ਦਿੱਲੀ 'ਚ ਤਿੰਨ ਬੱਚੀਆਂ ਦੀ ਮੌਤ ਭੁਖਮਰੀ ਨਾਲ ਹੀ ਹੋਈ ਸੀ : ਰਿਪੋਰਟ 
Published : Nov 16, 2018, 4:20 pm IST
Updated : Nov 16, 2018, 4:21 pm IST
SHARE ARTICLE
Malnutrition as a reason for deaths of 3 minor girls
Malnutrition as a reason for deaths of 3 minor girls

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੰਡਾਵਲੀ ਵਿਚ ਬੀਤੀ ਜੁਲਾਈ ਮਹੀਨੇ 'ਚ ਤਿੰਨ ਬੱਚੀਆਂ ਦੀ ਮੌਤ ਭੁਖਮਰੀ ਨਾਲ ਹੋਈ ਸੀ। ਹਾਲਾਂਕਿ ਉਸ ਸਮੇਂ ਇਸ ਗੱਲ ਨੂੰ ਲੈ ਕੇ ...

ਨਵੀਂ ਦਿੱਲੀ : (ਭਾਸ਼ਾ) ਰਾਸ਼ਟਰੀ ਰਾਜਧਾਨੀ ਦਿੱਲੀ ਦੇ ਮੰਡਾਵਲੀ ਵਿਚ ਬੀਤੀ ਜੁਲਾਈ ਮਹੀਨੇ 'ਚ ਤਿੰਨ ਬੱਚੀਆਂ ਦੀ ਮੌਤ ਭੁਖਮਰੀ ਨਾਲ ਹੋਈ ਸੀ। ਹਾਲਾਂਕਿ ਉਸ ਸਮੇਂ ਇਸ ਗੱਲ ਨੂੰ ਲੈ ਕੇ ਵਿਵਾਦ ਸੀ ਕਿ ਇਸ ਬੱਚੀਆਂ ਦੀ ਮੌਤ ਭੁੱਖ ਦੀ ਵਜ੍ਹਾ ਨਾਲ ਹੀ ਹੋਈ ਹੈ ਜਾਂ ਕੋਈ ਹੋਰ ਵਜ੍ਹਾ ਹੈ। ਰਾਜ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਮਾਮਲੇ ਵਿਚ ਮਜਿਸਟ੍ਰੇਟ ਜਾਂਚ ਦੇ ਆਦੇਸ਼ ਦਿਤੇ ਸਨ। ਖਬਰ ਦੇ ਮੁਤਾਬਕ ਵਿਸਰਿਆ ਰਿਪੋਰਟ ਤੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਇਹਨਾਂ ਬੱਚੀਆਂ ਦੀ ਮੌਤ ਭੁੱਖ ਦੀ ਵਜ੍ਹੇ ਨਾਲ ਹੀ ਹੋਈ ਸੀ। 

Malnutrition in BiharMalnutrition

ਤਿੰਨਾਂ ਬੱਚੀਆਂ ਸਕੀਆਂ ਭੈਣਾਂ ਸਨ ਅਤੇ ਵਿਸਰਿਆ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਨੂੰ ਕਈ ਦਿਨਾਂ ਤੋਂ ਖਾਣਾ ਨਹੀਂ ਮਿਲਿਆ ਸੀ। ਜਾਂਚ ਦੇ ਦੌਰਾਨ ਲਡ਼ਕੀਆਂ ਦੇ ਸਰੀਰ ਵਿਚ ਕੋਈ ਜ਼ਹਿਰ ਨਹੀਂ ਮਿਲਿਆ। ਤਿੰਨਾਂ ਭੈਣਾਂ ਦੇ 2 ਪੋਸਟਮਾਰਟਮ ਵੀ ਹੋਏ ਸਨ। ਪਹਿਲਾ ਪੋਸਟਮਾਰਟਮ ਲਾਲ ਬਹਾਦੁਰ ਸ਼ਾਸਤਰੀ ਹਸਪਤਾਲ ਵਿਚ ਕਰਾਇਆ ਗਿਆ ਸੀ ਉਥੇ ਹੀ ਦੂਜਾ ਪੋਸਟਮਾਰਟਮ ਜੀਟੀਬੀ ਹਸਪਤਾਲ ਵਿਚ ਕੀਤਾ ਗਿਆ ਸੀ। 

MalnutritionMalnutrition

ਪੋਸਟਮਾਰਟਮ ਰਿਪੋਰਟ ਵਿਚ ਡਾਕਟਰਾਂ ਨੇ ਦੱਸਿਆ ਸੀ ਕਿ ਤਿੰਨਾਂ ਦੇ ਢਿੱਡ ਵਿਚ ਖਾਣ ਦਾ ਇਕ ਹਿੱਸਾ ਵੀ ਨਹੀਂ ਮਿਲਿਆ ਹੈ। ਲਗਦਾ ਹੈ ਉਨ੍ਹਾਂ ਨੂੰ ਸੱਤ - ਅੱਠ ਦਿਨ ਤੋਂ ਖਾਣਾ ਨਹੀਂ ਮਿਲਿਆ। ਦੱਸ ਦਈਏ ਕਿ ਬੀਤੀ 26 ਜੁਲਾਈ ਨੂੰ ਪੂਰਬੀ ਦਿੱਲੀ ਦੇ ਮੰਡਾਵਲੀ ਖੇਤਰ ਵਿਚ ਭੁੱਖ ਦੀ ਵਜ੍ਹਾ ਨਾਲ ਤਿੰਨ ਭੈਣਾਂ ਦੀ ਮੌਤ ਦੀ ਖਬਰ ਆਈ ਸੀ। ਪੁਲਿਸ ਨੇ ਦੱਸਿਆ ਸੀ ਕਿ ਇਹਨਾਂ ਤਿੰਨਾਂ ਲਡ਼ਕੀਆਂ ਦੀ ਉਮਰ ਦੋ, ਚਾਰ ਅਤੇ ਅੱਠ ਸਾਲ ਦੀ ਸੀ। 

Vitamin D can improve the MalnutritionMalnutrition

ਘਟਨਾ ਤੋਂ ਪਹਿਲਾਂ ਬੱਚੀਆਂ ਦੇ ਮਜ਼ਦੂਰ ਪਿਤਾ ਕੰਮ ਉਤੇ ਗਏ ਸਨ ਅਤੇ ਮਾਂ ਵੀ ਮਾਨਸਿਕ ਤੌਰ 'ਤੇ ਬੀਮਾਰ ਹੈ। ਇਹ ਪਰਵਾਰ ਪੱਛਮ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਜੁਲਾਈ ਮਹੀਨੇ ਵਿਚ ਹੀ ਮੰਡਾਵਲੀ ਵਿਚ ਰਹਿਣ ਆਏ ਸਨ। ਉਸ ਸਮੇਂ ਪੁਲਿਸ ਦੀ ਇਕ ਫਾਰੈਂਸਿਕ ਟੀਮ ਨੇ ਪਰਵਾਰ ਦੇ ਨਿਵਾਸ ਸਥਾਨ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਨੂੰ ਕੁੱਝ ਦਵਾਈਆਂ ਦੀਆਂ ਬੋਤਲਾਂ ਅਤੇ ਦਵਾਈਆਂ ਮਿਲੀਆਂ ਸਨ। ਸ਼ੱਕ ਸੀ ਕਿ ਲਡ਼ਕੀਆਂ ਨੇ ਕਈ ਦਿਨਾਂ ਤੋਂ ਖਾਣਾ ਨਹੀਂ ਖਾਧਾ ਸੀ। ਇਸ ਦੀ ਵਜ੍ਹਾ ਨਾਲ ਉਹ ਬੀਮਾਰ ਵੀ ਹੋ ਗਈਆਂ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement