
ਕੋਲਕਤਾ ਦੇ ਇਕ ਬੈਂਕ 'ਚ ਸੀਨੀਅਰ ਅਸਿਸਟੈਂਟ ਮੈਨੇਜਰ ਵਲੋਂ 84 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ 82 ਕਿਲੋਮੀਟਰ ਦੂਰ ਮੇਮਾਰੀ
ਕੋਲਕਾਤਾ (ਭਾਸਾ): ਕੋਲਕਤਾ ਦੇ ਇਕ ਬੈਂਕ 'ਚ ਸੀਨੀਅਰ ਅਸਿਸਟੈਂਟ ਮੈਨੇਜਰ ਵਲੋਂ 84 ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ 82 ਕਿਲੋਮੀਟਰ ਦੂਰ ਮੇਮਾਰੀ ਵਿਚ ਸਥਿਤ ਐਸਬੀਆਈ ਬਰਾਂਚ ਦੇ ਸੀਨੀਅਰ ਅਸਿਸਟੈਂਟ ਮੈਨੇਜਰ ਨੇ 84 ਲੱਖ ਰੁਪਏ ਦੀ ਕੀਮਤ ਦੇ ਸਿੱਕੇ ਚੋਰੀ ਕਰ ਲਏ ਪਰ ਕਿਸੇ ਨੂੰ ਵੀ ਉਸ ’ਤੇ ਸ਼ੱਕ ਨਹੀਂ ਹੋਇਆ।
SBI senior manager steals coins
ਦੱਸ ਦਈਏ ਉਹ ਪਿਛਲੇ ਅੱਠ ਸਾਲਾਂ ਤੋਂ ਬਰਾਂਚ 'ਚ ਕੰਮ ਕਰ ਰਿਹਾ ਸੀ। ਜਦ ਜਾਂਚ ਕੀਤੀ ਗਈ ਤਾਂ ਮੈਨੇਜਰ ਦੀ ਚੋਰੀ ਬਾਰੇ ਖੁਲਾਸਾ ਹੋਇਆ। ਮੀਡੀਆ ਰਿਪੋਰਟ ਮੁਤਾਬਕ ਤਾਰਕ ਜੈਸਵਾਲ ਨੇ ਲਾਟਰੀ ਟਿਕਟ ਖਰੀਦਣ ਲਈ ਇਹ ਰਕਮ ਚੋਰੀ ਕੀਤੀ। ਉਹ ਲਾਟਰੀਆਂ ਖਰੀਦਣ ਦਾ ਆਦੀ ਸੀ। ਉਸ ਨੇ ਬੀਤੇ 17 ਮਹੀਨਿਆਂ 'ਚ ਇਹ ਰਕਮ ਚੋਰੀ ਕੀਤੀ। ਸੂਤਰਾਂ ਮੁਤਾਬਕ ਉਸ ਨੇ ਕੁੱਲ 84 ਲੱਖ ਰੁਪਏ ਦੀ ਚੋਰੀ ਕੀਤੀ ਅਤੇ ਇਹ ਸਾਰੀ ਰਕਮ ਸਿੱਕਿਆਂ ਵਿਚ ਸੀ।
steals coins
ਜੇ ਇਹ ਮੰਨ ਲਿਆ ਜਾਏ ਕਿ ਉਸ ਨੇ ਸਿਰਫ 10 ਰੁਪਏ ਚੋਰੀ ਕੀਤੇ ਤਾਂ 17 ਮਹੀਨਿਆਂ ਤਕ ਉਸ ਨੇ ਹਰ ਦਿਨ 2 ਹਜ਼ਾਰ ਤੇ ਹਰ ਮਹੀਨੇ ਲਗਪਗ 50 ਹਜ਼ਾਰ ਸਿੱਕੇ ਚੋਰੀ ਕੀਤੇ ਹੋਣਗੇ। ਮਾਮਲਾ ਸਾਹਮਣੇ ਆਉਂਦਿਆਂ ਹੀ ਸ਼ਨੀਵਾਰ ਨੂੰ ਸਥਾਨਕ ਅਦਾਲਤ ਨੇ ਉਸ ਨੂੰ 5 ਦਿਨਾਂ ਦੀ ਪੁਲਿਸ ਹਿਰਾਸਤ 'ਚ ਭੇਜ ਦਿਤਾ ਹੈ। ਪੁਲਿਸ ਅਧਿਕਾਰੀ ਐਸਪੀ ਭਾਸਕਰ ਮੁਖਰਜੀ ਨੇ ਦੱਸਿਆ ਕਿ ਜੈਸਵਾਲ ਨੇ ਅਪਣਾ ਜ਼ੁਰਮ ਕਬੂਲ ਕਰ ਲਿਆ ਹੈ।
Assistant manager steals coins
ਉਸ ਨੇ ਪੁਲਿਸ ਨੂੰ ਦੱਸਿਆ ਕਿ ਇਹ ਸਾਰਾ ਪੈਸਾ ਉਸ ਨੇ ਲਾਟਰੀ ਟਿਕਟ ਖਰੀਦਣ ’ਤੇ ਖ਼ਰਚ ਕਰ ਦਿਤਾ ਸੀ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਚੋਰੀ 'ਚ ਉਸ ਦਾ ਕੋਈ ਸਾਥੀ ਵੀ ਸੀ ਜਾਂ ਨਹੀਂ। ਦੱਸਿਆ ਜਾ ਰਿਹਾ ਹੈ ਕਿ ਆਡਿਟ ਹੋਣ ਬਾਅਦ ਜੈਸਵਾਲ ਨੇ ਬਿਨਾਂ ਦੱਸੇ ਦਫ਼ਤਰ ਆਉਣਾ ਬੰਦ ਕਰ ਦਿਤਾ ਸੀ। ਕਰੰਸੀ ਚੈਸਟ ਦਾ ਇੰਚਾਰਜ ਹੋਣ ਕਰਕੇ ਸਭ ਤੋਂ ਪਹਿਲਾਂ ਉਸ ਉੱਤੇ ਹੀ ਸ਼ੱਕ ਗਿਆ। ਹੁਣ ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇੰਨੀ ਵੱਡੀ ਗਿਣਤੀ ਸਿੱਕੇ ਬੈਂਕ ਦੀ ਇਸ ਬਰਾਂਚ ਵਿਚ ਹੀ ਕਿਉਂ ਰੱਖੇ ਗਏ ਸੀ।