
ਕੇਂਦਰ ਸਰਕਾਰ ਇਹਨਾਂ ਭੜਕਾਊ ਖਬਰਾਂ ਦੇੇਣ ਵਾਲੇ ਨਿਊਜ਼ ਚੈਨਲਾਂ ਖਿਲਾਫ ਕੀ ਕਾਰਵਾਈ ਕਰ ਰਹੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀਰਵਾਰ ਨੂੰ ਸੰਸਦ ਵਿਚ ਨਿਊਜ਼ ਚੈਨਲਾਂ 'ਤੇ ਭੜਕਾਊ ਬਹਿਸ ਦਾ ਮੁੱਦਾ ਉਠਾਇਆ। ਉਨ੍ਹਾਂ ਸੂਚਨਾ ਤੇ ਪ੍ਰਸਾਰਣ ਮੰਤਰੀ ਨੂੰ ਸਵਾਲ ਕੀਤਾ ਕਿ ਕੇਂਦਰ ਸਰਕਾਰ ਭੜਕਾਊ ਬਹਿਸਾਂ ਕਰਨ ਵਾਲੇ ਚੈਨਲਾਂ ਖ਼ਿਲਾਫ਼ ਕੀ ਕਾਰਵਾਈ ਕਰ ਰਹੀ ਹੈ?
ਦੇਸ਼ ਵਿੱਚ ਖ਼ਬਰਾਂ ਸ਼ੋਰ ਪ੍ਰਦੂਸ਼ਣ ਵਿੱਚ ਬਦਲ ਗਈਆਂ ਹਨ।
ਜ਼ਿਆਦਾਤਰ ਚੈਨਲ ਸ਼ਾਮ 5 ਤੋਂ 11 ਵਜੇ ਤੱਕ ਭੜਕਾਊ ਬਹਿਸਾਂ ਕਰਵਾ ਕੇ ਮਾਨਸਿਕ ਪ੍ਰਦੂਸ਼ਣ ਫੈਲਾਉਣ ਦਾ ਕੰਮ ਕਰਦੇ ਹਨ। ਕੀ ਕੇਂਦਰ ਸਰਕਾਰ ਮਾਨਸਿਕ ਪ੍ਰਦੂਸ਼ਣ ਫੈਲਾਉਣ ਵਾਲੇ ਭੜਕਾਊ ਨਿਊਜ਼ ਚੈਨਲਾਂ ਅਤੇ ਐਂਕਰਾਂ ਖ਼ਿਲਾਫ਼ ਕੀ ਕਾਰਵਾਈ ਕਰ ਰਹੀ ਹੈ? ਜੇਕਰ ਹਾਂ ਤਾਂ ਕੇਂਦਰ ਕੀ ਕਾਰਵਾਈ ਕਰ ਰਹੀ ਹੈ।
ਚੱਢਾ ਨੇ ਇਹ ਵੀ ਪੁੱਛਿਆ ਕਿ ਕੀ ਸਰਕਾਰ ਇਨ੍ਹਾਂ ਭੜਕਾਊ ਚੈਨਲਾਂ ਵਿਰੁੱਧ ਜਾਂ ਇਨ੍ਹਾਂ ਮਾਮਲਿਆਂ ਬਾਰੇ ਕੋਈ ਨੀਤੀ ਲੈ ਕੇ ਆ ਰਹੀ ਹੈ। ਚੱਢਾ ਦੇ ਸਵਾਲ ਦਾ ਜਵਾਬ ਦਿੰਦਿਆਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਸ ਲਈ ਤਿੰਨ ਪੱਧਰੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਹੈ। ਜੇਕਰ ਕੋਈ ਸ਼ਿਕਾਇਤ ਭੇਜਦਾ ਹੈ ਤਾਂ ਉਸ ਦਾ ਨਿਪਟਾਰਾ ਕੀਤਾ ਜਾਂਦਾ ਹੈ। ਫਿਲਹਾਲ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।