ਪਤਨੀ ਨੂੰ 49 ਸਾਲ ਮਗਰੋਂ ਮਿਲੀ ਫ਼ੌਜੀ ਪਤੀ ਦੇ ਜਿੰਦਾ ਹੋਣ ਦੀ ਖ਼ਬਰ,ਪਾਕਿ ਜੇਲ੍ਹ 'ਚੋਂ ਰਿਹਾਈ ਦੀ ਉਮੀਦ
Published : Dec 16, 2020, 11:55 am IST
Updated : Dec 16, 2020, 2:00 pm IST
SHARE ARTICLE
Mangal Singh 's wife
Mangal Singh 's wife

ਪਾਕਿਸਤਾਨੀ ਫੌਜ ਨੇ ਕੀਤਾ ਗ੍ਰਿਫਤਾਰ 

ਜਲੰਧਰ: (ਸੁਸ਼ੀਲ ਹੰਸ) ਜਲੰਧਰ ਦੀ 75 ਸਾਲਾ ਸੱਤਿਆ ਦੇਵੀ ਨੂੰ 49 ਸਾਲਾਂ ਬਾਅਦ ਵੱਡੀ ਖਬਰ ਮਿਲੀ ਹੈ। ਇੰਨੇ ਲੰਬੇ ਸਮੇਂ ਬਾਅਦ, ਉਸਨੂੰ ਹੁਣ ਰਾਸ਼ਟਰਪਤੀ ਦਫ਼ਤਰ ਤੋਂ ਇੱਕ ਪੱਤਰ ਭੇਜਿਆ ਗਿਆ ਜਿਸ ਵਿੱਚ ਉਸਨੂੰ ਦੱਸਿਆ ਗਿਆ ਕਿ ਉਸਦਾ ਪਤੀ ਮੰਗਲ ਸਿੰਘ ਜੀਵਤ ਹੈ ਅਤੇ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਬੰਦ ਹੈ।

mangal-singh 's wifeMangal Singh 's wife

 ਸਪਕੋਸਮੈਨ ਦੇ ਪੱਤਰਕਾਰ ਨੇ ਸੱਤਿਆ ਦੇਵੀ  ਨਾਲ ਗੱਲਬਾਤ ਕੀਤੀ। ਸੱਤਿਆ ਦੇਵੀ ਨੇ ਦੱਸਿਆ ਕਿ  ਮੰਗਲ ਸਿੰਘ ਨੂੰ 1971 ਦੀ ਜੰਗ ਦੌਰਾਨ ਪਾਕਿਸਤਾਨੀ ਫੌਜ ਨੇ ਗਿਰਫਤਾਰ ਕਰ ਲਿਆ ਸੀ ਅਤੇ ਉਦੋਂ ਤੋਂ ਹੀ ਸੱਤਿਆ ਹਰ ਦਿਨ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹੈ। ਅਜਿਹੀ ਖੁਸ਼ਖਬਰੀ ਮਿਲਣ ਤੋਂ ਬਾਅਦ, ਸੱਤਿਆ ਦਾ ਕਹਿਣਾ ਹੈ ਕਿ ਹੁਣ ਉਸਨੂੰ ਉਮੀਦ ਹੈ ਕਿ ਉਸਦੇ ਪਤੀ ਨੂੰ ਪਾਕਿਸਤਾਨ ਦੀ ਜੇਲ ਤੋਂ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਅਸੀਂ ਉਸ ਨੂੰ ਮਿਲ ਸਕਾਂਗੇ।

mangal-singh 's wifeMangal Singh 's wife

ਪਾਕਿਸਤਾਨੀ ਫੌਜ ਨੇ ਕੀਤਾ ਗ੍ਰਿਫਤਾਰ 
ਸੱਤਿਆ ਦੇਵੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੰਗਲ ਸਿੰਘ ਸਿਰਫ 27 ਸਾਲਾਂ ਦਾ ਸੀ ਜਦੋਂ 1971 ਦੀ ਜੰਗ ਦੌਰਾਨ ਪਾਕਿਸਤਾਨੀ ਫੌਜ ਨੇ ਮੰਗਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਉਸ ਸਮੇਂ ਸੱਤਿਆ ਦੀ ਗੋਦ ਵਿੱਚ ਦੋ ਛੋਟੇ ਬੱਚੇ ਸਨ। ਵੱਡਾ ਬੇਟਾ 3 ਸਾਲ ਦਾ ਸੀ ਜਦਕਿ ਦੂਜਾ ਬੇਟਾ 2 ਸਾਲ ਦਾ ਸੀ।

mangal-singh 's wifeMangal Singh 's wife

ਇਸ ਤੋਂ ਬਾਅਦ, ਸੱਤਿਆ ਨੇ ਆਪਣੇ ਪਤੀ ਦੀ ਉਡੀਕ ਵਿਚ ਤਕਰੀਬਨ 5 ਦਹਾਕੇ ਬਿਤਾਏ। ਉਸਦਾ ਕਹਿਣਾ ਹੈ ਕਿ ਉਸਨੂੰ ਬੱਚਿਆਂ ਦੀ ਪਰਵਰਿਸ਼ ਵਿੱਚ ਬਹੁਤ ਸਾਰੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ, ਪਰ ਉਸਨੇ ਕਦੇ ਹਾਰ ਨਹੀਂ ਮੰਨੀ।

mangal-singh 's wifeMangal Singh 's wife

ਸਰਕਾਰ ਰਿਹਾਈ ਲਈ ਯਤਨ ਕਰੇਗੀ
ਉਹਨਾਂ ਨੇ ਦੱਸਿਆ ਕਿ  ਉਸਨੇ ਆਪਣੇ ਪਤੀ ਦੇ ਆਉਣ ਦੀ ਉਮੀਦ ਨਹੀਂ ਛੱਡੀ ਅਤੇ ਇਸ ਸਬੰਧ ਵਿੱਚ ਭਾਰਤ ਸਰਕਾਰ ਨੂੰ ਪੱਤਰ ਲਿਖਦੀ ਰਹੀ। ਆਖਰਕਾਰ ਉਸ ਦੀਆਂ ਕੋਸ਼ਿਸ਼ਾਂ ਨੇ ਰੰਗ ਦਿਖਾਇਆ ਅਤੇ ਹੁਣ ਉਹਨੂੰ ਰਾਸ਼ਟਰਪਤੀ ਦੇ ਦਫ਼ਤਰ  ਵੱਲੋਂ ਪਤੀ ਦੇ ਜਿੰਦਾ ਹੋਣ ਦੀ ਖਬਰ  ਮਿਲੀ।

photoMangal Singh 's wife

ਆਪਣੇ ਪਤੀ ਨੂੰ ਪਾਕਿ ਜੇਲ੍ਹ ਵਿੱਚ ਬੰਦ ਹੋਣ ਦੀ ਜਾਣਕਾਰੀ ਦੇ ਨਾਲ, ਪੱਤਰ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਮੰਗਲ ਸਿੰਘ ਨੂੰ ਰਿਹਾਅ ਕਰਨ ਦੀਆਂ ਕੋਸ਼ਿਸ਼ਾਂ ਨੂੰ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਤੇਜ਼ ਕੀਤਾ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement