
ਐਨਜੀਟੀ ਨੇ 16 ਨਵੰਬਰ 2018 ਨੂੰ ਉਸ ਦੇ ਹੁਕਮ ਮੁਤਾਬਕ 100 ਕਰੋੜ ਰੁਪਏ ਜਮ੍ਹਾਂ ਨਾ ਕਰਵਾਉਣ 'ਤੇ ਅੱਜ 24 ਘੰਟੇ ਦੇ ਅੰਦਰ ਇਹ ਰਕਮ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ।
ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅਪਣੇ ਹੁਕਮ ਦੀ ਅਣਗਹਿਲੀ ਕਰਨ 'ਤੇ ਜਰਮਨੀ ਦੀ ਆਟੋ ਖੇਤਰ ਦੀ ਮੁੱਖ ਕੰਪਨੀ ਫਾਕਸਵੈਗਨ ਨੂੰ ਸਖ਼ਤ ਫਟਕਾਰ ਲਗਾਈ ਹੈ। ਐਨਜੀਟੀ ਨੇ 16 ਨਵੰਬਰ 2018 ਨੂੰ ਉਸ ਦੇ ਹੁਕਮ ਮੁਤਾਬਕ 100 ਕਰੋੜ ਰੁਪਏ ਜਮ੍ਹਾਂ ਨਾ ਕਰਵਾਉਣ 'ਤੇ ਅੱਜ 24 ਘੰਟੇ ਦੇ ਅੰਦਰ ਇਹ ਰਕਮ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ। ਐਨਜੀਟੀ ਮੁਖੀ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੀ ਬੈਂਚ ਨੇ ਆਟੋਮੋਬਾਈਲ ਕੰਪਨੀ ਵੱਲੋਂ ਉਸ ਦੇ ਹੁਕਮ ਦੀ ਪਾਲਣਾ ਨਾ ਕਰਨ 'ਤੇ ਸਖ਼ਤ ਇਤਰਾਜ਼ ਜਤਾਇਆ
Volkswagen
ਅਤੇ ਉਸ ਨੂੰ ਇਕ ਹਲਫਨਾਮਾ ਦੇਣ ਲਈ ਕਿਹਾ ਗਿਆ ਕਿ ਉਹ ਕੱਲ ਸ਼ਾਮ ਪੰਜ ਵਜੇ ਤੱਕ ਇਹ ਰਕਮ ਜਮ੍ਹਾਂ ਕਰਵਾਉਣ। ਬੈਂਚ ਵਿਚ ਸ਼ਾਮਲ ਜਸਟਿਸ ਐਸ ਪੀ ਵਾਂਗੜੀ ਨੇ ਕਿਹਾ ਕਿ ਤੁਸੀਂ ਸਾਡੇ ਹੁਕਮ ਦੀ ਪਾਲਣਾ ਕਿਉਂ ਨਹੀਂ ਕੀਤੀ, ਜਦਕਿ ਕੋਈ ਰੋਕ ਨਹੀਂ ਸੀ। ਅਸੀਂ ਹੁਣ ਤੁਹਾਨੂੰ ਹੋਰ ਸਮਾਂ ਨਹੀਂ ਦੇਵਾਂਗੇ। ਅਥਾਰਿਟੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਸੁਪਰੀਮ ਕੋਰਟ ਵੀ ਇਸ ਮੁੱਦੇ 'ਤੇ ਸੁਣਵਾਈ ਕਰ ਰਹੀ ਹੈ। ਜਿਸ ਤੋਂ ਬਾਅਦ ਉਸ ਨੇ ਮਾਮਲੇ 'ਤੇ ਸੁਣਵਾਈ ਟਾਲ ਦਿਤੀ ਸੀ।
Supreme Court of India
ਅਥਾਰਿਟੀ ਨੇ ਪਿਛਲੇ ਸਾਲ 16 ਨਵੰਬਰ ਨੂੰ ਕਿਹਾ ਸੀ ਕਿ ਫਾਕਸਵੈਗਨ ਨੇ ਭਾਰਤ ਵਿਚ ਡੀਜ਼ਲ ਕਾਰਾਂ ਵਿਚ ਜਿਸ 'ਚੀਟ ਡਿਵਾਈਸ' ਦੀ ਵਰਤੋਂ ਕੀਤੀ ਉਸ ਨਾਲ ਵਾਤਾਵਾਰਣ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਉਸ ਨੇ ਜਰਮਨ ਕੰਪਨੀ ਨੂੰ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਵਿਚ 100 ਕਰੋੜ ਰੁਪਏ ਜੀ ਅੰਤਰਿਮ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ।