
ਦਰੋਗਾ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਗਲਤ ਤਰੀਕੇ ਨਾਲ ਉਸ ਦਾ ਟ੍ਰਾਸਫਰ ਕੀਤਾ ਹੈ
ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਟਾਵਾ ਵਿਚ ਇਕ ਪੁਲਿਸ ਵਾਲੇ ਨੰ ਟ੍ਰਾਂਸਫਰ ਕੀਤੇ ਜਾਣ ਕਾਰਨ ਉਹ ਨਾਰਾਜ਼ ਹੋ ਗਿਆ ਤੇ ਉਸ ਨੇ ਇਸ ਦੇ ਵਿਰੋਧ ਪ੍ਰਦਰਸ਼ਨ ਕਰ ਕੇ 65 ਕਿਲੋਮੀਟਰ ਦੀ ਦੌੜ ਲਗਾਉਣ ਦੀ ਸ਼ਰਤ ਲਗਾ ਲਈ।
ਦਰੋਗਾ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੇ ਗਲਤ ਤਰੀਕੇ ਨਾਲ ਉਸ ਦਾ ਟ੍ਰਾਸਫਰ ਕੀਤਾ ਹੈ ਅਤੇ ਹੁਣ ਉਹਨਾਂ ਨੇ ਜਿਦ ਫੜ ਲਈ ਹੈ ਕਿ ਉਹ ਇਸ ਦੇ ਵਿਰੋਧ ਵਿਚ 65 ਕਿਲੋਮੀਟਰ ਦੀ ਦੌੜ ਲਗਾਉਣਗੇ ਅਤੇ ਲੋਕਾਂ ਨੂੰ ਜਾਗਰੂਕ ਕਰਣਗੇ। ਇਹ ਦੌੜ ਲਗਾ ਕੇ ਦਰੋਗਾ ਥੋੜ੍ਹੀ ਦੂਰ ਜਾ ਕੇ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਜਾਇਆ ਗਿਆ। ਇੱਕ ਨਿਊਜ਼ ਏਜੰਸੀ ਦੇ ਮੁਤਾਬਿਕ ਉਸ ਦਾ ਨਾਮ ਵਿਜੈ ਪ੍ਰਤਾਪ ਹੈ।
#WATCH Etawah: A Sub Inspector (SI) Vijay Pratap, posted at Police Line police station, ran from the police station with the intention of running up to Bitholi police station, where he has been transferred to. He later fainted on the road and was taken to a hospital. pic.twitter.com/UM66gd41qY
— ANI UP (@ANINewsUP) November 15, 2019
ਉਹਨਾਂ ਦਾ ਤਬਾਦਲਾ ਬਿਠੋਲੀ ਥਾਣੇ ਵਿਚ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਆਪਣਾ ਵਿਰੋਧ ਦਰਜ ਕਰਵਾਉਣ ਲਈ ਉਹਨਾਂ ਨੇ ਦੌੜ ਲਗਾਉਣ ਦੀ ਸੋਚੀ ਅਤੇ ਰਸਤੇ ਵਿਚ ਦੌੜ ਲਗਾਉਂਦੇ ਲਗਾਉਂਦੇ ਉਹ ਬੇਹੋਸ਼ ਹੋ ਗਏ। ਵਿਜੈ ਪ੍ਰਤਾਪ ਦਾ ਕਹਿਣਾ ਹੈ ਕਿ ਆਰਆਈ ਦੀ ਤਾਨਾਸ਼ਾਹੀ ਕਰ ਕੇ ਉਸ ਦਾ ਤਬਾਦਲਾ ਕੀਤਾ ਗਿਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਐਸਐਸਪੀ ਨੇ ਉਹਨਾਂ ਨੂੰ ਪੁਲਿਸ ਲਾਈਨ ਵਿਚ ਹੀ ਰਹਿਣ ਲਈ ਕਿਹਾ ਸੀ ਪਰ ਆਰਆਈ ਜ਼ਬਰਦਸਤੀ ਉਸਦਾ ਤਬਾਦਲਾ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਉਹ ਆਪਣਾ ਗੁੱਸਾ ਉਤਾਰਨ ਲਈ ਦੌੜ ਕੇ ਹੀ ਬਿਠੋਲੀ ਜਾਵੇਗਾ। ਇਸ ਦੌੜ ਨੂੰ ਲੈ ਪੁਲਿਸ ਵਿਚ ਬਹੁਤ ਹੀ ਭਗਦੜ ਮੱਚੀ ਹੋਈ ਹੈ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।