
ਰਾਮ ਮੰਦਰ ਨੂੰ ਲੈ ਕੇ ਆਰ.ਐਸ.ਐਸ ਅਤੇ ਭਾਜਪਾ ਨੇਤਾਵਾਂ ਦੇ ਵਿਵਾਦਤ ਬਿਆਨ ਲਗਾਤਾਰ ਜਾਰੀ ਹਨ, ਹੁਣ ਆਰ.ਐਸ.ਐਸ ਨੇਤਾ ਇੰਦਰੇਸ਼ ਕੁਮਾਰ ਨੇ ਦੋਸ਼ ਲਗਾਇਆ...
ਨਵੀਂ ਦਿੱਲੀ : ਰਾਮ ਮੰਦਰ ਨੂੰ ਲੈ ਕੇ ਆਰ.ਐਸ.ਐਸ ਅਤੇ ਭਾਜਪਾ ਨੇਤਾਵਾਂ ਦੇ ਵਿਵਾਦਤ ਬਿਆਨ ਲਗਾਤਾਰ ਜਾਰੀ ਹਨ, ਹੁਣ ਆਰ.ਐਸ.ਐਸ ਨੇਤਾ ਇੰਦਰੇਸ਼ ਕੁਮਾਰ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ, ਖੱਬੇ ਪੱਖੀ ਅਤੇ 'ਦੋ ਤਿੰਨ ਜੱਜ' ਉਨ੍ਹਾਂ ਗੁਨਾਹਗਾਰਾਂ ਵਿਚ ਹਨ ਜੋ ਇਨਸਾਫ਼ ਵਿਚ ਦੇਰੀ ਕਰਕੇ ਆਯੁੱਧਿਆ ਵਿਚ ਰਾਮ ਮੰਦਰ ਨਿਰਮਾਣ ਵਿਚ ਰੋੜੇ ਅਟਕਾ ਰਹੇ ਹਨ, ਉਨ੍ਹਾਂ ਆਖਿਆ ਕਿ ਆਰਐਸਐਸ ਦੀ ਮੰਗ ਹੈ ਕਿ ਮੰਦਰ ਨਿਰਮਾਣ ਲਈ ਸਰਕਾਰ ਆਰਡੀਨੈਂਸ ਲਿਆਏ।
Indresh Kumar
ਜ਼ਿਕਰਯੋਗ ਹੈ ਕਿ ਆਰਐਸਐਸ ਨੇਤਾ ਦਾ ਇਹ ਬਿਆਨ ਸੁਪਰੀਮ ਕੋਰਟ ਵਿਚ ਰਾਮ ਜਨਮ ਭੂਮੀ ਅਤੇ ਬਾਬਰੀ ਮਸਜਿਦ ਜ਼ਮੀਨ ਵਿਵਾਦ ਦੇ ਮਾਮਲੇ ਦੀ ਸੁਣਵਾਈ ਨੂੰ ਟਾਲਣ ਤੋਂ ਕੁੱਝ ਦਿਨ ਬਾਅਦ ਆਇਆ ਹੈ। ਆਰਐਸਐਸ ਨੇਤਾ ਨੇ ਇਹ ਵੀ ਆਖਿਆ ਕਿ ਜਦੋਂ ਕਾਬਾ, ਵੈਟੀਕਨ ਸਿਟੀ, ਦੀਕਸ਼ਾ ਭੂਮੀ, ਸਾਰਨਾਥ, ਹਰਿਮੰਦਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਦੁਨੀਆਂ ਭਰ ਵਿਚ ਸਨਮਾਨ ਮਿਲਦਾ ਹੈ ਤਾਂ ਫਿਰ ਜਿੱਥੇ ਭਗਵਾਨ ਰਾਮ ਦਾ ਜਨਮ ਹੋਇਆ।
Ram Mandir
ਉਸ ਨੂੰ ਇੰਨੀ ਬੇਇਨਸਾਫ਼ੀ ਅਤੇ ਅਪਮਾਨ ਦਾ ਸਾਹਮਣਾ ਕਿਉਂ ਕਰਨਾ ਪੈ ਰਿਹੈ। ਪੂਰੀ ਦੁਨੀਆ ਇਸ ਦਾ ਜਵਾਬ ਦੇਣਾ ਚਾਹੀਦੈ। ਦਸ ਦਈਏ ਕਿ ਆਯੁੱਧਿਆ ਮਾਮਲਾ ਅਜੇ ਸੁਪਰੀਮ ਕੋਰਟ ਵਿਚ ਹੈ, ਜਿਸ ਦੀ ਸੁਣਵਾਈ ਪਿਛਲੇ ਹਫ਼ਤੇ 29 ਜਨਵਰੀ ਤਕ ਲਈ ਟਾਲ ਦਿਤੀ ਗਈ, ਕਿਉਂਕਿ ਬੈਂਚ ਦੇ ਮੈਂਬਰ ਜਸਟਿਸ ਯੂਯੂ ਲਲਿਤ ਨੇ ਖ਼ੁਦ ਨੂੰ ਮਾਮਲੇ ਦੀ ਸੁਣਵਾਈ ਤੋਂ ਅਲੱਗ ਕਰ ਲਿਆ ਸੀ।
Ram Mandir Rally
ਹੈਰਾਨੀ ਦੀ ਗੱਲ ਇਹ ਹੈ ਕਿ ਮਾਮਲਾ ਅਦਾਲਤ ਵਿਚ ਹੋਣ ਦੇ ਬਾਵਜੂਦ ਭਾਜਪਾ ਅਤੇ ਆਰ.ਐਸ.ਐਸ ਨੇਤਾਵਾਂ ਦੀਆ ਵਿਵਾਦਤ ਬਿਆਨਬਾਜ਼ੀਆਂ ਜਾਰੀ ਹਨ, ਜੋ ਕਿਸੇ ਸਮੇਂ ਵੀ ਵੱਡੀ ਹਿੰਸਾ ਦਾ ਕਾਰਨ ਵੀ ਬਣ ਸਕਦੀਆਂ ਹਨ। ਭਾਵੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਦਾਲਤੀ ਪ੍ਰਕਿਰਿਆ ਦਾ ਇੰਤਜ਼ਾਰ ਕੀਤੇ ਜਾਣ ਦੀ ਗੱਲ ਆਖ ਕੇ ਪਰੇ ਹੋ ਗਏ ਹਨ ਪਰ ਕਥਿਤ ਤੌਰ 'ਤੇ ਉਨ੍ਹਾਂ ਭਾਜਪਾ ਦੇ ਇਨ੍ਹਾਂ ਸਹਿਯੋਗੀ ਸੰਗਠਨਾਂ ਰਾਹੀਂ ਅਪਣਾ ਨਿਸ਼ਾਨਾ ਜਾਰੀ ਰਖਿਆ ਹੋਇਐ।