
ਇਸ ਸੂਚੀ ਵਿਚ ਪਾਰਟੀ ਦੇ ਸੰਗਠਨ ਦੇ ਸਕੱਤਰ ਜਨਰਲ ਅਸ਼ੋਕ ਗਲਿਹੋਤ, ਰਾਜ ਮੁਖੀ ਸਚਿਨ ਪਾਇਲਟ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਨਾਮ ਸ਼ਾਮਲ ਹਨ।
ਨਵੀਂ ਦਿਲੀ, ( ਭਾਸ਼ਾ ) : ਕਾਂਗਰਸ ਨੇ ਰਾਜਸਥਾਨ ਵਿਧਾਨਸਭਾ ਚੋਣਾਂ ਲਈ 152 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿਤੀ ਹੈ। ਇਸ ਸੂਚੀ ਵਿਚ ਪਾਰਟੀ ਦੇ ਸੰਗਠਨ ਦੇ ਸਕੱਤਰ ਜਨਰਲ ਅਸ਼ੋਕ ਗਲਿਹੋਤ, ਰਾਜ ਮੁਖੀ ਸਚਿਨ ਪਾਇਲਟ ਸਮੇਤ ਕਈ ਸੀਨੀਅਰ ਨੇਤਾਵਾਂ ਦੇ ਨਾਮ ਸ਼ਾਮਲ ਹਨ। ਸਾਬਕਾ ਮੁਖ ਮੰਤਰੀ ਗਹਿਲੇਤ ਅਪਣੇ ਮੌਜੂਦਾ ਅਤੇ ਰਵਾਇਤੀ ਸੀਟ ਸਰਦਾਰਪੁਰਾ ਤੋਂ ਚੋਣ ਲੜਨਗੇ। ਪਹਿਲੀ ਵਾਰ ਵਿਧਾਨਸਭਾ ਚੋਣ ਲੜ ਰਹੇ ਪਾਇਲਟ ਟੋਂਕ ਤੋਂ ਕਿਸਮਤ ਅਜਮਾਉਣ ਜਾ ਰਹੇ ਹਨ।
Ashok Gehlot
ਸਾਬਕਾ ਕੇਂਦਰੀ ਸੀਪੀ ਜੋਸ਼ੀ ਨਾਥਦਵਾਰਾ ਤੋਂ, ਰਾਮੇਸ਼ਵਰ ਡੂਡੀ ਨੋਖਾ ਤੋਂ ਅਤੇ ਗਿਰਿਜਾ ਵਿਆਸ ਉਦੇਪੂਰ ਤੋਂ ਚੋਣ ਮੈਦਾਨ ਵਿਚ ਉਤਰਨਗੇ। ਇਸ ਦੇ ਨਾਲ ਹੀ ਕਾਂਗਰਸ ਨੇ ਅਰਜੁਨ ਪੁਰਸਕਾਰ ਜੇਤੂ ਖਿਡਾਰੀ ਅਥਲੀਟ ਕ੍ਰਿਸ਼ਨਾ ਪੂਨੀਆ ਨੂੰ ਸਾਦੁਲਪੁਰ ਸੀਟ ਤੋਂ ਟਿਕਟ ਦਿਤਾ ਹੈ। ਡਿਸਕਸ ਥ੍ਰੋ ਖਿਡਾਰੀ ਰਹੀ ਪੂਨੀਆ 2010 ਦੇ ਰਾਸ਼ਟਰਮੰਡਲ ਖੇਡਾਂ ਵਿਚ ਸੋਨੋ ਤੋਂ ਇਲਾਵਾ ਏਸ਼ੀਅਨ ਖੇਡਾਂ ਵਿਚ ਕਾਂਸੀ ਮੈਡਲ ਜਿੱਤ ਚੁੱਕੀ ਹੈ। ਕੇਂਦਰੀ ਚੋਣ ਕਮੇਟੀ ਸੀਈਸੀ ਦੀ ਬੈਠਕ ਵਿਚ ਇਸ ਸੂਚੀ ਨੂੰ ਮੰਜੂਰੀ ਦਿਤੀ ਗਈ।
Krishna Poonia
ਰਾਜਸਥਾਨ ਦੇ ਲਈ ਉਮੀਦਵਾਰਾਂ ਦੀ ਸੂਚੀ ਨੂੰ ਅੰਤਮ ਰੂਪ ਦੇਣ ਲਈ ਪਿਛਲੇ ਕੁਝ ਦਿਨਾਂ ਦੌਰਾਨ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਅਤੇ ਰਾਜ ਦੀ ਰਾਜਨੀਤਕ ਗਤੀਵਿਧੀਆਂ ਨਾਲ ਸਬੰਧਤ ਨੇਤਾਵਾਂ ਦੀਆਂ ਕਈ ਬੈਠਕਾਂ ਹੋਈਆਂ। ਦੱਸ ਦਈਏ ਕਿ ਟਿਕਟ ਚਾਹੁਣ ਵਾਲੇ ਕਾਂਗਰਸ ਦੇ ਕਈ ਸਥਾਨਕ ਨੇਤਾ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿਖੇ ਮੌਜੂਦ ਸਨ।
Rajasthan assembly elections
ਬੀਤੇ ਬੁੱਧਵਾਰ ਨੂੰ ਗਹਿਲੋਤ ਨੇ ਇਹ ਐਲਾਨ ਕਰ ਕੇ ਰਾਜ ਅਤੇ ਪਾਰਟੀ ਦੇ ਅੰਦਰ ਰਾਜਨੀਤਕ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿਤਾ ਸੀ ਕਿ ਉਹ, ਰਾਜ ਮੁਖੀ ਸਚਿਨ ਪਾਇਲਟ ਅਤੇ ਰਾਜ ਇਕਾਈ ਦੇ ਹੋਰ ਸੀਨੀਅਰ ਨੇਤਾ ਚੋਣ ਲੜਨਗੇ। ਰਾਜ ਵਿਧਾਨਸਭਾ ਦੀਆਂ 200 ਸੀਟਾਂ ਲਈ 7 ਦਸੰਬਰ ਨੂੰ ਵੋਟਾਂ ਪੈਣਗੀਆਂ।