
ਗੋਲੀ ਕਾਂਡ ਤੋਂ ਬਾਅਦ ਪਿੰਡ ਗਗਸੀਨਾ ਵਿਚ ਮਾਹੌਲ ਤਣਾਅਪੂਰਨ ਬਣਿਆ
ਕਰਨਾਲ, (ਪਲਵਿੰਦਰ ਸਿੰਘ ਸੱਗੂ): ਕਰਨਾਲ ਦੇ ਪਿੰਡ ਗਗਸੀਨਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚ ਖੂਨੀ ਸੰਘਰਸ਼ ਹੋ ਗਿਆ। ਘਟਨਾ ਵਿਚ ਤਾਬੜ ਤੋੜ ਗੋਲੀਆਂ ਅਤੇ ਤੇਜ਼ਧਾਰ ਹਥਿਆਰ ਚੱਲੇ ਜਿਸ ਦੇ ਚਲਦੇ ਚਾਰ ਲੋਕਾਂ ਦੇ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਤਕਰੀਬਨ ਅੱਧੀ ਦਰਜਨ ਲੋਕ ਫੱਟੜ ਹੋ ਗਏ। ਇਨ੍ਹਾਂ ਵਿਚੋਂ ਇਕ ਦੀ ਹਾਲਤ ਖ਼ਤਰੇ ਵਿਚ ਹੈ, ਇਸ ਖੂਨੀ ਸੰਘਰਸ਼ ਵਿਚ ਫੱਟੜ ਹੋਏ ਲੋਕਾਂ ਨੂੰ ਘਰੋੜਾ ਦੇ ਸੀ ਐਚ ਸੀ ਹਸਪਤਾਲ ਵਿਚ ਲੈ ਜਾਇਆ ਗਿਆ।
crime pic.ਘਟਨਾ ਦੀ ਸੂਚਨਾ ਮਿਲਦੇ ਹੀ ਭਾਰੀ ਪੁਲਿਸ ਬਲ ਮੌਕੇ ਉੱਤੇ ਪਹੁੰਚ ਗਿਆ। ਪੁਲਿਸ ਨੇ ਮਰਨ ਵਾਲਿਆਂ ਦੇ ਦੇਹ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮਰਚਰੀ ਹਾਊਸ ਕਰਨਾਲ ਭੇਜ ਦਿਤਾ ਹੈ। ਇਸ ਗੋਲੀ ਕਾਂਡ ਦੀ ਖ਼ਬਰ ਜਿਵੇਂ ਹੀ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਵਿਚ ਫੈਲੀ ਤਾਂ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਿਚ ਵੀ ਦਹਿਸ਼ਤ ਦਾ ਮਾਹੌਲ ਬਣਿਆ ਹੈ। ਪੂਰਾ ਪਿੰਡ ਸਦਮੇ ਵਿਚ ਹੈ। ਕਰਨਾਲ ਪੁਲਿਸ ਨੇ ਪਿੰਡ ਜਾ ਕੇ ਹਾਲਾਤਾਂ ਨੂੰ ਕਾਬੂ ਕੀਤਾ। ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਵਲੋਂ ਦਸਿਆ ਕਿ ਇਸ ਪਿੰਡ ਦੋ ਧਿਰਾਂ ਦਾ ਤਿੰਨ ਏਕੜ ਜ਼ਮੀਨ ਨੂੰ ਲੈ ਕੇ ਕਈ ਸਾਲਾਂ ਤੋਂ ਆਪਸੀ ਵਿਵਾਦ ਇਸ ਦਾ ਮਾਮਲਾ ਕੋਰਟ ਵਿਚ ਵੀ ਚੱਲ ਰਿਹਾ ਹੈ।
Crimeਦੋਨਾਂ ਤੀਰਾਂ ਵਿਚ ਜ਼ਮੀਨ ਦੀ ਨਿਸ਼ਾਨਦੇਹੀ ਲੈ ਕੇ ਕਈ ਦਿਨਾਂ ਤੋਂ ਆਪਸੀ ਖਿੱਚੋਤਾਣ ਚੱਲ ਰਹੀ ਸੀ ਜਿਸ ਦੇ ਚਲਦੇ ਕੱਲ ਬੁਧਵਾਰ ਨੂੰ ਸਵੇਰੇ ਤਕਰੀਬਨ 9 ਵਜੇ ਦੋਵੇਂ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ ਜਿਸ ਵਿਚ ਜੰਮ ਕੇ ਤੇਜ਼ਧਾਰ ਹਥਿਆਰ ਚੱਲੇ ਅਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀਬਾਰੀ ਵਿਚ 50 ਸਾਲ ਦਾ ਦਿਲਬਾਗ ਸਿੰਘ, 45 ਸਾਲ ਦਾ ਬਲਰਾਜ, 45 ਸਾਲ ਦਾ ਧਨ ਸਿੰਘ ਅਤੇ 25 ਸਾਲ ਦੇ ਪ੍ਰਵੀਨ ਦੀ ਮੌਤ ਹੋ ਗਈ ਜਦਕਿ ਜਤਿੰਦਰ ਹਰਦੀਪ ਮੋਨੂੰ ਮੀਨੂ ਰੂਪ ਚੰਦ ਦਇਆ ਨੰਦ ਸੁਰਿੰਦਰ ਸਮੇਤ ਕਈ ਫੱਟੜ ਹੋ ਗਏ। ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ ਅਤੇ ਮਰਨ ਵਾਲਿਆਂ ਦੀ ਦੇਹ ਪੋਸਟਮਾਰਟਮ ਲਈ ਮੁਰਦਾ ਘਰ ਕਰਨਾਲ ਭੇਜ ਦਿਤੀ ਹੈ।
Crimeਕਰਨਾਲ ਦੇ ਐਸ. ਪੀ. ਗੰਗਾਰਾਮ ਪੂਣੀਆਂ ਨੇ ਘਟਨਾ ਦਾ ਜਾਇਜ਼ਾ ਲਿਆ: ਇਸ ਗੋਲੀ ਕਾਂਡ ਦੀ ਘਟਨਾ ਤੋਂ ਬਾਅਦ ਪਿੰਡ ਗਗਸੀਨਾ ਵਿਚ ਤਣਾਅਪੂਰਨ ਮਾਹੌਲ ਬਣਿਆ ਹੋਇਆ। ਪੁਲਿਸ ਨੇ ਪੂਰੇ ਪਿੰਡ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਹੈ। ਕਰਨਾਲ ਦੇ ਐਸਪੀ ਗੰਗਾਰਾਮ ਪੂਨੀਆ ਨੇ ਮੌਕੇ ਉੱਤੇ ਜਾ ਕੇ ਇਸ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਕਈ ਆਰੋਪੀਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਕਈ ਆਰੋਪੀ ਫ਼ਰਾਰ ਹੋ ਗਏ ਹਨ। ਐਸਪੀ ਗੰਗਾਰਾਮ ਪੂਨੀਆ ਨੇ ਕਿਹਾ ਕੀ ਪੂਰੇ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਗੋਲੀ ਕਾਂਡ ਵਿਚ ਜੋ ਵੀ ਲੋਕ ਦੋਸ਼ੀ ਹਨ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।