
ਗਿਰ ਪਾਰਕ ਵਿਚ ਏਸ਼ੀਆਈ ਸ਼ੇਰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਜੰਗਲ ਦੇ ਨਿਯਮਾਂ ਮੁਤਾਬਿਕ ਲੋਕਾਂ ਨੂੰ ਜਾਨਵਰਾਂ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਂਦਾ।
ਗੁਜਰਾਤ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਗੁਜਰਾਤ ਦੇ ਗਿਰ ਨੈਸ਼ਨਲ ਪਾਰਕ ਵਿਚ ਬਣੀ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਕ ਵਿਅਕਤੀ ਆਪਣੇ ਦੋਸਤ ਦੀ ਮਦਦ ਨਾਲ ਇਕ ਸ਼ੇਰਨੀ ਕੋਲ ਲੇਟਿਆ ਹੋਇਆ ਹੈ ਅਤੇ ਪੋਜ਼ ਮਾਰ ਰਿਹਾ ਹੈ। ਉਹ ਵਿਅਕਤੀ ਪੂਰਾ ਨਿਡਰ ਹੋ ਕੇ ਵੱਖ-ਵੱਖ ਤਰ੍ਹਾਂ ਦੇ ਪੋਜ਼ ਬਣਾ ਰਿਹਾ ਹੈ। ਇਸ ਵੀਡੀਓ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਉਸ ਵਿਅਕਤੀ ਦੇ ਠੀਕ ਪਿੱਛੇ ਇਕ ਸ਼ੇਰਨੀ ਅੰਬ ਦੇ ਦਰੱਖਤ ਥੱਲੇ ਬੈਠੀ ਹੈ।
ਵਿਅਕਤੀ ਦੀਆਂ ਇਸ ਹਰਕਤਾਂ ਨੂੰ ਲੈ ਕੇ ਲੋਕਾਂ ਵੱਲੋਂ ਕਾਫ਼ੀ ਪ੍ਰਤੀਕਿਰਿਆਵਾਂ ਦਿੱਤੀਆਂ ਜਾ ਰਹੀਆਂ ਹਨ। ਗਿਰ ਪਾਰਕ ਵਿਚ ਏਸ਼ੀਆਈ ਸ਼ੇਰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਜੰਗਲ ਦੇ ਨਿਯਮਾਂ ਮੁਤਾਬਿਕ ਲੋਕਾਂ ਨੂੰ ਜਾਨਵਰਾਂ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਂਦਾ। ਯਾਤਰੀ ਅਤੇ ਇਸ ਜੰਗਲ ਦੀ ਰੱਖਿਆ ਕਰਨ ਵਾਲੇ ਨਿਯਮਾਂ ਦਾ ਖਾਸ ਧਿਆਨ ਰੱਖਦੇ ਹਨ ਪਰ ਵਾਇਰਲ ਹੋ ਰਹੇ ਇਸ ਵੀਡੀਓ ਨੇ ਲੋਕਾਂ ਅੱਗੇ ਇਕ ਬਹਿਸ ਨੂੰ ਜਨਮ ਦਿੱਤਾ ਹੈ।
ਸਭ ਲੋਕ ਹੈਰਾਨ ਹਨ ਕਿ ਐਨੀ ਨੇੜਤਾ ਤੋਂ ਫੋਟੋ ਖਿਚਵਾਉਣ ਵਾਲੇ ਵਿਅਕਤੀ ਨੂੰ ਸ਼ੇਰਨੀ ਨੇ ਕੁੱਝ ਨਹੀਂ ਕਿਹਾ। ਗਿਰ ਨੈਸ਼ਨਲ ਪਾਰਕ ਦੇ ਸ਼ੇਰ ਅਤੇ ਸ਼ੇਰਨੀਆਂ ਅਕਸਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਚਰਚਾ ਵਿਚ ਆ ਹੀ ਜਾਂਦੇ ਹਨ। ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਇਸ ਵਿਅਕਤੀ ਨੂੰ ਪਾਗਲ ਕਿਹਾ ਜਾ ਰਿਹਾ ਹੈ ਅਤੇ ਇਹ ਵੀਡੀਓ ਕਾਫ਼ੀ ਵਾਇਰਲ ਵੀ ਹੋ ਰਹੀ ਹੈ।
https://youtu.be/wUSr_RCsVT8