
ਕਿਹਾ, ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੇ ਕਾਫਲੇ 'ਤੇ ਹਮਲਾ ਨਹੀਂ ਕੀਤਾ
ਕੋਲਕਾਤਾ: ਬਿਹਾਰ ਚੋਣਾਂ ਜਿੱਤਣ ਤੋਂ ਬਾਅਦ ਬਾਜਪਾ ਲੀਡਰਸ਼ਿਪ ਦਾ ਅਗਲਾ ਮਿਸ਼ਨ ਪੱਛਮੀ ਬੰਗਾਲ ਨੂੰ ਜਿੱਤਣਾ ਹੈ। ਭਾਜਪਾ ਆਗੂ ਪੱਛਮੀ ਬੰਗਾਲ ਦੇ ਲਗਾਤਾਰ ਚੱਕਰ ਕੱਟ ਰਹੇ ਹਨ। ਇਸੇ ਦੌਰਾਨ ਭਾਜਪਾ ਆਗੂਆਂ ਤੇ ਹਮਲਿਆਂ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ, ਜਿਨ੍ਹਾਂ ਨੂੰ ਭਾਜਪਾ ਸੱਤਾਧਾਰੀ ਧਿਰ ਵਲੋਂ ਗਿਣੀ-ਮਿਥੀ ਸਾਜ਼ਸ਼ ਤਹਿਤ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੱਸ ਰਹੀ ਹੈ। ਜਦਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਸ ਦਾ ਖੰਡਨ ਕਰ ਰਹੇ ਹਨ।
Mamata Banerjee
ਇਸ ਦੌਰਾਨ ਦੋਵੇਂ ਧਿਰਾਂ ਇਕ-ਦੂਜੇ ਵੱਲ ਨਿਸ਼ਾਨੇ ਸਾਧ ਰਹੀਆਂ ਹਨ। ਭਾਜਪਾ ਦੇ ਦੋਸ਼ਾਂ ਦਾ ਪਲਟਵਾਰ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੀਜੇਪੀ ਦੀ ਤੁਲਨਾ ਚੰਬਲ ਦੇ ਡਾਕੂਆਂ ਨਾਲ ਕਰ ਦਿੱਤੀ। ਜਲਪਾਈਗੁਡੀ 'ਚ ਇਕ ਸਭਾ 'ਚ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਬੀਜੇਪੀ ਤੋਂ ਵੱਡਾ ਕੋਈ ਚੋਰ ਨਹੀਂ ਹੈ। ਉਹ ਚੰਬਲ ਦੇ ਡਾਕੂ ਹਨ। ਉਨ੍ਹਾਂ 2014, 2016, 2019 ਦੀਆਂ ਚੋਣਾਂ 'ਚ ਕਿਹਾ ਸੀ ਕਿ ਸੱਤ ਚਾਹ ਦੇ ਬਾਗਾਂ ਨੂੰ ਫਿਰ ਤੋਂ ਖੋਲ੍ਹਿਆ ਜਾਵੇਗਾ ਤੇ ਕੇਂਦਰ ਉਨ੍ਹਾਂ ਨੂੰ ਟੇਕਓਵਰ ਕਰੇਗਾ। ਹੁਣ ਉਹ ਨੌਕਰੀ ਦਾ ਵਾਅਦਾ ਕਰ ਰਹੇ ਹਨ ਤੇ ਧੋਖਾ ਦੇ ਰਹੇ ਹਨ।'
Amit and modi
ਮਮਤਾ ਬੈਨਰਜੀ ਨੇ ਕਿਹਾ, 'ਬੀਜੇਪੀ ਲਈ ਹਰ ਕੋਈ ਚੋਰ ਹੈ ਤੇ ਉਹ ਸੰਤ ਹਨ। ਉਸ ਨੇ ਸੂਬੇ ਦੇ ਲੋਕਾਂ ਨੂੰ ਧਮਕਾਉਣ ਲਈ ਚੰਬਲ ਖੇਤਰ ਤੋਂ ਡਾਕੂਆਂ ਨੂੰ ਭੇਜਿਆ ਹੈ। 'ਮਮਤਾ ਬੈਨਰਜੀ ਨੇ ਕੇਂਦਰ ਸਰਕਾਰ 'ਤੇ ਇਲਜ਼ਾਮ ਲਾਇਆ ਕਿ ਉਹ ਆਈਪੀਐਸ ਅਧਿਕਾਰੀਆਂ ਨੂੰ ਆਪਣੇ ਅੰਦਰ ਸੇਵਾ ਦੇਣ ਲਈ ਤਲਬ ਕਰਕੇ ਸੂਬੇ ਦੇ ਅਧਿਕਾਰ ਖੇਤਰ 'ਚ ਦਖਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਦੇ ਕਾਫਲੇ 'ਤੇ ਹਮਲਾ ਨਹੀਂ ਕੀਤਾ ਗਿਆ।
Mamata Banerjee
ਬੈਨਰਜੀ ਨੇ ਕਿਹਾ, 'ਜੇਕਰ ਬੀਜੇਪੀ ਸੋਚਦੀ ਹੈ ਕਿ ਕੇਂਦਰੀ ਬਲ ਇੱਥੇ ਲਿਆ ਕੇ ਤੇ ਸੂਬਾ ਕੈਡਰ ਦੇ ਅਧਿਕਾਰੀਆਂ ਦਾ ਤਬਾਦਲਾ ਕਰਕੇ ਸਾਨੂੰ ਡਰਾ ਦੇਣਗੇ ਤਾਂ ਉਹ ਗਲਤ ਸੋਚ ਰਹੇ ਹਨ। ਕੇਂਦਰ ਸਾਡੇ ਅਧਿਕਾਰੀਆਂ ਨੂੰ ਤਲਬ ਕਰ ਰਿਹਾ ਹੈ.....ਕੋਈ ਵੀ ਨੱਢਾ ਜਾਂ ਉਨ੍ਹਾਂ ਦੇ ਕਾਫਲੇ ਨੂੰ ਸੱਟ ਨਹੀਂ ਪਹੁੰਚਾਉਣਾ ਚਾਹੁੰਦਾ ਸੀ।'
Mamata Banerjee
ਉਨ੍ਹਾਂ ਕਿਹਾ, 'ਉਨ੍ਹਾਂ ਦੇ ਕਾਫਲੇ 'ਚ ਏਨੀਆਂ ਕਾਰਾਂ ਕਿਉਂ ਸਨ? ਦੋਸ਼ੀ ਅਪਰਾਧੀ ਉਨ੍ਹਾਂ ਦੇ ਨਾਲ ਕਿਉਂ ਸਨ? ਜਿਹੜੇ ਗੁੰਢਿਆਂ ਨੇ ਪਿਛਲੇ ਸਾਲ ਈਸ਼ਵਰ ਚੰਦਰ ਵਿੱਦਿਆਸਾਗਰ ਦੀ ਮੂਰਤੀ ਤੋੜੀ, ਉਹ ਵੀ ਨੱਢਾ ਦੇ ਨਾਲ ਆਏ ਸਨ। ਇਸ ਤਰ੍ਹਾਂ ਦੇ ਗੁੰਡਿਆਂ ਨੂੰ ਖੁੱਲ੍ਹਾ ਘੁੰਮਦੇ ਦੇਖ ਲੋਕ ਗੁੱਸੇ 'ਚ ਆ ਗਏ...ਮੈਂ ਚੁਣੌਤੀ ਦਿੰਦੀ ਹਾਂ ਬੰਗਾਲ 'ਚ ਰਾਸ਼ਟਰਪਤੀ ਸਾਸਨ ਲਾਕੇ ਦਿਖਾਉ।'