਾਨਪੁਰ ਰੈਫ਼ਰ ਕਰ ਦਿਤਾ ਗਿਆ। ਹਸਪਤਾਲ ਲਿਜਾਂਦੇ ਸਮੇਂ ਦੋਵੇਂ ਬੱਚਿਆਂ ਦੀ ਰਸਤੇ 'ਚ ਹੀ ਮੌਤ ਹੋ ਗਈ, ਜਦਕਿ ਮਾਂ ਨੇ ਹਸਪਤਾਲ ਵਿਚ ਦਮ ਤੋੜ ਦਿਤਾ।
ਇਹ ਵੀ ਪੜ੍ਹੋ: ਫਿਰਜ਼ੋਪੁਰ ਕੇਂਦਰੀ ਜੇਲ ਵਿਚੋਂ ਮਿਲੇ 7 ਮੋਬਾਇਲ ਫੋਨ ਤੇ ਨਸ਼ੀਲੇ ਬਰਾਮਦ
ਇਹ ਹਾਦਸਾ ਲਲੌਲੀ ਥਾਣਾ ਖੇਤਰ ਦੇ ਖਤੌਲੀ ਪਿੰਡ 'ਚ ਵਾਪਰਿਆ। ਇਥੋਂ ਦੇ ਵਸਨੀਕ ਉਮੇਸ਼ ਕੁਮਾਰ ਵਿਸ਼ਵਕਰਮਾ ਦੀ ਪਤਨੀ ਅਲਕਾ (32) ਐਤਵਾਰ ਸਵੇਰੇ 10 ਵਜੇ ਘਰ ਵਿਚ ਖਾਣਾ ਬਣਾ ਰਹੀ ਸੀ ਕਿ ਰਸੋਈ ਵਿਚ ਗੈਸ ਸਿਲੰਡਰ ਲੀਕ ਹੋਣ ਕਾਰਨ ਅੱਗ ਲੱਗ ਗਈ। ਅੱਗ ਕਾਰਨ ਔਰਤ ਸੜਨ ਲੱਗੀ। ਇਸ ਦੌਰਾਨ ਰਸੋਈ ਵਿਚ ਬੈਠੇ ਔਰਤ ਦੇ ਦੋ ਬੱਚੇ ਪਰੀ (3) ਅਤੇ ਗੌਰਵ ਵਿਸ਼ਵਕਰਮਾ (5) ਵੀ ਅੱਗ ਦੀ ਲਪੇਟ ਵਿਚ ਆ ਗਏ।
ਇਹ ਵੀ ਪੜ੍ਹੋ: ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ‘ਤੇ ਲਗਾਈ ਰੋਕ, ਹੁਣ ਸਮੁੰਦਰ ਕੰਢੇ ਜਾਂ ਕਿਸੇ ਰਿਸੋਰਟ 'ਚ ਨਹੀਂ ਹੋਣਗੇ ਅਨੰਦ ਕਾਰਜ
ਤਿੰਨੋਂ ਅੱਗ ਦੀਆਂ ਲਪਟਾਂ ਵਿਚ ਘਿਰ ਗਏ ਅਤੇ ਚੀਕਾਂ ਮਾਰਨ ਲੱਗੇ। ਰੌਲਾ ਸੁਣ ਕੇ ਆਸਪਾਸ ਦੇ ਲੋਕ ਮੌਕੇ 'ਤੇ ਦੌੜ ਗਏ। ਗੈਸ ਸਿਲੰਡਰ ਨੂੰ ਘਰ ਦੇ ਬਾਹਰ ਸੁੱਟ ਕੇ ਅੱਗ 'ਤੇ ਕਾਬੂ ਪਾਇਆ ਗਿਆ। ਇਸ ਤੋਂ ਬਾਅਦ ਸੜੀ ਹੋਈ ਮਾਂ ਅਤੇ ਬੱਚਿਆਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਜ਼ਿਲਾ ਹਸਪਤਾਲ ਦੇ ਟਰਾਮਾ ਸੈਂਟਰ 'ਚ ਦਾਖਲ ਕਰਵਾਇਆ ਗਿਆ। ਤਿੰਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਟਰਾਮਾ ਸੈਂਟਰ ਦੇ ਡਾਕਟਰ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਕਾਨਪੁਰ ਹਾਲਟ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਸ਼ਾਮ 6 ਵਜੇ ਮਾਂ ਅਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ।