ਮਾਨੇਸਰ ਦੇ ਵਕੀਲ ਕੁਲਭੂਸ਼ਣ ਭਾਰਦਵਾਜ ਨੇ ਕਿਹਾ ਕਿ ਉਸ ਨੂੰ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ’ਤੇ ਜ਼ਮਾਨਤ ਮਿਲੀ ਹੈ।
ਨੂਹ (ਹਰਿਆਣਾ), 16 ਅਕਤੂਬਰ: ਨੂਹ ਹਿੰਸਾ ਮਾਮਲੇ ਵਿਚ ਹਰਿਆਣਾ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਮੋਨੂੰ ਮਾਨੇਸਰ ਨੂੰ ਜ਼ਮਾਨਤ ਦੇ ਦਿਤੀ ਹੈ। ਮਾਨੇਸਰ ਦੇ ਵਕੀਲ ਕੁਲਭੂਸ਼ਣ ਭਾਰਦਵਾਜ ਨੇ ਕਿਹਾ ਕਿ ਉਸ ਨੂੰ 1 ਲੱਖ ਰੁਪਏ ਦੇ ਜ਼ਮਾਨਤੀ ਬਾਂਡ ’ਤੇ ਜ਼ਮਾਨਤ ਮਿਲੀ ਹੈ। ਭਾਰਦਵਾਜ ਨੇ ਦਸਿਆ ਕਿ ਨੂਹ ਜੁਡੀਸ਼ੀਅਲ ਮੈਜਿਸਟਰੇਟ (ਫਸਟ ਕਲਾਸ) ਅਮਿਤ ਕੁਮਾਰ ਵਰਮਾ ਦੀ ਅਦਾਲਤ ਨੇ ਜ਼ਮਾਨਤ ਦੇ ਦਿਤੀ ਹੈ। ਹਾਲਾਂਕਿ, ਮਾਨੇਸਰ ਪਟੌਦੀ, ਗੁਰੂਗ੍ਰਾਮ ’ਚ ਇਕ ਹੋਰ ਮਾਮਲੇ ਦੇ ਸਬੰਧ ’ਚ ਅਜੇ ਵੀ ਨਿਆਂਇਕ ਹਿਰਾਸਤ ’ਚ ਹੈ। ਅਧਿਕਾਰੀਆਂ ਨੇ ਦਸਿਆ ਕਿ ਉਸ ਨੂੰ 12 ਸਤੰਬਰ ਨੂੰ ਨੂਹ ਹਿੰਸਾ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ।
ਨੂਹ ਪੁਲਿਸ ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਇਕ ਸੰਦੇਸ਼ ਨਾਲ ਸਬੰਧਤ ਹੈ ਜੋ ਉਸ ਨੇ ਕਥਿਤ ਤੌਰ ’ਤੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਸੀ, ਜਿਸ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਪਹਿਲਾਂ ਰੋਕੀ ਗਈ ਯਾਤਰਾ ਨੂੰ ਮੁੜ ਸ਼ੁਰੂ ਕਰਨ ਲਈ 28 ਅਗੱਸਤ ਨੂੰ ਇਕ ਹੋਰ ਜਲੂਸ ਕੱਢਣ ਦੀ ਯੋਜਨਾ ਸੀ।
ਨੂਹ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਇਸ ਪੋਸਟ ਰਾਹੀਂ ਧਰਮ ਦੇ ਆਧਾਰ ’ਤੇ ਸਮੂਹਾਂ ਵਿਚਕਾਰ ਦੁਸ਼ਮਣੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। 31 ਜੁਲਾਈ ਨੂੰ ਨੂਹ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ’ਚ ਕੱਢੇ ਜਾ ਰਹੇ ਧਾਰਮਕ ਜਲੂਸ ’ਤੇ ਭੀੜ ਨੇ ਹਮਲਾ ਕਰ ਦਿਤਾ ਸੀ। ਇਸ ਘਟਨਾ ਅਤੇ ਉਸ ਤੋਂ ਬਾਅਦ ਹੋਈ ਫਿਰਕੂ ਹਿੰਸਾ ’ਚ ਛੇ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਗੁਰੂਗ੍ਰਾਮ ’ਚ ਮਸਜਿਦ ’ਤੇ ਹੋਏ ਹਮਲੇ ’ਚ ਇਕ ਮੌਲਵੀ ਦੀ ਮੌਤ ਹੋ ਗਈ ਸੀ।
ਹਰਿਆਣਾ ਦੇ ਗੁਰੂਗ੍ਰਾਮ ’ਚ ਪਟੌਦੀ ਦੀ ਇਕ ਅਦਾਲਤ ਨੇ ਬੁਧਵਾਰ ਨੂੰ ਬਜਰੰਗ ਦਲ ਦੇ ਵਰਕਰ ਮਾਨੇਸਰ ਨੂੰ ‘ਕਤਲ ਦੀ ਕੋਸ਼ਿਸ਼’ ਦੇ ਇਕ ਮਾਮਲੇ ’ਚ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿਤਾ ਹੈ। ਰਾਜਸਥਾਨ ਦੀ ਇਕ ਜ਼ਿਲ੍ਹਾ ਅਦਾਲਤ ਨੇ ਪਿਛਲੇ ਮਹੀਨੇ ਦੋਹ